ਅਕਾਲ ਅਕੈਡਮੀ ਦਦੇਹਰ ਸਾਹਿਬ ਹੋਇਆ ਸਲਾਨਾ ਸਮਾਗਮ 'ਤੇ ਇਨਾਮ ਵੰਡ ਸਮਾਰੋਹ
- ਸਿੱਖਿਆ/ਵਿਗਿਆਨ
- 11 Feb,2025

ਤਰਨ ਤਾਰਨ ,11 ਫਰਵਰੀ ,
ਜੁਗਰਾਜ ਸਿੰਘ ਸਰਹਾਲੀ
ਵਿੱਦਿਅਕ ਅਦਾਰਾ ਅਕਾਲ ਅਕੈਡਮੀ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਦੀ ਬ੍ਰਾਂਚ ਅਕਾਲ ਅਕੈਡਮੀ ਦਦੇਹਰ ਸਾਹਿਬ ਵਿਖੇ ਸਲਾਨਾ ਸਮਾਗਮ 'ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਬੱਚਿਆਂ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਨਾਲ ਸਮਾਗਮ ਦੀ ਆਰੰਭਤਾ ਕੀਤੀ ਗਈ। ਛੋਟੇ ਛੋਟੇ ਬੱਚਿਆਂ ਵੱਲੋਂ ਕੋਰਿਓਗ੍ਰਾਫੀਆ ਵੀ ਕੀਤੀਆਂ ਗਈਆਂ ਜਿਸਦੀ ਮਾਪਿਆਂ ਵੱਲੋਂ ਪੂਰੀ ਸਲਾਹੁਤ ਕੀਤੀ ਗਈ। ਕੇਸਰੀ ਦਸਤਾਰਾਂ ਵਿਚ ਸੱਜ ਕੇ ਆਏ ਬੱਚਿਆਂ ਵੱਲੋਂ ਧਾਰਮਿਕ ਪਹਿਰਾਵੇ ਵਿੱਚ ਧਾਰਮਿਕ ਗੀਤਾਂ ਉੱਪਰ ਵੀ ਕੋਰਿਓਗ੍ਰਾਫੀ ਕੀਤੀ ਗਈ। ਸਮਾਜਿਕ ਕੁਰੀਤੀਆਂ ਉੱਪਰ ਸੱਟ ਮਾਰਦਾ ਹੋਇਆ ਨਾਟਕ ਵੀ ਖੇਡਿਆ ਗਿਆ ਜਿਸ ਵਿਚ ਬੱਚਿਆਂ ਵੱਲੋਂ ਬਾਖੂਬ ਕਿਰਦਾਰ ਨਿਭਾਏ ਗਏ। ਇਸ ਤੋਂ ਬਾਅਦ ਪ੍ਰਿੰਸੀਪਲ ਮੈਡਮ ਦੀਪਿਕਾ ਕੌਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤਰਨ ਤਾਰਨ ਅੰਮ੍ਰਿਤਸਰ ਜੋਨ ਦੇ ਪ੍ਰਚਾਰਕ ਸਿੰਘ ਹਰਜਿੰਦਰ ਸਿੰਘ ਮਾਣਕਪੁਰ ਵੱਲੋਂ ਸਮੂਹ ਸਟਾਫ਼ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਸਮਾਗਮ ਵਿਚ ਬੱਚਿਆਂ ਦੁਆਰਾ ਕੀਤੇ ਪ੍ਰਦਰਸ਼ਨ ਤੋਂ ਖੁਸ਼ ਹੋ ਕੇ ਬੱਚਿਆਂ ਦੀ ਹੋਂਸਲਾ ਅਫ਼ਜ਼ਾਈ ਵੀ ਕੀਤੀ ਗਈ। ਸਮਾਗਮ ਦੌਰਾਨ ਬੱਚਿਆਂ ਵੱਲੋਂ ਸਿੱਖ ਸ਼ਸਤਰ ਵਿੱਦਿਆ ( ਗੱਤਕਾ ) ਦਾ ਵੀ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਮਾਪਿਆਂ ਲਈ ਖਿੱਚ ਦਾ ਕੇਂਦਰ ਬਣਿਆ। ਜ਼ਿਕਰਯੋਗ ਹੈ ਕਿ ਇਹ ਸੰਸਥਾ ਗ਼ਦਰੀ ਬਾਬੇ ਬਾਬਾ ਵਸਾਖਾ ਸਿੰਘ ਜੀ ਦੇ ਨਾਮ ਤੇ ਵੀ ਜਾਣੀ ਜਾਂਦੀ ਹੈ।
Posted By:

Leave a Reply