Nazrana Times

ਪੰਜਾਬੀ

ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਤੇ ਬੰਦੀ ਸਿੱਖਾਂ ਦੀ ਰਿਹਾਈ ਲਈ ਉੱਚ ਪੱਧਰੀ ਵਫ਼ਦ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ

28 Jul, 2026 05:32 PM

ਚੰਡੀਗੜ੍ਹ, ਮੰਗਤ ਸਿੰਘ ਸੈਦਪੁਰ -ਸਿੱਖ ਪੰਥ ਦੀ ਅਜੀਮ ਸ਼ਖਸੀਅਤ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਤੇ ਬੰਦੀ ਸਿੰਘਾ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਇੱਕ ਵਫ਼ਦ ਪੰਜਾਬ ਦੇ ਗਵੱਰਨਰ ਨੁੰ ਮਿਲਿਆ । ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਜਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਗਵੱਰਨਰ ਪੰਜਾਬ ਨੁੰ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿੰਡ ਦੀ ਪੰਚਾਇਤ ਸਮੇਤ 152 ਪਿੰਡਾਂ ਦੇ ਮਤੇ ਦਿੱਤੇ ਜਿਸ ਵਿੱਚ ਪੰਚਾਇਤਾਂ ਨੇ ਕਿਹਾ ਕਿ ਸਰਕਾਰ ਜਥੇਦਾਰ ਨੁੰ ਅਪਣੀ ਮਾਤਾ ਨੁੰ ਮਿਲਣ ਦੀ ਪੈਰੋਲ ਦਿੱਤੀ ਜਾਵੇ । ਗਵੱਰਨਰ ਪੰਜਾਬ ਨੇ ਭਰੋਸਾ ਦਿੱਤਾ ਹੈ ਕਿ ਮੈਂ ਜਲਦੀ ਹੀ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੁੰ ਮਿਲ ਕੇ ਪੁਰੀ ਕੋਸ਼ਿਸ਼ ਕਰਾਂਗਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੁੰ ਉਹਨਾਂ ਦੀ ਮਾਤਾ ਨੁੰ ਮਿਲਣ ਲਈ ਪੈਰੋਲ ਦਿੱਤੀ ਜਾਵੇ ਅਤੇ ਬਾਕੀ ਸਾਰੇ ਸਿੰਘਾ ਦੀ ਰਿਹਾਈ ਹੋ ਸਕੇ । ਇਸ ਡੈਪੂਟੇਸ਼ਨ ਵਿੱਚ - ਪ੍ਰੋਫੈਸਰ ਪ੍ਰੇਮ ਸਿੰਘ ਚੰਦੁਮਾਜਰਾ , ਗਗਨਜੀਤ ਸਿੰਘ ਬਰਨਾਲਾ , ਪਰਮਿੰਦਰ ਸਿੰਘ ਢੀਂਡਸਾ , ਕਰਨੈਲ ਸਿੰਘ ਪੰਜੋਲੀ , ਬਾਬਾ ਹਰਦੀਪ ਸਿੰਘ ਜੀ , ਸਿਮਰਨਜੀਤ ਸਿੰਘ ਚੰਦੂਮਾਜਰਾ ਅਤੇ ਹਰਦੇਵ ਸਿੰਘ ਹਰਪਾਲ ਪੁਰ ਆਦਿ ਸ਼ਾਮਲ ਸਨ ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News