Nazrana Times

ਪੰਜਾਬੀ

ਦੀਵਾਲੀ ਅਤੇ ਬੰਦੀਛੋੜ ਦਿਵਸ ਮੌਕੇ ਭਾਈ ਧਿਆਨ ਸਿੰਘ ਮੰਡ ਪੜ੍ਹਣਗੇ ਕੌਮ ਦੇ ਨਾਮ ਸੰਦੇਸ਼

04 Nov, 2026 10:09 PM

ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 8 ਨੂੰ ਹੰੁਮ ਹੰੁਮਾ ਕੇ ਪੁੱਜਣ ਪੰਥਕ ਹਿਤੈਸ਼ੀ ਤੇ ਪੰਥਕ ਦਰਦੀ : ਭਾਈ ਜਰਨੈਲ ਸਿੰਘ ਸਖੀਰਾ 

ਟਾਂਗਰਾ - ਸੁਰਜੀਤ ਸਿੰਘ ਖਾਲਸਾ

8 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 3-30 ਵਜੇ ਦੀਵਾਲੀ ਅਤੇ ਬੰਦੀਛੋੜ ਦਿਵਸ ਦੇ ਸ਼ੁੱਭ ਅਵਸਰ ਤੇ ਸੇਵਾ ਸਿਮਰਨ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਮੀਰੀ ਅਤੇ ਪੀਰੀ ਦੇ ਪ੍ਰੇਰਨਾ ਸਰੋਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਦੌਰਾਨ ਸਰਬ ਸੰਮਤੀ ਨਾਲ ਥਾਪੇ ਗਏ ਕਾਰਜਕਾਰੀ ਸਿੰਘ ਸਾਹਿਬ ਜੱਥੇਦਾਰ ਧਿਆਨ ਸਿੰਘ ਮੰਡ ਕੌਮ ਦੇ ਨਾਮ ਸੰਦੇਸ਼ ਪੜ੍ਹਣਗੇ। ਭਾਈ ਮੰਡ ਇਹ ਸੰਦੇਸ਼ ਸਰਬੱਤ ਖਾਲਸਾ ਸੰਮੇਲਨ ਦੇ ਵੱਲੋਂ ਸਰਬ ਸੰਮਤੀ ਦੇ ਨਾਲ ਥਾਪੇ ਗਏ ਸਿੰਘ ਸਾਹਿਬ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਗੈਰ ਮੌਜੂਦਗੀ ਦੇ ਵਿੱਚ ਇਹ ਅਹਿਮ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਹਨ ਤੇ ਇਸ ਵਾਰ ਵੀ ਨਿਭਾਉਣਗੇ। ਇਸ ਗੱਲ ਦੀ ਜਾਣਕਾਰੀ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਦੇ ਵੱਲੋਂ ਅੱਜ ਇੱਥੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਧਿਆਨ ਸਿੰਘ ਮੰਡ ਕੌਮ ਅਤੇ ਪੰਥ ਦੀ ਅਜ਼ੀਮ ਧਾਰਮਿਕ ਸ਼ਖਸ਼ੀਅਤ ਹਨ ਜਿੰਨ੍ਹਾ ਦੇ ਰੌਸ਼ਨ ਦਿਮਾਗ ਦੀ ਉਪਜ ਸ਼ਬਦਾਂ ਤੋਂ ਕੌਮ ਅਤੇ ਪੰਥ ਦਾ ਵਾਕਿਫ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਵਰੇ ਦੀਵਾਲੀ ਅਤੇ ਬੰਦੀਛੋੜ ਦਿਵਸ ਦੇ ਸ਼ੁੱਭ ਅਵਸਰ ਤੇ ਦੇਸ਼ ਵਿਦੇਸ਼ ਦੇ ਵਿੱਚ ਬੈਠੀਆ ਸਿੱਖ ਸੰਗਤਾ ਪੰਥਕ ਦਰਦੀਆਂ ਤੇ ਪੰਥਕ ਹਿਤੈਸ਼ੀਆਂ ਨੂੰ ਕਾਰਜਕਾਰੀ ਸਿੰਘ ਸਾਹਿਬ ਜੱਥੇਦਾਰ ਧਿਆਨ ਸਿੰਘ ਮੰਡ ਦੇ ਸੰਦੇਸ਼ ਦਾ ਇੰਤਜਾਰ ਰਹਿੰਦਾ ਹੈ। ਕਿਉਂਕਿ ਉਹ ਕੌਮ ਅਤੇ ਪੰਥ ਦੇ ਰੂਹ^ਏ^ਰਵਾਂ ਹਨ ਤੇ ਕਈ ਵਰ੍ਹਿਆਂ ਤੋਂ ਤਰਜ਼ਮਾਨੀ ਕਰਦੇ ਆ ਰਹੇ ਹਨ। ਇਹੀ ਕਾਰਨ ਹੈ ਕਿ ਅੱਜ ਪੰਥ ਦੋਖੀਆ ਅਤੇ ਪੰਥ ਵਿਰੋਧੀਆਂ ਨੂੰੂ ਮੰੂਹ ਦੀ ਖਾਣੀ ਪਈ ਹੈ। ਉਨ੍ਹਾਂ ਦੇ ਭਾਈ ਭਤੀਜਾਵਾਦ ਅਤੇ ਰਾਜਨੀਤੀ ਦੀ ਜਾਲਸਾਜੀ ਦਾ ਅਸਰ ਸਮੁੱਚੀ ਕੌਮ ਅਤੇ ਪੰਥ ਤੋਂ ਖਤਮ ਹੋ ਚੁੱਕਾ ਹੈ। ਭਾਈ ਜਰਨੈਲ ਸਿੰਘ ਸਖੀਰਾ ਨੇ ਅੱਗੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਜੱਥੇਦਾਰ ਧਿਆਨ ਸਿੰਘ ਮੰਡ ਨਿਸਵਾਰਥ ਤੇ ਭਾਈ ਭਤੀਜਾਵਾਦ ਤੋਂ ਪਰੇ ਰਹਿ ਕੇ ਕੌਮ ਅਤੇ ਪੰਥ ਦੀ ਸੇਵਾ ਕਰ ਰਹੇ ਹਨ ਜਿਸ ਦਾ ਹਰੇਕ ਸਿੱਖ ਨੂੰ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਜੱਥੇਦਾਰ ਧਿਆਨ ਸਿੰਘ ਮੰਡ ਨੇ ਪੰਥਕ ਰੋਹ ਰੀਤਾਂ ਰਵਾਇਤਾਂ ਪਰੰਪਰਾਵਾਂ ਤੇ ਵਿਰਾਸਤਾ ਨੂੰ ਉFੱਚਾ ਤੇ ਸੁੱਚਾ ਰੱਖਣ ਵਿੱਚ ਅਹਿਮ ਭੂਮਿਕਾ ਤਾਂ ਅਦਾ ਕੀਤੀ ਹੀ ਹੈ। ਸਗੋਂ ਇਸ ਦਾ ਵਿਸ਼ਵ ਪੱਧਰ ਤੇ ਪ੍ਰਚਾਰ ਅਤੇ ਪ੍ਰਸਾਰ ਵੀ ਕੀਤਾ ਹੈ। ਅਜਿਹੇ ਵਿੱਚ ਕੌਮ ਅਤੇ ਪੰਥ ਨੂੰ ਉਨ੍ਹਾਂ ਕੋਲੋਂ ਸੇਧ ਮਿਲਣਾ ਸਮੇਂ ਦੀ ਲੋੜ ਅਤੇ ਮੰਗ ਹੈ। ਉਨ੍ਹਾਂ ਵਿਸ਼ਵ ਪੱਧਰੀ ਸਿੱਖ ਭਾਈਚਾਰੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਜੱਥੇਦਾਰ ਧਿਆਨ ਸਿੰਘ ਮੰਡ ਦਾ ਸੰਦੇਸ਼ ਸੁਨਣ ਅਤੇ ਉਸ ਉੱਤੇ ਅਮਲ ਕਰਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੌਮੀ ਸੰਦੇਸ਼ ਨੂੰ ਲੈ ਕੇ ਸੱਭ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਪੰਥਕ ਹਿਤੈਸ਼ੀਆਂ ਤੇ ਪੰਥਕ ਦਰਦੀਆਂ ਨੂੰ 8 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 3H30 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜਣ ਦੀ ਅਪੀਲ ਕੀਤੀ ਹੈ ਤਾਂ ਜੋ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਜੱਥੇਦਾਰ ਧਿਆਨ ਸਿੰਘ ਮੰਡ ਦੇ ਵੱਲੋਂ ਪੜ੍ਹੇ ਜਾਣ ਵਾਲੇ ਸੰਦੇਸ਼ ਦੀ ਮੁਕੰਮਲ ਜਾਣਕਾਰੀ ਹਾਂਸਲ ਹੋ ਸਕੇ।

Latest News