ਪਿਛਲੇ ਲਮੇਂ ਤੋਂ ਚਲਦੇ ਆ ਰਹੇ ਨਹਿਰੀ ਖਾਲ ਵਿਭਾਗ ਦੇ ਰਿਕਾਰਡ ਵਿਚੋਂ ਗਾਇਬ ਹੋਣ ਕਾਰਣ ਕਿਸਾਨਾਂ ਵਿਚ ਆਪਸੀ ਝਗੜੇ ਹੋਣ ਦਾ ਕਾਰਣ ਬਣੇ।
- ਕਨੂੰਨ
- 06 Dec,2025
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਆਉਣ ਵਾਲੇ ਪਾਣੀ ਦੇ ਸੰਕਟ ਤੋਂ ਬਚਾਉਣ ਲਈ ਨਹਿਰੀ ਸੂਏ ਪੱਕੇ ਕਰਵਾ ਕੇ ਨਹਿਰੀ ਖਾਲੇ ਜੋ ਕਿ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਮਿਲਾ ਲਏ ਸਨ। ਨਵੇਂ ਸਿਰੇ ਤੋਂ ਨਿਸ਼ਾਨ ਦੇਹੀ ਕਰਵਾ ਕੇ ਸੀਮੈਂਟ ਦੇ ਪੋਰੇ ਪੁਵਾਏ ਜਾ ਰਹੇ ਹਨ। ਪਰ ਕਿਸਾਨਾਂ ਵੱਲੋਂ ਪੂਰਾ ਸਹਿਯੋਗ ਨਹੀਂ ਦਿਤਾ ਜਾ ਰਿਹਾ। ਇਸ ਵਿਚ ਮਾਲ ਵਿਭਾਗ ਦੀ ਵੱਡੀ ਨਿਕਾਮੀ ਸਾਹਮਣੇ ਆ ਰਹੀ ਹੈ। ਜਿਸ ਦੀ ਮਿਸਾਲ ਪਿੰਡ ਮੁਛੱਲ ਦੇ ਨਹਿਰੀ ਸੂਏ ਦੀਆਂ ਟੇਲਾਂ ਤੋਂ ਅੱਗੇ ਜਾ ਰਹੇ ਪਿੰਡ ਧੂਲਕਾ ਅਤੇ ਮੁਛੱਲ ਦੇ ਨਹਿਰੀ ਖਾਲ ਹੀ ਨਕਸ਼ੇ ਵਿਚੋਂ ਗਾਇਬ ਹੋਣ ਕਾਰਣ ਕਿਸਾਨਾਂ ਵਿਚ ਲੜਾਈਆਂ ਝਗੜਿਆ ਦਾ ਮੁਖ ਕਾਰਣ ਬਣ ਰਹੇ ਹਨ। ਪਿੰਡ ਧੂਲਕਾ ਅਤੇ ਬਾਣੀਆਂ,ਮਦੇਪੁਰ ਨੂੰ ਜਾਣ ਵਾਲੇ ਨਹਿਰੀ ਖਾਲ ਨੂੰ ਪੱਕਿਆਂ ਕਰਨ ਲਈ ਜਮੀਨਦੋਜ ਪੋਰੇ ਪਾਉਣ ਲਈ ਨਹਿਰੀ ਅਤੇ ਮਾਲ ਵਿਭਾਗ ਵਿਭਾਗ ਦੇ ਕਰਮਚਾਰੀ/ਅਧਿਕਾਰੀ ਪਹੁੰਚੇ ਹੋਏ ਸਨ । ਤਾਂ ਸੂਏ ਦੀਆਂ ਟੇਲਾਂ ਤੋਂ ਸ਼ੁਰੂ ਹੋਣ ਵਾਲਾ ਨਹਿਰੀ ਖਾਲ ਮਾਲ ਅਤੇ ਨਹਿਰੀ ਵਿਭਾਗ ਦੇ ਨਕਸ਼ੇ ਵਿਚੋਂ ਗਾਇਬ ਸੀ । ਜਿਸ ਕਾਰਣ ਕਿਸਾਨ ਹਰਜਿੰਦਰ ਸਿੰਘ ਨੇ ਆਪਣੇ ਖੇਤਾਂ ਵਿਚੋਂ ਪੋਰੇ ਪਾਉਣ ਦਾ ਕੰਮ ਰੋਕ ਦਿਤਾ । ਅਗਲੇ ਕਿਸਾਨਾਂ ਨੇ ਵੀ ਇਹ ਕਹਿ ਕੇ ਕੰਮ ਰੋਕ ਦਿਤਾ ਗਿਆ ।ਕਿ ਪਹਿਲਾਂ ਸ਼ੁਰੂ ਵਾਲੇ ਖਾਲ ਪਵਾਏ ਜਾਣ ਤਾਂ ਹੀ ਅਸੀਂ ਅਗਲਾ ਕੰਮ ਕਰਨ ਦਿਆਂਗੇ ਪਿੰਡ ਧੂਲਕਾ, ਬਾਣੀਆਂ, ਮਦੇਪੁਰ ਜਾਂਦੇ ਇਹ ਖਾਲ ਪਿੰਡ ਮੁਛੱਲ ਦੇ ਨਹਿਰੀ ਖਾਲ ਦੇ ਨਾਲ ਨਾਲ ਚਲਦੇ ਸਨ। ਵਿਭਾਗ ਵੱਲੋਂ ਪਿੰਡ ਮੁਛੱਲ ਦੀ ਹਦੂਦ ਵਿਚ ਅਰੰਭ ਤੋਂ ਖਾਲ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਮੁਛੱਲ ਦੇ ਕਿਸਾਨਾਂ ਨੇ ਇਹ ਕਹਿ ਕੇ ਕੰਮ ਰੋਕ ਦਿੱਤਾ। ਕਿ ਸਾਡੇ ਪਿੰਡ ਮੁਛੱਲ ਦੀ ਹਦੂਦ ਵਿਚ ਕੇਵਲ ਸਾਡੇ ਪਿੰਡ ਨੂੰ ਜਾਣ ਵਾਲਾ ਖਾਲ ਹੀ ਕੱਢਿਆ ਜਾਵੇ। ਇਸ ਸਮੇਂ ਨਹਿਰੀ ਅਤੇ ਮਾਲ ਵਿਭਾਗ ਦੇ ਐਸ ਡੀ ਓ ਸੁਖਬੀਰ ਸਿੰਘ, ਕਾਨੂੰਗੋ ਸਤਨਾਮ ਸਿੰਘ, ਪਟਵਾਰੀ ਮੇਹਰਬਾਨ ਸਿੰਘ, ਨਹਿਰੀ ਵਿਭਾਗ ਦੇ ਜੇਈ ਹਰਮਨ ਸਿੰਘ, ਪਟਵਾਰੀ ਹਰਿੰਦਰ ਸਿੰਘ, ਪ੍ਰਭਜੋਤ ਸਿੰਘ, ਗੁਰਦੇਵ ਸਿੰਘ, ਨਿਸ਼ਾਨ ਸਿੰਘ, ਹਰਜਿੰਦਰ ਸਿੰਘ, ਪੁਲੀਸ ਚੌਂਕੀ ਟਾਂਗਰਾ ਦੇ ਇੰਚਾਰਜ ਸਿਕੰਦਰ ਲਾਲ, ਏ ਐਸ ਆਈ ਹਜਾਰਾ ਸਿੰਘ ਹਾਜਰ ਸਨ। ਜਦੋਂ ਪੱਤਰਕਾਰਾਂ ਵੱਲੋਂ ਐਸ ਡੀ ਓ ਸੁਖਬੀਰ ਸਿੰਘ ਨੂੰ ਵਿਭਾਗੀ ਰਿਕਾਰਡ ਵਿਚੋਂ ਤਿੰਨ ਪਿੰਡਾਂ ਨੂੰ ਜਾ ਰਿਹਾ ਨਹਿਰੀ ਖਾਲ ਵਿਭਾਗ ਦੇ ਨਕਸ਼ੇ ਵਿਚੋਂ ਗਾਇਬ ਹੋਣ ਬਾਰੇ ਪੁਛਿਆ ਗਿਆ ।ਉਹਨਾਂ ਕਿਹਾ ਕਿ ਸ਼ੁਰੂ ਇਹ ਨਹਿਰੀ ਖਾਲ ਜਬਾਨੀ ਕਲਾਮੀ ਛੱਡੇ ਹੋਣਗੇ। ਜਦੋਂ ਕਿ ਇਹ ਖਾਲ ਪਿਛਲੇ ਕਈ ਦਹਾਕਿਆਂ ਤੋਂ ਚਲਦੇ ਰਹੇ ਹਨ। ਪਿੰਡ ਮੁਛੱਲ ਦੇ ਸਾਬਕਾ ਸਰਪੰਚ ਸੁਖਰਾਜ ਸਿੰਘ ਪਿੰਡ ਧੂਲਾਕਾ ਦੇ ਸਰਪੰਚ ਵਰਿੰਦਰ ਸਿੰਘ, ਸੁਖਵਿੰਦਰ ਸਿੰਘ ਸੁਖਾ ਨੰਬਰਦਾਰ, ਜਗੀਰ ਸਿੰਘ ਮੈਂਬਰ,ਸਰਬਜੀਤ ਸਿੰਘ ਸਾਬਕਾ ਮੈਂਬਰ,ਸਰਬਜੀਤ ਸਿੰਘ ਛੱਬਾ ਸਾਬਕਾ ਮੈਂਬਰ ਆਦਿ ਹਾਜਰ ਸਨ।
Posted By:
GURBHEJ SINGH ANANDPURI
Leave a Reply