Nazrana Times

ਪੰਜਾਬੀ

ਪੰਜਾਬ ਸਕੱਤਰ ਬਸਪਾ ਆਗੂ ਖੁਸ਼ੀ ਰਾਮ ਤੇ ਹੋਏ ਕਾਤਲਾਨਾ ਹਮਲੇ ਦੀ ਸਰਕਲ ਅੱਪਰਾ ਦੇ ਬਸਪਾ ਆਗੂਆਂ ਵਲੋਂ ਘੋਰ ਨਿੰਦਾ

12 Sep, 2026 11:04 AM

ਅੱਪਰਾ, 12  ਸਤੰਬਰ (ਤੀਰਥ ਸਿੰਘ ਮੈਂਗੜ੍ਹਾ) ਕੱਲ੍ਹ ਰਾਤ ਕੁਝ ਅਣਪਛਾਤੇ ਗੁੰਡਿਆਂ ਵਲੋਂ ਬਹੁਜਨ ਸਮਾਜ ਪਾਰਟੀ ਦੇ ਨਿੱਧੜਕ ਯੋਧੇ ਪੰਜਾਬ ਸਕੱਤਰ, ਹਲਕਾ ਇੰਚਾਰਜ ਫਿਲੌਰ ਦੇ ਖੁਸ਼ੀ ਰਾਮ ਸਰਪੰਚ ਤੇ ਕੀਤੇ ਗਏ ਕਾਤਲਾਨਾ ਹਮਲੇ ਦੀ ਬਹੁਜਨ ਸਮਾਜ ਪਾਰਟੀ ਸਰਕਲ ਅੱਪਰਾ ਦੇ ਸਮੂਹ ਲੀਡਰਾਂ ਜਿਨ੍ਹਾਂ ਵਿੱਚ ਸਰਪੰਚ ਵਿਨੈ ਕੁਮਾਰ ਅੱਪਰਾ, ਜਿਲ੍ਹਾ ਪ੍ਰੀਸ਼ਦ ਠੇਕੇਦਾਰ ਮਨਜੀਤ ਸਿੰਘ ਜੀਤੀ, ਬਲਾਕ ਸੰਮਤੀ ਮੈਂਬਰ ਕੁਲਵਿੰਦਰ ਕੌਰ ਚੱਕ ਸਾਹਬੂ, ਤਿਲਕ ਰਾਜ ਸਿੰਘ ਖਾਲਸਾ ਜਨਰਲ ਸਕੱਤਰ ਹਲਕਾ ਫਿਲੌਰ, ਕਮਲ ਕੁਮਾਰ ਸੰਧੂ, ਧਰਮ ਪਾਲ ਛੋਕਰਾਂ, ਸਾਬੀ ਸਟੂਡੀਓ ਛੋਕਰਾਂ, ਚਰਨਜੀਤ ਸਿੰਘ ਛੋਕਰਾਂ, ਸੋਨੀ ਛੋਕਰਾਂ, ਸਰਪੰਚ ਪਹਿਲਵਾਨ ਸੋਮ ਰਾਜ ਸੁਲਤਾਨਪੁਰ ਅਤੇ ਪਵਨ ਕੁਮਾਰ ਅੱਪਰਾ ਨੇ ਸਾਂਝਾ ਬਿਆਨ ਜ਼ਾਰੀ ਕਰਦਿਆਂ ਇਸ ਕਾਤਲਾਨਾ ਹਮਲੇ ਸਖ਼ਤ ਸ਼ਬਦਾਂ ਨਾਲ ਨਿਖੇਧੀ ਕਰਦਿਆਂ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਕਿਹਾ ਕਿ ਬਸਪਾ ਦੇ ਯੋਧੇ ਤੁਹਾਡੀਆਂ ਐਹੋ ਜਹੀਆਂ ਘਟੀਆ ਚਾਲਾਂ ਤੋਂ ਡਰ ਕੇ ਘਰ ਬੈਠਣ ਵਾਲੇ ਨਹੀਂ ਹਨ, ਤੁਹਾਡੇ ਹਰ ਹਮਲੇ ਜਵਾਬ ਬਸਪਾ ਆਪਣੇ ਤਰੀਕੇ ਨਾਲ ਦੇਣਾ ਜਾਣਦੀ ਹੈ ਅਤੇ ਇਸ ਹਮਲੇ ਦਾ ਜਵਾਬ ਬਹੁਜਨ ਸਮਾਜ 2027 ਵਿੱਚ ਤੁਹਾਨੂੰ ਜਰੂਰ ਦੇਵੇਗਾ। ਸਾਰੇ ਆਗੂਆਂ ਨੇ ਪ੍ਰਸ਼ਾਸ਼ਨ ਨੂੰ ਮੰਗ ਕੀਤੀ ਹੈ ਕਿ ਇਸ ਹਮਲੇ ਦੋਸ਼ੀਆਂ ਦੀ ਪਛਾਣ ਕਰਕੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।

Posted By: GURBHEJ SINGH ANANDPURI

Latest News