Nazrana Times

ਪੰਜਾਬੀ

ਪਿੰਡ ਇਬਰਾਹੀਮਵਾਲ ਵਿੱਚ ਭਾਜਪਾ ਨੂੰ ਹੁਲਾਰਾ, ਵਿਕਾਸ ਕੁਮਾਰ ਸਿੰਘ ਤੇ ਸੇਵਾਮੁਕਤ ਐੱਸ.ਐੱਚ.ਓ. ਗੰਗਾ ਸਿੰਘ ਸਮੇਤ ਕਈ ਵਿਅਕਤੀ ਪਾਰਟੀ ਵਿੱਚ ਸ਼ਾਮਲ

27 Oct, 2026 11:56 PM

ਭੁਲੱਥ, 27 ਅਕਤੂਬਰ , ਗੌਰਵ ਮੜੀਆ 
ਵਿਧਾਨ ਸਭਾ ਹਲਕਾ ਭੁਲੱਥ ਵਿੱਚ ਭਾਜਪਾ ਨਾਲ ਜੁੜਨ ਵਾਲਿਆਂ ਦੀ ਕੜੀ ਤਹਿਤ ਨਡਾਲਾ ਨੇੜਲੇ ਪਿੰਡ ਇਬਰਾਹੀਮਵਾਲ ਵਿੱਚ ਵਿਕਾਸ ਬਿਲਡਿੰਗ ਐਂਡ ਕੰਸਟ੍ਰਕਸ਼ਨ ਦੇ ਮਾਲਕ ਵਿਕਾਸ ਕੁਮਾਰ ਸਿੰਘ ਅਤੇ ਸੇਵਾਮੁਕਤ ਐੱਸ.ਐੱਚ.ਓ. ਗੰਗਾ ਸਿੰਘ ਨੇ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਪਾਰਟੀ ਆਗੂ ਸੌਰਵ ਖੁੱਲਰ ਨੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਇਸ ਨੂੰ ਹਲਕੇ ਵਿੱਚ ਭਾਜਪਾ ਦੇ ਸੰਗਠਨ ਲਈ ਅਹਿਮ ਕਦਮ ਦੱਸਿਆ।
ਇਹ ਸ਼ਮੂਲੀਅਤ ਭਾਜਪਾ ਦੇ ਹਲਕਾ ਭੁਲੱਥ ਦੇ ਮੁੱਖ ਸੇਵਾਦਾਰ ਸੌਰਵ ਖੁੱਲਰ ਵੱਲੋਂ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਕਰਵਾਈ ਗਈ। ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਕਾਰਤਿਕ ਕੁਮਾਰ, ਰੋਬਿਨ, ਰਮਨ ਰਾਜ, ਅਜੈ ਚੌਧਰੀ, ਗੌਰਵ ਅਤੇ ਜੋਗੇਸ਼ ਸਮੇਤ ਹੋਰ ਵਿਅਕਤੀ ਸ਼ਾਮਲ ਹਨ।
ਇਸ ਮੌਕੇ ਸੌਰਵ ਖੁੱਲਰ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਵਿਕਾਸ ਕੁਮਾਰ ਸਿੰਘ, ਗੰਗਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਪਾਰਟੀ ਵਿੱਚ ਆਉਣ ਨਾਲ ਹਲਕਾ ਭੁਲੱਥ ਵਿੱਚ ਭਾਜਪਾ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਨਵੇਂ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਸਮਾਗਮ ਦੌਰਾਨ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਾਸਟਰ ਬਲਦੇਵ ਰਾਜ ਨਡਾਲਾ, ਨਡਾਲਾ ਮੰਡਲ ਪ੍ਰਧਾਨ ਸਾਹਿਲ ਬਾਵਾ, ਢਿਲਵਾਂ ਮੰਡਲ ਪ੍ਰਧਾਨ ਹਰਵਿੰਦਰ ਸਿੰਘ, ਅੰਮ੍ਰਿਤ ਸਿੰਘ ਖੱਖ ਅਤੇ ਸਤਬਿੰਦਰ ਸਿੰਘ ਸਿੱਪੀ ਸਮੇਤ ਹੋਰ ਪਾਰਟੀ ਵਰਕਰ ਮੌਜੂਦ ਸਨ।

Posted By: Gaurav Maria

Latest News