Nazrana Times

ਪੰਜਾਬੀ

ਅਮਰ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਸਮੂਲੀਅਤ ਨਾਲ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਹੋਇਆ ਹੋਰ ਮਜਬੂਤ : ਬਾਪੂ ਤਰਸੇਮ ਸਿੰਘ ਖਾਲਸਾ

29 Jul, 2026 08:53 PM

ਚੰਡੀਗੜ੍ਹ 29 ਜੁਲਾਈ (ਮੰਗਤ ਸਿੰਘ ਸੈਦਪੁਰ) : ਪੰਜਾਬ ਦਾ ਕੋਈ ਵਾਲੀ ਵਾਇਰਸ ਕੋਈ ਨਹੀਂ ਜਾਪਦਾ ਜਿਹੜਾ ਕਿ ਪੰਜਾਬ ਨੂੰ ਦੇ ਸਿੱਖ ਇਤਿਹਾਸ ਰਾਜਨੀਤੀ ਸਮਾਜ ਸੇਵੀ ਕਾਰਜਾਂ ਅਤੇ ਪੰਥਕ ਹਮਦਰਦੀਆਂ ਦੀ ਜਾਣਕਾਰੀ ਲੈ ਕੇ ਪੰਜਾਬ ਦਾ ਰਖਵਾਲਾ ਬਣ ਸਕੇ ਕੇਵਲ ਤੇ ਕੇਵਲ ਆਪਣੇ ਸਵਾਰਥਾਂ ਲਈ ਖਾਸ ਕਰਕੇ ਬਾਦਲ ਪਰਿਵਾਰਾਂ ਨੇ ਪੰਜਾਬ ਅਤੇ ਪੰਥਕ ਸਿੱਖ ਰਹਿਤ ਮਰਿਆਦਾਵਾਂ, ਰਾਜਨੀਤੀ ਅਤੇ ਸਮਾਜਿਕ ਪੱਖੋਂ ਉਹ ਨੁਕਸਾਨ ਕੀਤਾ ਜਿਹੜਾ ਕਿ ਅਬਦਾਲੀਆਂ ਅਤੇ ਅੰਗਰੇਜ਼ਾਂ ਵੱਲੋਂ ਵੀ ਕਰਨ ਦੀ ਹਿੰਮਤ ਨਹੀਂ ਪਈ ਸੀ।ਪੰਜਾਬ ਵਿੱਚ ਬਾਦਲ ਇਹ ਹਿੰਮਤ ਕਿਵੇਂ ਪਈ ਕਿ ਸਾਹਿਬ ਸ਼੍ਰੀ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣੀਆਂ, ਪੰਜਾਬ ਦੀ ਨੌਜਵਾਨ ਪੀੜੀ ਨੂੰ ਪਹਿਲਾਂ ਗੋਲੀਆਂ ਨਾਲ ਅਤੇ ਫਿਰ ਜਾਣ ਲੇਵਾ ਚਿੱਟੇ ਵਰਗੇ ਨਸ਼ਿਆਂ ਨਾਲ ਘਰ ਘਰ ਵਿੱਚ ਲਾਸ਼ਾਂ ਵਿਛਾਉਣੀਆਂ। ਬਾਦਲ ਪਰਿਵਾਰ ਇਹ ਸਭ ਲਈ ਜਿੰਮੇਵਾਰ ਹੈ। ਇਥੋਂ ਤੱਕ ਕਿ ਇਹਨਾਂ ਗੁਨਾਹਾਂ ਨੂੰ ਕਬੂਲ ਕਰਕੇ ਸ੍ਰੀ ਅਕਾਲ ਸਾਹਿਬ ਜੀ ਸਾਹਿਬ ਜੀ ਅੱਗੇ ਪੇਸ਼ ਹੋ ਕੇ ਮੁੱਕਰ ਜਾਣਾ ਹੋਰ ਵੀ ਨਰਕਾਂ ਦੇ ਧਾਰੀ ਦਾ ਸਬੂਤ ਹੈ। ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੀ ਅਸਲ ਆਵਾਜ਼ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਪੰਥਕ ਸੋਚ ਨਾਲ ਜੋੜਨ ਦੀ ਲੋੜ ਲਈ ਉਨ੍ਹਾਂ ਸਮੂਹ ਵਰਕਰਾਂ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਤਨਦੇਹੀ ਨਾਲ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਮੁੱਚੇ ਖਾਲਸਾ ਪੰਥ ਨੂੰ ਇੱਕ ਪਲੇਟਫਾਰਮ 'ਤੇ ਇਕੱਤਰ ਹੋਣਾ ਚਾਹੀਦਾ ਹੈ। ਖਾਸ ਗੱਲ ਇਹ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਅਮਰ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦੇ ਛੋਟੇ ਭਰਾ ਭਾਈ ਦਲਵੀਰ ਸਿੰਘ ਜਟਾਣਾ ਅਤੇ ਭਾਈ ਜਸਵੀਰ ਸਿੰਘ ਜਟਾਣਾ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਾਮਲ ਹੋਏ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਅਤੇ ਪਾਰਟੀ ਵਰਕਰਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਪੰਥ ਅਤੇ ਪੰਜਾਬ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ..ਇਹ ਸ਼ਮੂਲੀਅਤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਪ੍ਰੇਰਣਾ ਹੇਠ, ਉਨ੍ਹਾਂ ਦੇ ਪਿਤਾ ਬਾਪੂ ਤਰਸੇਮ ਸਿੰਘ ਖਾਲਸਾ ਜੀ ਅਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਜੀ ਦੀ ਹਾਜ਼ਰੀ ਵਿੱਚ ਹੋਈ।ਇਸ ਮੌਕੇ ਆਪਣੇ ਸੰਬੋਧਨ ਵਿੱਚ ਭਾਈ ਦਲਵੀਰ ਸਿੰਘ ਜਟਾਣਾ ਨੇ ਬਾਪੂ ਤਰਸੇਮ ਸਿੰਘ ਖਾਲਸਾ ਜੀ, ਮਨਪ੍ਰੀਤ ਸਿੰਘ ਇਆਲੀ ਜੀ, ਸਮੂਹ ਪਾਰਟੀ ਵਰਕਰਾਂ, ਇਲਾਕੇ ਦੀਆਂ ਸੰਗਤਾਂ ਅਤੇ ਮੀਡੀਆ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਪਿੰਡ-ਪਿੰਡ ਅਤੇ ਘਰ-ਘਰ ਤੱਕ ਪਹੁੰਚਾਉਣ ਲਈ ਦਿਨ-ਰਾਤ ਮਿਹਨਤ ਕਰਨਗੇ ਅਤੇ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਲੜਾਈ ਨੂੰ ਪੂਰੀ ਤਨਦੇਹੀ ਨਾਲ ਅੱਗੇ ਵਧਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ।ਸਮਾਗਮ ਦੌਰਾਨ ਹਾਜ਼ਰ ਸੰਗਤਾਂ ਨੇ ਨਵੇਂ ਸ਼ਾਮਲ ਹੋਏ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਸ਼ਮੂਲੀਅਤ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਪੰਥਕ ਤੇ ਪੰਜਾਬ ਪੱਖੀ ਵਿਚਾਰਧਾਰਾ ਨੂੰ ਹੋਰ ਬਲ ਪ੍ਰਾਪਤ ਹੋਵੇਗਾ। ਇਸ ਦੌਰਾਨ ਰੁਪਿੰਦਰਪਾਲ ਸਿੰਘ, ਜਸਪ੍ਰੀਤ ਸਿੰਘ, ਕਰਮਵੰਤ ਸਿੰਘ ਕਮਲਜੀਤ ਗੁਰਵਿੰਦਰ ਸਿੰਘ ਰੁਪਿੰਦਰ ਸਿੰਘ ਬਾਜਵਾ ਏਅਰ ਕੰਡੀਸ਼ਨ ਅਤੇ ਉਹਨਾਂ ਦੇ ਸਾਥੀ ਪਿੰਡ ਚੱਕ ਮਿਆਣੀ ਤੋਂ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਔਰ ਘਨੌਲੀ ਤੋਂ ਦਬੁਰਜੀ ਤੋਂ ਪਿੰਡ ਲੌਦੀ ਮਾਜਰੇ ਤੋਂ ਬਹੁਤ ਸਾਰੇ ਸਾਥੀ ਬਾਬਾ ਅਸ਼ਰ ਸਿੰਘ ਅਤੇ ਉਹਨਾਂ ਦੇ ਸਾਥੀ ਦੀਦਾਰ ਸਿੰਘ ਮੁਖਤਿਆਰ ਸਿੰਘ ਸਰਪੰਚ ਹਾਜ਼ਰ ਸਨ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News