ਭਾਈ ਦਲਜੀਤ ਸਿੰਘ ਟਾਂਗਰਾ ਦੀ ਲੜਕੀ ਕਵਲਜੋਤ ਕੌਰ ਦਾ ਅਨੰਦ ਕਾਰਜ ਪੂਰਨ ਰਹਿਤ ਮਰਿਯਾਦਾ ਮੁਤਾਬਿਕ ਹੋਇਆ।

ਭਾਈ ਦਲਜੀਤ ਸਿੰਘ ਟਾਂਗਰਾ ਦੀ ਲੜਕੀ ਕਵਲਜੋਤ ਕੌਰ ਦਾ ਅਨੰਦ ਕਾਰਜ ਪੂਰਨ ਰਹਿਤ ਮਰਿਯਾਦਾ ਮੁਤਾਬਿਕ ਹੋਇਆ।

ਭਾਈ ਦਲਜੀਤ ਸਿੰਘ ਟਾਂਗਰਾ ਦੀ ਲੜਕੀ ਕਵਲਜੋਤ ਕੌਰ ਦਾ ਅਨੰਦ ਕਾਰਜ ਪੂਰਨ ਰਹਿਤ ਮਰਿਯਾਦਾ ਮੁਤਾਬਿਕ ਹੋਇਆ।

ਟਾਂਗਰਾ ,21 ਅਪ੍ਰੈਲ ਸੁਰਜੀਤ ਸਿੰਘ ਖਾਲਸਾ

ਅੱਜ ਦੇ ਸਮੇਂ ਵਿਚ ਸਿਖ ਕੌਮ ਵੇਖਾ ਵੇਖੀ ਦੀਆਂ ਰਸਮਾਂ ਵਿਚ ਫਸ ਕੇ ਧਰਮ ਤੋਂ ਦੂਰ ਹੁੰਦੀ ਜਾ ਰਹੀ ਹੈ।ਲੜਕੇ ਲੜਕੀਆਂ ਵਿਚ ਪਤਿਤਪੁਣਾ ਦਿਨੋ ਦਿਨ ਵਧਦਾ ਜਾ ਰਿਹਾ ਹੈ ਨੀਸ਼ਆਂ ਦਾ ਦੌਰ ਅਤੇ ਨਾਚ ਗਾਣਿਆਂ ਵੱਲ ਰੁਝਾਨ ਵੱਧਦਾ ਜਾ ਰਿਹਾ ਹੈ।ਕੋਈ ਵੀ ਸੰਸਕਾਰ ਗੁਰਮਤਿ ਰਹਿਤ ਮਰਿਯਾਦਾ ਮੁਤਾਬਕ ਨਹੀਂ ਹੋ ਰਿਹਾ।ਭਾਈ ਦਲਜੀਤ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਜਸਪਾਲ ਕੌਰ ਜੋ ਕਿ ਲੰਮੇ ਸਮੇਂ ਤੋਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਨਾਲ ਜੁੜ ਕੇ ਇਲਾਕੇ ਵਿੱਚ ਧਰਮ ਪ੍ਰਚਾਰ ਗਤੀਵਿਧੀਆਂ ਨਾਲ ਜੁੜੇ ਰਹੇ ਹਨ  ,ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ  ਮੁਢਲੇ ਤੌਰ ਤੇ ਧਰਮ ਨਾਲ ਜੋੜ ਕੇ ਚੰਗੇ ਸੰਸਕਾਰ ਦਿਤੇ। ਅੱਜ ਗੁਰਮਤਿ ਮਰਯਾਦਾ ਤੇ ਪਹਿਰਾ  ਆਪਣੀ ਲੜਕੀ ਬੀਬੀ ਕਵਲਜੋਤ ਕੌਰ ਦਾ ਅਨੰਦ ਕਾਰਜ  ਗੁਰਦੀਪ ਸਿੰਘ ਪੁਤਰ ਭੁਪਿੰਦਰ ਸਿੰਘ ਨਿਵਾਸੀ ਸਰਹੰਦ ਨਾਲ ਪੂਰਨ ਗੁਰ ਮਰਿਯਾਦਾ ਮੁਤਾਬਿਕ ਕੀਤਾ ਗਿਆ। ਬਿਨਾਂ ਕਿਸੇ ਫੋਕਟ ਦੀਆਂ ਰਸਮਾਂ ਤੋਂ ਸਿਰੋਪੇ ਪਾ ਕੇ ਮਿਲਣੀ ਕੀਤੀ ਗਈ। ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਲਾਵਾਂ ਅਤੇ ਅਰਦਾਸ ਉਪਰੰਤ ਲੜਕੀ ਅਤੇ ਲੜਕੇ ਨੇ ਸ਼ਬਦ ਕੀਰਤਨ ਕੀਤਾ।ਅਤੇ ਖਾਲਸੇ ਦੀ ਵਿਲਖੱਣਤਾ ਦਰਸਾਉਂਦਾ ਸਿਖ ਰਵਾਇਤੀ ਸ਼ਸ਼ਤਰਾਂ ਦਾ ਅਭਿਆਸ ਗਤਕੇ ਦੇ ਪ੍ਰੋਗਰਾਮ ਵਿਚ ਵੀ ਹਿਸਾਲਿਆ।


Posted By: TAJEEMNOOR KAUR