Nazrana Times

ਪੰਜਾਬੀ

ਸ਼ਕਲ ਮੋਮਨਾਂ ਕੰਮ ਕਾਫਰਾਂ !

21 Sep, 2026 01:57 PM

ਸ਼ਕਲ ਮੋਮਨਾਂ ਕੰਮ ਕਾਫਰਾਂ !
 

ਛਿੱਟ ਕਾਂਜੀ ਦੀ ਇੱਕ ਹੀ ਬਹੁਤ ਹੁੰਦੀ

ਦੁੱਧ ਫਟ ਜਾਂਦਾ ਸਾਰੇ ਹੀ ਮੱਟ ਦਾ ਏ।

ਵੱਡੇ ਅਹੁਦੇ 'ਤੇ ਬੈਠ ਕੁਕਰਮ ਕਰਦਾ

ਸੰਸ਼ਥਾ ਲਈ ਕਲੰਕ ਉਹ ਖੱਟਦਾ ਏ।

ਸ਼ਕਲ ਮੋਮਨਾਂ ਕੰਮ ਪਰ 'ਕਾਫਰਾਂ' ਦੇ

ਸਾਰਾ ਜੱਗ ਅਖਾਣ ਇਹ ਰੱਟਦਾ ਏ।

ਭਾਅ ਥੋਕ ਦੇ ਪੈਂਦੀਆਂ ਲਾਹਣਤਾਂ ਨੂੰ

ਸੁਣ ਸੁਣ ਕੌਮ ਦਾ ਕਾਲ਼ਜਾ ਫਟਦਾ ਏ।

ਬਣਿਆਂ ਹੁੰਦਾ ਜੋ ਅਕਸ ਮਹਾਨਤਾ ਦਾ

ਮੁੱਕੇ ਸ਼ਰਧਾ ਸਤਿਕਾਰ ਵੀ ਘਟਦਾ ਏ।

ਲਾ ਸਿਰਾਂ ਦੀ ਬਾਜੀ ਇਤਿਹਾਸ ਬਣਦਾ

ਆ 'ਫੁਕਰਾ' ਕੋਈ ਛੱਜ ਵਿੱਚ ਛੱਟਦਾ ਏ।

-ਤਰਲੋਚਨ ਸਿੰਘ ਦੁਪਾਲ ਪੁਰ
 001-408-905-5517

Posted By: Tarlochan Singh Dupalpur

Latest News