ਅਕਾਲ ਅਕੈਡਮੀ ਉੱਭਿਆ ਦੀ ਵਿਦਿਆਰਥਣ ਨੇ ਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਭਾਗ ਲਿਆ

ਅਕਾਲ ਅਕੈਡਮੀ ਉੱਭਿਆ ਦੀ ਵਿਦਿਆਰਥਣ ਨੇ ਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਭਾਗ ਲਿਆ

ਅਕਾਲ ਅਕੈਡਮੀ ਉੱਭਿਆ ਦੀ ਵਿਦਿਆਰਥਣ ਨੇ ਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਭਾਗ ਲਿਆ

ਚੀਮਾਂ ਮੰਡੀ,14 ਫਰਵਰੀ , ਨਜ਼ਰਾਨਾ ਟਾਈਮਜ ਬਿਊਰੋ

ਅਕਾਲ ਅਕੈਡਮੀ ਬੜੂ ਸਾਹਿਬ ਵਿੱਦਿਅਕ ਸੰਸਥਾ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਦੇ ਉੱਭਿਆ ਦੇ ਵਿਦਿਆਰਥੀ ਲਗਾਤਾਰ ਖੇਡਾਂ ਅਤੇ ਪੜ੍ਹਾਈ ਦੇ ਪੱਧਰ ਵਿੱਚ ਮੱਲਾਂ ਮਾਰਦੇ ਹੀ ਰਹਿੰਦੇ ਹਨ। ਇਸੇ ਹੀ ਮੁਕਾਮ ਨੂੰ ਜਾਰੀ ਰੱਖਦਿਆਂ ਅਕਾਲ ਅਕੈਡਮੀ ਉੱਭਿਆਂ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਮਨਜੋਤ ਕੌਰ ਪੁੱਤਰੀ ਯਾਦਵਿੰਦਰ ਸਿੰਘ ਨੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਜੋ ਕਿ ਬਿਹਾਰ ਦੇ ਪਟਨਾ ਵਿਖੇ ਦਸੰਬਰ 2024 ਤੋਂ ਜਨਵਰੀ 2025 ਤੱਕ ਹੋਈਆਂ 'ਵਿੱਚ ਅੰਡਰ-14 ਅਧੀਨ ਰਗਬੀ ਦੀ ਖੇਡ ਵਿੱਚ ਰਾਸ਼ਟਰੀ ਪੱਧਰ ਤੇ ਭਾਗ ਲਿਆ ਅਤੇ ਚੰਗਾ ਪ੍ਰਦਰਸ਼ਨ ਕੀਤਾ। ਜਿਕਰਯੋਗ ਹੈ ਕਿ 68ਵੀਆਂ ਪੰਜਾਬ ਰਾਜ ਖੇਡਾਂ ਜੋ ਕਿ ਜਿਲਾ ਮੋਗਾ (ਘਲੋਟੀ) ਵਿਖੇ ਹੋਈਆਂ 'ਵਿੱਚ ਵੀ ਅੰਡਰ-14 ਰਗਬੀ ਖੇਡ ਦੀ ਟੀਮ ਵੱਲੋਂ ਖੇਡਦਿਆ ਪਹਿਲਾ ਸਥਾਨ ਹਾਸਿਲ ਕੀਤਾ। ਰਾਸ਼ਟਰੀ ਪੱਧਰ ਵਿੱਚ ਖੇਡਣ ਤੋਂ ਬਾਅਦ ਵਿਦਿਆਰਥਣ ਦਾ ਅਕਾਲ ਅਕੈਡਮੀ ਵਿਖੇ ਪਹੁੰਚਣ ਤੇ ਪੁਰਜ਼ੋਰ ਸਵਾਗਤ ਕੀਤਾ ਗਿਆ ਉਸ ਦੇ ਨਾਲ ਹੀ ਉਸਦੇ ਮਾਪਿਆਂ ਦਾ ਅਕੈਡਮੀ ਦੇ ਅਧਿਆਪਕ ਸਾਹਿਬਾਨ ਅਤੇ ਪ੍ਰਿੰਸੀਪਲ ਸਾਹਿਬਾਨ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਵਿਦਿਆਰਥਣ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਅਕਾਲ ਐਕਡਮੀ ਦੇ ਪ੍ਰਿੰਸੀਪਲ ਗੁਰਜੀਤ ਕੌਰ ਨੇ ਵਿਦਿਆਰਥਣ ਨੂੰ ਅੱਗੇ ਤੋਂ ਵੀ ਇਸੇ ਹੀ ਤਰੀਕੇ ਉੱਚੇ ਮੁਕਾਮ ਹਾਸਿਲ ਕਰਨ ਦੀ ਪ੍ਰੇਰਨਾ ਦਿੰਦਿਆਂ ਵਧਾਈ ਦਿੱਤੀ। ਇਸ ਤੋਂ ਇਲਾਵਾ ਪ੍ਰਿੰਸੀਪਲ ਸਾਹਿਬਾਨ ਨੇ ਵਿਦਿਆਰਥਣ ਦੀ ਮਿਹਨਤ ਦੇ ਨਾਲ ਨਾਲ ਪੀ.ਟੀ. ਆਈ. ਅਧਿਆਪਕ ਸਰਦਾਰ ਜਰਨੈਲ ਸਿੰਘ ਨੂੰ ਵੀ ਵਧਾਈ ਦਿੰਦਿਆਂ ਤੇ ਜਿੱਤ ਦਾ ਸਿਹਰਾ ਉਹਨਾਂ ਦੇ ਸਿਰ ਬੰਨਦਿਆਂ ਵਿਦਿਆਰਥੀਆਂ ਤੇ ਇਸੇ ਹੀ ਤਰੀਕੇ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।


#akaalacademy #sangrur #NationalGames2025 #punjab