Nazrana Times

ਪੰਜਾਬੀ

ਜੇਲ੍ਹ ਤੋਂ ਰਿਹਾਅ ਹੋਏ ਲੱਖਾ ਸਿਧਾਣਾ ਅਤੇ ਮੋਹਣਜੀਤ ਸ਼ੇਰੋਂ , ਜਾਣੋ ਕੀ ਬੋਲੇ ਮਾਨਸਾ ਮੋਰਚੇ ਦੇ ਬਾਰੇ

05 Nov, 2026 07:19 PM

ਪਟਿਆਲਾ , ਬਿੰਦਰ ਸਿੰਘ ਖੁੱਡੀ ਕਲਾਂ 
ਮਾਨਸਾ ਦੀ ਅਦਾਲਤ ਦੇ ਹੁਕਮਾਂ ਮਗਰੋਂ ਲੱਖਾ ਸਿੰਘ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋਂ ਨਾਭਾ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਇਸ ਮੌਕੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਦਾ ਸਵਾਗਤ ਕਰਨ ਲਈ ਉੱਥੇ ਪਹੁੰਚੇ। ਰਿਹਾਈ ਮਗਰੋਂ ਲੱਖਾ ਸਿਧਾਣਾ ਨੇ ਆਖ਼ਿਆ ਕਿ ਪੰਜਾਬ ਦੀ ਨੌਜਵਾਨ ਪਰਚਿਆਂ ਤੇ ਜੇਲ੍ਹਾਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਸਿੱਧੇ ਮਾਨਸਾ ਹੀ ਜਾਣਗੇ।

ਲੱਖਾ ਸਿਧਾਣਾ ਨੇ ਅਪੀਲ ਕੀਤੀ ਕਿ ਪੰਜਾਬ ਦਾ ਇਤਿਹਾਸ ਸ਼ਹਾਦਤਾਂ ਭਰਿਆ ਰਿਹਾ ਹੈ ਤੇ ਪਰਵਿੰਦਰ ਸਿੰਘ ਝੋਟੇ ਨੇ ਵੀ ਸ਼ਹਾਦਤ ਦਿੱਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ 'ਤੇ ਦਾਗ ਲਗਾ ਕੇ ਉਸ ਦੀ ਸ਼ਹਾਦਤ ਨੂੰ ਨਾ ਰੋਲਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਮਗਰੋਂ ਮੋਰਚੇ ਵਿਚ ਕੀ ਕੁਝ ਹੋਇਆ, ਪਰ ਜਿਸ ਦਾ ਜਵਾਨ ਪੁੱਤਰ ਜਹਾਨੋਂ ਤੁਰ ਗਿਆ ਹੋਵੇ, ਉਸ ਦੀ ਕਿਰਦਾਰਕੁਸ਼ੀ ਨਹੀਂ ਕੀਤੀ ਜਾਣੀ ਚਾਹੀਦੀ। ਲੱਖਾ ਸਿਧਾਣਾ ਨੇ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ।

Posted By: Binder Singh Kuddi Kalan

Latest News