Nazrana Times

ਪੰਜਾਬੀ

ਬਾਬਾ ਸਰਬਜੀਤ ਸਿੰਘ ਭੱਲਾ ਤੇ ਖਮਾਣੋਂ ਵਾਸੀਆਂ ਵੱਲੋਂ ਅਮਰਨਾਥ ਯਾਤਰਾ ਲਈ 1 ਲੱਖ 15 ਹਜਾਰ 1 ਸੌ ਰੁਪਏ ਦੀ ਰਾਸ਼ੀ ਦਿੱਤੀ

22 Jun, 2026 07:14 PM

ਖਮਾਣੋਂ, 22 ਜੂਨ (ਸਤਵਿੰਦਰ ਸਿੰਘ)-

ਅਮਰਨਾਥ ਬਰਫਾਨੀ ਸੇਵਾ ਦਲ ਰਜਿ. ਸਰਹਿੰਦ ਵਲੋਂ ਬਾਬਾ ਅਮਰਨਾਥ ਜੀ ਦੀ ਯਾਤਰਾ ਦੇ ਯਾਤਰੂਆਂ ਲਈ ਲਗਾਏ ਜਾਣ ਵਾਲੇ ਲੰਗਰ ਲਈ ਬਾਬਾ ਸਰਬਜੀਤ ਸਿੰਘ ਭੱਲਾ ਬਾਨੀ ਗੁਰੂ ਅਮਰਦਾਸ ਪਬਲਿਕ ਸਕੂਲ ਫਰੌਰ ਨੇ 1 ਲੱਖ 15 ਹਜਾਰ 1 ਸੌ ਰੁਪਏ ਦੀ ਰਾਸ਼ੀ ਦਲ ਦੇ ਪ੍ਰਧਾਨ ਅਰੁਨ ਸੂਰੀ ਨੂੰ ਦਿੱਤੀ ਗਈ ਅਤੇ ਬੰਬ ਬੰਬ ਬੋਲੇ ਦੇ ਜ਼ੋਰਦਾਰ ਜੈਕਾਰੇ ਛੱਡੇ ਗਏ। ਇਸ ਤੋਂ ਇਲਾਵਾ ਬਾਬਾ ਸਰਬਜੀਤ ਸਿੰਘ ਭੱਲਾ ਵੱਲੋਂ ਸ਼ਰਧਾਲੂਆਂ ਲਈ ਕੰਬਲ,ਸਰਦੀਆਂ ਦੇ ਕੱਪੜੇ, ਟੋਪੀਆਂ ਅਤੇ ਕੁਰਸੀਆਂ ਵੀ ਦਾਨ ਵਜੋਂ ਦਿੱਤੀਆਂ। ਅਮਰਨਾਥ ਬਰਫ਼ਾਨੀ ਸੇਵਾ ਦਲ ਵਲੋਂ ਹਰ ਸਾਲ ਬਾਲਟਾਲ ਅਤੇ ਪੰਚਤਰਨੀ ਵਿਖੇ ਉਕਤ ਲੰਗਰ ਲਗਾਇਆ ਜਾਂਦਾ ਹੈ ਜਿਸ ਸਬੰਧੀ ਦਾਨੀ ਸੱਜਣਾਂ ਵਲੋਂ ਭਰਵਾਂ ਸਹਿਯੋਗ ਦਿੱਤਾ ਜਾਂਦਾ ਹੈ। ਵਰਨਣਯੋਗ ਹੈ ਕਿ ਇਸ ਲੰਗਰ ਲਈ ਬਾਬਾ ਸਰਬਜੀਤ ਸਿੰਘ ਭੱਲਾ ਅਤੇ ਖਮਾਣੋਂ ਸ਼ਹਿਰ ਵਾਸੀਆਂ ਵੱਲੋਂ ਹਰ ਸਾਲ ਵਡਮੁੱਲਾ ਯੋਗਦਾਨ ਪਾਇਆ ਜਾਂਦਾ ਹੈ। ਬਾਬਾ ਭੱਲਾ ਜੀ ਵੱਲੋਂ ਸੇਵਾ ਦਲ ਦੇ ਪ੍ਰਬੰਧਕਾਂ ਅਤੇ ਹੋਰਨਾਂ ਸੇਵਾਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਖਮਾਣੋਂ ਦੇ ਸੇਵਾਦਾਰ ਨਰੇਸ਼ ਕੁਮਾਰ ਗੁਪਤਾ, ਨਰੇਸ਼ ਕੁਮਾਰ ਘੋਕਾ, ਦਰਸ਼ਨ ਕੁਮਾਰ ਸੋਨੀ, ਨਵੀਨ ਬਾਂਸਲ, ਰਿੰਪੀ ਸ਼ਰਮਾ ਭਾਮੀਆਂ ਵਾਲੇ, ਅਸ਼ੀਸ਼ ਗੁਪਤਾ, ਚਿਰਾਗ ਸ਼ਰਮਾਂ, ਕਿਸ਼ੋਰ ਕੁਮਾਰ , ਭਰਪੂਰ ਸਿੰਘ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ।

Posted By: GURBHEJ SINGH ANANDPURI

Latest News