Nazrana Times

ਪੰਜਾਬੀ

ਨਗਰ ਕੌਂਸਲ ਭੋਗਪੁਰ ਵਲੋਂ ਸ਼ਹਿਰ ਅੰਦਰ ਅਤੇ ਸਕੂਲਾਂ ਵਿੱਚ ਫੋਗਿੰਗ ਕਰਵਾਈ ਗਈ

10 Sep, 2025 12:33 AM

 ਭੋਗਪੁਰ , ਮਨਜਿੰਦਰ ਸਿੰਘ ਭੋਗਪੁਰ 

 ਦਫਤਰ ਨਗਰ ਕੌਂਸਲ ਭੋਗਪੁਰ ਵਲੋਂ ਬਰਸਾਤ ਦੇ ਮੌਸਮ ਵਿੱਚ ਮੱਛਰਾਂ ਤੋਂ ਹੋਣ ਵਾਲਿਆਂ ਬਿਮਾਰੀਆਂ (ਮਲੇਰੀਆ, ਡੇਂਗੂ ਆਦਿ) ਫੈਲਣ ਤੋਂ ਬਚਾਉਣ ਲਈ ਸ਼ਹਿਰ ਅੰਦਰ ਅਤੇ ਸਕੂਲਾਂ ਵਿੱਚ ਫੋਗਿੰਗ ਕਰਵਾਈ ਜਾ ਰਹੀ ਹੈ। ਇਸ ਦੌਰਾਨ ਸ੍ਰੀ ਰਾਜੀਵ ਕੁਮਾਰ ਓਬਰਾਏ ਕਾਰਜ ਸਾਧਕ ਅਫਸਰ ਜੀ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਫੋਗਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਮੱਛਰਾਂ ਦੇ ਪੈਦਾਇਸ਼ੀ ਸਥਾਨਾਂ ਜਿਵੇਂ ਕਿ ਗਮਲੇ, ਟਾਇਰ, ਟੀਨਾਂ ਅਤੇ ਕੈਨਾਂ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। 

ਘਰਾਂ ਅਤੇ ਦੁਕਾਨਾਂ ਦੀਆਂ ਛੱਤਾਂ ਤੇ ਪਏ ਬੇਕਾਰ ਟੁੱਟੇ ਬਰਤਨਾਂ ਨੂੰ ਮੁਧਾ ਮਾਰ ਕੇ ਰੱਖਿਆ ਜਾਵੇ। ਸ਼ਾਮ ਅਤੇ ਸਵੇਰੇ ਪੂਰੀਆਂ ਬਾਹਾਂ ਦੇ ਕੱਪੜੇ ਪਹਿਣ ਕੇ ਰੱਖੇ ਜਾਣ। ਇਸ ਤੋਂ ਇਲਾਵਾ ਗਲੇ ਸੜੇ ਫਲ ਜਾਂ ਜਿਸ ਵੀ ਖਾਣ ਵਾਲੀ ਵਸਤੂ ਤੇ ਮੱਖੀ ਮੱਛਰ ਬੈਠਾ ਹੋਵੇ ਉਸਨੂੰ ਨਾ ਖਾਧਾ ਜਾਵੇ ਅਤੇ ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇ ਮਨਾਇਆ ਜਾਵੇ। ਇਸ ਮੌਕੇ ਤੇ ਨਗਰ ਕੌਂਸਲ ਭੋਗਪੁਰ ਦੇ ਕਰਮਚਾਰੀ ਸ਼੍ਰੀ ਸੁਰੇਸ਼ ਕੁਮਾਰ ਅਤੇ ਸ੍ਰੀ ਸੰਤੋਖ ਸਿੰਘ ਹਾਜਰ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #