ਭਾਰਤੀ ਕਿਸਾਨ ਯੂਨੀਅਨ ਏਕਤਾ ਸ਼ੰਘਰਸ਼ ਵੱਲੋਂ ਟਾਂਗਰਾ ਇਕਾਈ ਦਾ ਗਠਨ ਕੀਤਾ ਗਿਆ।
- ਵੰਨ ਸੁਵੰਨ
- 07 Dec,2025
ਪਬਲਿਕ ਅਦਾਰਿਆਂ ਨੂੰ ਸਰਮਾਏਦਾਰ ਕਾਰਪੋਰੇਟ ਘਰਾਣਿਆਂ ਕੋਲ ਵੇਚ ਕੇ ਲੋਕਾਂ ਨੂੰ ਸਦੀਵੀ ਤੌਰ ਤੇ ਗੁਲਾਮ ਕਰਨ ਲਈ ਨਿਜੀਕਰਨ ਵਾਲੇ ਪਾਸੇ ਵੱਲ ਵਧ ਰਹੀਆਂ ਹਨ ਸਰਕਾਰਾਂ –ਕਿਸਾਨ ਆਗੂ
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਭਾਰਤੀ ਕਿਸਾਨ ਯੂਨੀਅਨ ਏਕਤਾ ਸ਼ੰਘਰਸ਼ ਵੱਲੋਂ ਕਿਸਾਨਾਂ ਮਜਦੂਰਾਂ ਨੂੰ ਜਾਗਰੂਕ ਕਰਨ ਲਈ ਯਤਨ ਕਰ ਰਹੇ ਹਾਂ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਆਗੂਆਂ ਸਤਨਾਮ ਸਿੰਘ ਕੋਟਲਾ ਅਤੇ ਨਿਰਮਲ ਸਿੰਘ ਕਲੇਰ ਨੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਟਾਂਗਰਾ ਵਿਖੇ ਇਕਾਈ ਦੇ ਗਠਂਨ ਕਰਨ ਸਮੇਂ ਮੀਟਿੰਗ ਵਿਚ ਬੋਲਦਿਆਂ ਕਿਹਾ ਕਿ ਨਿਜੀ ਕਰਨ ਦਾ ਲੋਕਾਂ ਤੇ ਮਾੜੇ ਪ੍ਰਭਾਵ ਦਾ ਨਤੀਜਾ ਏਅਰਵੇਜ ਦੇ ਨਿਜੀ ਕਰਨ ਤੋਂ ਹੀ ਵੇਖ ਲਿਆ ਹੈ।ਸਦੀਵੀ ਤੌਰ ਤੇ ਲੋਕਾਂ ਨੂੰ ਗੁਲਾਮ ਬਣਾਉਣ ਸਾਰੇ ਪਬਲਿਕ ਅਦਾਰਿਆਂ ਨੂੰ ਪੂੰਜੀਪਤੀ ਨਿਜੀ ਘਰਾਣਿਆਂ ਕੋਲ ਵੇਚਿਆ ਜਾ ਰਿਹਾ ਹੈ।ਮੁਫਤ ਸਹੂਲਤਾਂ ਦਾ ਲਾਲਚ ਦੇ ਕੇ ਲੋਕਾਂ ਦਾ ਧਿਆਨ ਹਟਾਇਆ ਜਾ ਰਿਹਾ ਹੈ।ਜਿਵੇਂ ਕੁਝ ਚਿਰ ਮੁਫਤ ਮੋਬਾਇਲ ਸਿਮਾਂ ਦਾ ਲਾਲਚ ਦੇ ਕੇ ਅੱਜ ਮਨ ਮਰਜੀ ਦੇ ਰੇਟ ਵਸੂਲੇ ਜਾ ਰਹੇ ਹਨ।ਭਵਿਖ ਵਿਚ ਬਿਜਲੀ ਦਾ ਵੀ ਇਹੋ ਹਾਲ ਕੀਤਾ ਜਾਵੇਗਾ।ਇਸੇ ਕਾਰਣ ਸਮਾਰਟ ਮੀਟਰ ਲਗਾਏ ਜਾਣ ਦਾ ਸਖਤ ਵਿਰੋਧ ਕਰ ਰਹੇ ਹਾਂ।ਸਾਨੂੰ ਜਥੇਬੰਦਕ ਤੌਰ ਤੇ ਸ਼ੰਘਰਸ਼ ਲਈ ਮਜਬੂਤ ਬਣਾਉਣ ਲਈ ਹਰ ਪਿੰਡ ਵਿਚ ਇਕਾਈਆਂ ਦਾ ਗਠਨ ਕਰਨਾ ਪਵੇਗਾ।ਇਸ ਸਮੇਂ ਇਕਾਈ ਟਾਂਗਰਾ ਦੇ ਚੁਣੇ ਗਏ ਪ੍ਰਧਾਨ ਅਵਤਾਰ ਸਿੰਘ,ਜਰਨਲ ਸਕੱਤਰ ਦਲਜੀਤ ਸਿੰਘ,ਮੀਤ ਪ੍ਰਧਾਂਨ ਇੰਦਰਜੀਤ ਸਿੰਘ,ਖਜਾਨਚੀ ਪ੍ਰਮਜੀਤ ਸਿੰਘ,ਪ੍ਰੈਸ ਸਕੱਤਰ ਮਾਸਟਰ ਸਤਨਾਮ ਸਿੰਘ,ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਸੋਨੂੰ,ਜਥੇਬੰਦਕ ਸਕੱਤਰ ਸੁਖਚੈਨ ਸਿੰਘ,ਸਲਾਹਕਾਰ ਗੁਰਪਾਲ ਸਿੰਘ,ਮੀਤ ਸਲਾਹਕਾਰ ਸਵਰਨ ਸਿੰਘ,ਦਫਤਰੀ ਸਕੱਤਰ ਜਜਬੀਰ ਸਿੰਘ ਆਦਿ ਚੁਣੇ ਗਏ ਕਮੇਟੀ ਮੈਂਬਰ ਹਾਜਰ ਸਨ।
Posted By:
GURBHEJ SINGH ANANDPURI
Leave a Reply