ਗ੍ਰਹਿਆਂ ਦਾ ਅਸਰ ( ਖੁੰਢ ਚਰਚਾ)

ਗ੍ਰਹਿਆਂ ਦਾ ਅਸਰ             ( ਖੁੰਢ ਚਰਚਾ)

ਗ੍ਰਹਿਆਂ ਦਾ ਅਸਰ

( ਖੁੰਢ ਚਰਚਾ)

(ਕਾਮਰੇਡ,ਤਾਇਆ ਕਰਨੈਲ,ਤਰਕਸ਼ੀਲ,ਪਾੜਾ ਲਾਡੀ,ਬਾਪੂ ਮੱਖਣ)

ਕਾਮਰੇਡ =ਕਰਨੈਲ ਸਿਹਾਂ ਕੀ ਹਾਲ ਚਾਲ ਹੈ?ਸੁਣਾਉ ਕੋਈ ਨਵੀਂ ਤਾਜੀ ਖਬਰ?

ਕਰਨੈਲ ਸਿੰਘ =ਕਾਮਰੇਡ ਜੀ,ਹਾਲ ਚਾਲ ਕੀ ਦੱਸਾਂ,ਸਾਡੇ ਇਕ ਰਿਸ਼ਤੇਦਾਰ ਦੇ ਆਹ ਨਵੇਂ ਸਾਲ ਵਿੱਚ ਬਹੁਤੇ ਕੰਮ ਘਾਟੇ ਵਿੱਚ ਜਾ ਰਹੇ ਹਨ। ਕਈ ਸਿਆਣਿਆਂ ਨੇ ਦੱਸਿਆ ਹੈ। ਤੁਹਾਡੇ ਪਰਿਵਾਰ ਤੇ ਸਨੀ,ਰਾਹੂ,ਕੇਤੂ ਵਰਗੇ ਗ੍ਰਹਿਆਂ ਦੀ ਕਰੋਪੀ ਚਲ ਰਹੀ ਹੈ। ਕੀ ਇਹਨਾਂ ਗ੍ਰਹਿਆਂ ਦਾ ਅਸਰ ਮਨੁੱਖ ਦੇ ਜੀਵਨ ਤੇ ਪੈਂਦਾ ਹੈ?

ਤਰਕਸ਼ੀਲ =ਸਾਥੀਓ ਮੈ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹਾ। ਇਹਨਾਂ ਗ੍ਰਹਿਆਂ ਦਾ ਅਸਰ ਵੱਖ-ਵੱਖ ਇਲਾਕਿਆਂ ਵਿੱਚ,ਸਮੁੰਦਰ ਵਿੱਚ,ਵੱਖ-ਵੱਖ ਫਸਲਾਂ ਤੇ,ਗੋਰੇ ਅਤੇ ਕਾਲੇ ਰੰਗ ਤੇ ਆਮ ਸਾਰੇ ਸਮੂਹਿਕ ਲੋਕਾਂ ਤੇ ਇਕੱਠਾ ਹੁੰਦਾ ਹੈ।

ਪਾੜਾ ਲਾਡੀ =ਤਰਕਸ਼ੀਲ ਜੀ,ਸਾਨੂੰ ਪੂਰੇ ਵਿਸਥਾਰ ਨਾਲ ਦੱਸਣ ਦੀ ਕੋਸ਼ਿਸ਼ ਕਰੋ। ਸਮੁੰਦਰ ਤੇ ਕੀ ਅਸਰ ਹੁੰਦਾ ਹੈ?

ਕਾਮਰੇਡ =ਪਾੜਿਆ,ਮੈ ਦੱਸਦਾ ਹਾਂ!ਜਦੋਂ ਚੰਦਰਮਾ ਆਪਣੇ ਪੂਰੇ ਜੋਬਨ ਤੇ ਹੁੰਦਾ ਹੈ। ਉਸ ਸਮੇਂ ਉਸ ਦੀ ਗਰੂਤਾ ਖਿੱਚ ਨਾਲ ਸਮੁੰਦਰ ਵਿੱਚ ਜਵਾਰਭਾਟਾ ਆਉਦੇ ਰਹਿੰਦੇ ਹਨ।

ਬਾਪੂ ਮੱਖਣ =ਤਰਕਸ਼ੀਲ ਜੀ ਇਹ ਦੱਸੋ,ਇਹਨਾਂ ਦਾ ਵੱਖ-ਵੱਖ ਰੰਗਾਂ ਤੇ ਕੀ ਅਸਰ ਪੈਂਦਾ ਹੈ?

ਤਰਕਸ਼ੀਲ =ਸਾਥੀਓ,ਪਹਿਲਾ ਮਨੁੱਖ ਦੇ ਰੰਗ ਦੀ ਗੱਲ ਕਰਦੇ ਹਾ। ਵਿਗਿਆਨਕ ਲੋਕਾਂ ਦਾ ਕਹਿਣਾ ਹੈ। ਗੋਰੇ ਵਿਆਕਤੀਆਂ ਨੂੰ ਗਰਮੀ ਘੱਟ ਲੱਗਦੀ ਹੈ ਅਤੇ ਕਾਲੇ ਲੋਕਾਂ ਨੂੰ ਗਰਮੀ ਵੱਧ ਲੱਗਦੀ ਹੈ। ਇਸੇ ਕਰਕੇ ਗਰਮੀਆਂ ਵਿੱਚ ਸਾਰੇ ਲੋਕ ਚਿੱਟੇ ਰੰਗ ਦੇ ਕੱਪੜੇ ਪਾਉਂਦੇ ਹਨ। ਸਰਦੀਆਂ ਵਿੱਚ ਕਾਲੇ ਰੰਗ ਦੇ ਕੋਟ ਅਤੇ ਕੱਪੜੇ ਪਾਏ ਜਾਂਦੇ ਹਨ।ਪੁਰਾਣੇ ਸਮਿਆਂ ਵਿੱਚ ਚਿੱਟੇ ਰੰਗ ਦੇ ਦੇਸੀ ਬੌਲਦਾਂ ਨੂੰ ਜੇਠ-ਹਾੜ ਦੀ ਗਰਮੀ ਵਿੱਚ ਵੀ ਦੁਪਿਹਰ ਦੇ ਦੋ ਵਜੇ ਤੱਕ ਹੱਲ ਅੱਗੇ ਵਾਹਿਆ ਜਾਂਦਾ ਸੀ।ਪਰੰਤੂ ਕਾਲੇ ਰੰਗ ਦੇ ਮੱਝਾਂ ਅਤੇ ਝੋਟੇ ਬਹੁਤ ਗਰਮੀ ਮਨਾਉਂਦੇ ਹਨ। ਪਿੱਛੇ ਸਿਆਣੇ ਕਹਿੰਦੇ ਸਨ,ਸੀਰੀ ਘਰੋਂ ਨਹੀਂ ਨਿਕਲਦਾ ਅਤੇ ਝੋਟਾ ਛੱਪੜ ਵਿੱਚੋਂ ਨਹੀਂ ਨਿਕਲਦਾ। ਭਾਵ ਚਿੱਟਾ ਰੰਗ ਗਰਮੀ ਵਿਰੋਧੀ ਆਕਰਸ਼ਨ ਕਰਦਾ। ਕਾਲਾ ਰੰਗ ਆਪਣੇ ਵਲ ਗਰਮੀ ਵੱਧ ਖਿੱਚਦਾ ਹੈ।

ਤਾਇਆ ਕਰਨੈਲ ਸਿੰਘ =ਕਾਮਰੇਡ ਜੀ,ਵੱਖ-ਇਲਾਕਿਆਂ ਤੇ ਕੀ ਅਸਰ ਪੈਂਦਾ ਹੈ?

ਕਾਮਰੇਡ =ਸਾਥੀਓ,ਜਿਵੇਂ ਪੰਜਾਬ ਅਤੇ ਜੰਮੂ ਕਸਮੀਰ ਦੇ ਲੋਕ,ਬਾਕੀ ਭਾਰਤ ਨਾਲੋ ਸੋਹਣੇ ਅਤੇ ਗੋਰੇ ਹੁੰਦੇ ਹਨ। ਕਿਉਂਕਿ ਇਹਨਾਂ ਨੇੜੇ ਬਰਫੀਲੇ ਪਹਾੜ ਹਨ। ਜਿਸ ਕਰਕੇ ਬਾਕੀ ਭਾਰਤ ਨਾਲੋ ਤਿੱਖੀ ਗਰਮੀ ਘੱਟ ਪੈਂਦੀ ਹੈ। ਇਸੇ ਕਰਕੇ ਬਿਹਾਰ ਅਤੇ ਤਾਮਿਲਨਾਡੂ ਦੇ ਲੋਕ ਕਾਲੇ ਹੁੰਦੇ ਹਨ। ਇਸੇ ਤਰ੍ਹਾਂ ਠੰਡੇ ਪੱਛਮੀ ਦੇਸਾਂ ਦੇ ਲੋਕ ਗੋਰੇ ਹੁੰਦੇ ਹਨ। ਗਰਮੀਆਂ ਵਿੱਚ ਆਸਟ੍ਰੇਲੀਆ ਦੀ ਧੁੱਪ ਬਹੁਤ ਖਤਰਨਾਕ ਹੁੰਦੀ ਹੈ। ਇਸੇ ਕਰਕੇ ਉਥੇ ਲੋਕ ਸਾਰਾ ਸਰੀਰ ਢੱਕ ਕੇ ਜਾਂ ਚਮੜੀ ਦੀ ਰੱਖਿਆ ਵਾਲੀਆਂ ਟਿਉਬਾ ਲਾ ਕੇ ਗਰਮੀਆਂ ਵਿੱਚ ਧੁੱਪੇ ਨਿਕਲਦੇ ਹਨ। ਨਹੀਂ ਤਾਂ ਅਣਗਹਿਲੀ ਕੀਤਿਆਂ ਉਹਨਾਂ ਨੂੰ ਚਮੜੀ ਦਾ ਕੈਂਸਰ ਹੋ ਸਕਦਾ ਹੈ। ਇਸੇ ਤਰ੍ਹਾਂ ਚੀਨ ਦੇ ਲੋਕਾਂ ਤੇ ਸੂਰਜ ਅਤੇ ਜਲਵਾਯੂ ਦਾ ਵੱਖਰਾ ਅਸਰ ਹੋਣ ਕਰਕੇ ਉਹਨਾਂ ਦੀਆਂ ਅੱਖਾਂ ਘੁੱਟੀਆਂ ਅਤੇ ਮੱਥੇ ਚੌੜ ਹੁੰਦੇ ਹਨ।

ਪਾੜਾ ਲਾਡੀ =ਤਰਕਸ਼ੀਲ ਜੀ,ਵੱਖ -ਵੱਖ ਫਸਲਾਂ ਤੇ ਵੱਖ-ਵੱਖ ਅਸਰ ਵੀ ਹੁੰਦਾ ਹੈ?

ਤਰਕਸ਼ੀਲ =ਹਾਂ ਪਾੜਿਆ,ਜਿਵੇਂ ਜਦੋਂ ਕੋਰਾ ਵਧੇਰੇ ਪੈ ਜਾਂਦਾ ਹੈ। ਬਰਸੀਮ ਅਤੇ ਚੌੜੇ ਪੱਤਿਆਂ ਵਾਲੀਆਂ ਫਸਲਾਂ ਅੱਧਮੋਈਆ ਹੋ ਜਾਦੀਆਂ ਹਨ। ਪਰੰਤੂ ਉਹੀ ਕੋਰਾ ਕਣਕ ਦੀ ਫਸਲ ਨੂੰ ਖਾਦ ਵਾਂਗ ਲੱਗਦਾ ਹੈ।

ਤਾਇਆ ਕਰਨੈਲ =ਕਾਮਰੇਡ ਜੀ,ਮਨੁੱਖ ਦੀ ਜਿੰਦਗੀ ਅਤੇ ਕਾਰੋਬਾਰ ਤੇ ਵੀ ਇਹਨਾਂ ਗ੍ਰਹਿਆਂ ਦਾ ਅਸਰ ਹੁੰਦਾ ਹੈ?

ਕਾਮਰੇਡ =ਸਾਥੀਓ! ਇਸ ਤਰ੍ਹਾਂ ਬਿਲਕੁਲ ਨਹੀਂ ਹੁੰਦਾ ਜਿਵੇਂ ਸਾਡੇ ਜੋਤਸ਼ੀ ਦੱਸਦੇ ਹਨ। ਕਿ ਕਰਨੈਲ ਸਿੰਘ ਦਾ ਰਾਸ਼ੀ ਫਲ ਜਾਂ ਕੁੰਡਲੀ ਹੋਰ ਹੋ ਸਕਦੀ ਹੈ ਅਤੇ ਮੱਖਣ ਸਿੰਘ ਤੇ ਵੱਖਰਾ ਅਸਰ ਪਾਉਦੇ ਹਨ। ਇਹਨਾਂ ਗ੍ਰਹਿਆਂ ਦਾ ਸਮੂਹਿਕ ਲੋਕਾਂ ਤੇ ਬਰਾਬਰ ਅਸਰ ਹੀ ਹੁੰਦਾ ਹੈ। ਜਿੰਦਗੀ ਵਿੱਚ ਕਾਰੋਬਾਰ ਤੇ ਜਾਂ ਨਫੇ ਨੁਕਸਾਨ ਤੇ ਇਹਨਾਂ ਗ੍ਰਹਿਆਂ ਦਾ ਕੋਈ ਅਸਰ ਨਹੀਂ ਹੁੰਦਾ। ਜੋਤਸ਼ੀਆਂ ਦੀਆਂ ਬਣਾਈਆਂ ਕੁਡਲੀਆਂ ਅਤੇ ਟੇਵੇ ਗਲਤ ਹੁੰਦੇ ਹਨ। ਕੋਈ ਵੀ ਜੋਤਸ਼ੀ ਕਿਸੇ ਦੇ ਜੀਵਨ ਬਾਰੇ ਭਵਿੱਖਬਾਣੀ ਨਹੀਂ ਕਰ ਸਕਦਾ। ਇਸੇ ਕਰਕੇ ਤਰਕਸ਼ੀਲ ਸੁਸਾਇਟੀ ਨੇ ਇਹਨਾਂ ਜੋਤਸ਼ੀਆਂ ਅਤੇ ਕਰਾਮਾਤੀ ਬਾਬਿਆਂ ਨੂੰ ਪੰਜ ਲੱਖ ਰੁਪਏ ਦੇ ਇਨਾਮ ਨਾਲ ਚੈਲਿੰਜ ਕੀਤਾ ਹੋਇਆ ਹੈ।

ਪਾੜਾ ਲਾਡੀ =ਭਾਅ ਜੀ,ਸੂਰਜ ਅਤੇ ਚੰਦ ਗ੍ਰਹਿਣ ਦਾ ਵੀ ਮਨੁੱਖ ਤੇ ਕੋਈ ਅਸਰ ਪੈਂਦਾ ਹੈ?

ਤਰਕਸ਼ੀਲ =ਹਾਂ ਪਾੜਿਆ,ਜੇਕਰ ਸੂਰਜ ਗ੍ਰਹਿਣ ਭਾਰੀ ਹੋਵੇ।ਫੇਰ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਵੇਖਣ ਤੇ ਅੱਖਾਂ ਦਾ ਨੁਕਸਾਨ ਹੋ ਸਕਦਾ ਹੈ। ਗ੍ਰਹਿਣ ਸਮੇਂ ਸੂਰਜ ਦੀਆਂ ਕਿਰਨਾਂ ਸਾਹਮਣੇ ਆਈ ਰੁਕਾਵਟ ਦੇ ਪਾਸਿਓਂ ਤੇਜੀ ਨਾਲ ਧਰਤੀ ਤੇ ਆਉਂਦੀਆਂ ਹਨ। ਜੋ ਖਤਰਨਾਕ ਹੀਦੀਆਂ ਹਨ। ਪਰੰਤੂ ਤੁਰੇ ਫਿਰਦੇ ਜਾਨਵਰ ਜਾ ਮਨੁੱਖ ਤੇ ਅਸਰ ਨਹੀਂ ਕਰਦੀਆਂ। ਪਰੰਤੂ ਇਕ ਥਾਂ ਧੁੱਪੇ ਬੱਝੇ ਗਰਭਵਤੀ ਡੰਗਰ ਦੇ ਬੱਚੇ ਤੇ ਬੁਰਾ ਭਰਵਾਵ ਪੈ ਸਕਦਾ ਹੈ। ਉਸ ਦਾ ਬੱਚਾ ਗਰਿਹਣਿਆਂ ਜੰਮ ਸਕਦਾ ਹੈ। ਇਸੇ ਕਰਕੇ ਪੁਰਾਣੇ ਲੋਕ ਗ੍ਰਹਿਣ ਸਮੇਂ ਡੰਗਰਾਂ ਨੂੰ ਖੁੱਲੇ ਛੱਡ ਦਿੰਦੇ ਸਨ ਜਾਂ ਅੰਦਰ ਕਰ ਦਿੰਦੇ ਸਨ। ਗਰਭਵਤੀ ਔਰਤਾ ਨੂੰ ਵੀ ਗ੍ਰਹਿਣ ਸਮੇਂ ਧੁੱਪੇ ਨਿਕਲਨਾ ਹਾਨੀਕਾਰਕ ਹੋ ਸਕਦਾ ਹੈ।

ਤਾਇਆ ਕਰਨੈਲ=ਤਰਕਸ਼ੀਲ ਅਤੇ ਕਾਮਰੇਡ ਜੀ ਤੁਸੀਂ ਤੇ ਸਾਡੀਆਂ ਅੱਖਾਂ ਹੀ ਖੋਲ ਦਿੱਤੀਆਂ ਹਨ। ਮੇਰੀ ਨੂੰਹ ਐਵੇ ਦੋ ਹਜਾਰ ਰੁਪਏ ਜੋਤਸ਼ੀ ਨੂੰ ਦੇ ਕੇ ਮੇਰੇ ਪੋਤਿਆਂ ਦੀਆਂ ਕੁਡਲੀਆਂ ਬਣਾਈ ਫਿਰਦੀ ਹੈ।


ਸੁਖਵਿੰਦਰ ਸਿੰਘ ਖਾਰੇ ਵਾਲੇ ਦੀ ਕਲਮ ਤੋਂ। 9530579175।