ਖ਼ਾਲਸਈ ਜਾਹੋ-ਜਲਾਲ ਨਾਲ ਮਨਾਇਆ ਜੁਝਾਰੂ ਭਾਈ ਅਮਰਜੀਤ ਸਿੰਘ ਸ਼ਹਿਜ਼ਾਦਾ ਬੱਬਰ ਦਾ ਸ਼ਹੀਦੀ ਦਿਹਾੜਾ
- ਧਾਰਮਿਕ/ਰਾਜਨੀਤੀ
- 29 Jan, 2026 04:28 PM (Asia/Kolkata)
ਅੰਮ੍ਰਿਤਸਰ, 29 ਜਨਵਰੀ , ਜੁਗਰਾਜ ਸਿੰਘ ਸਰਹਾਲੀ
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ 'ਚ ਸ਼ਹੀਦ ਹੋਏ ਬੱਬਰ ਖ਼ਾਲਸਾ ਦੇ ਯੋਧੇ ਸ਼ਹੀਦ ਭਾਈ ਅਮਰਜੀਤ ਸਿੰਘ ਸ਼ਹਿਜ਼ਾਦਾ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਪਿੰਡ ਧੀਰੋਵਾਲ, ਜ਼ਿਲ੍ਹਾ ਜਲੰਧਰ ਵਿਖੇ ਮਨਾਇਆ ਗਿਆ। ਸਹਿਜ ਪਾਠ ਦੇ ਭੋਗ ਉਪਰੰਤ ਭਾਈ ਮਨਜੀਤ ਸਿੰਘ ਵੱਲੋਂ ਕੀਰਤਨ ਤੇ ਕਥਾ-ਵਿਚਾਰਾਂ ਹੋਈਆਂ, ਬੀਬਾ ਸਰਬਜੀਤ ਕੌਰ ਤੇ ਪ੍ਰਭਜੋਤ ਕੌਰ ਵੱਲੋਂ ਕਵਿਤਾਵਾਂ ਗਾਈਆਂ ਗਈਆਂ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਸੰਗਤਾਂ ਨਾਲ ਅਜੋਕੇ ਪੰਥਕ ਮੁੱਦਿਆਂ ਤੇ ਸਿੱਖ ਸੰਘਰਸ਼ ਸੰਬੰਧੀ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਿੱਖ ਕੌਮ ਨਾਲ ਕੀਤੀਆਂ ਧੱਕੇਸ਼ਾਹੀਆਂ, ਬੇਇਨਸਾਫ਼ੀਆਂ ਤੇ ਜ਼ੁਲਮਾਂ ਕਰਕੇ ਸਿੱਖ ਨੌਜਵਾਨਾਂ ਨੂੰ ਸੰਘਰਸ਼ ਦੇ ਰਾਹ ਪੈਣਾ ਪਿਆ ਤੇ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੋਈ ਬੇਹੁਰਮਤੀ ਦਾ ਬਦਲਾ ਲੈਂਦਿਆਂ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਪੰਥ ਦੋਖੀਆਂ ਨੂੰ ਸੋਧਿਆ। ਸਰਕਾਰ ਅੱਜ ਵੀ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ ਤੇ ਵਿਦੇਸ਼ਾਂ ਵਿੱਚ ਸਿੱਖ ਆਗੂਆਂ ਦੇ ਕਤਲ ਕਰਵਾ ਰਹੀ ਹੈ। ਸਿੱਖ ਕੌਮ ਦਾ ਇਸ਼ਟ, ਧਰਮ, ਸੱਭਿਆਚਾਰ, ਪਹਿਰਾਵਾ, ਕਕਾਰ ਤੇ ਕੁਦਰਤੀ ਸ੍ਰੋਤ ਸਭ ਖਤਰੇ ਵਿੱਚ ਹਨ। ਕਿਸਾਨੀ ਨੂੰ ਉਜਾੜ ਕੇ, ਨੌਜਵਾਨਾਂ ਨੂੰ ਨਸ਼ਿਆਂ ਤੇ ਗੈਂਗਸਟਰਾਂ ਵਾਲੇ ਰਾਹ ਪਾ ਕੇ ਮਾਰਿਆ ਜਾ ਰਿਹਾ ਹੈ। ਪੰਥ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਹੱਕਾਂ ਅਤੇ ਅਜ਼ਾਦੀ ਲਈ ਸੰਘਰਸ਼ਸ਼ੀਲ ਹੋਣ। ਇਸ ਮੌਕੇ ਸ਼ਹੀਦ ਅਮਰਜੀਤ ਸਿੰਘ ਸ਼ਹਿਜਾਦਾ ਦੇ ਭਰਾ ਭਾਈ ਜਸਵੀਰ ਸਿੰਘ, ਦਾਮਾਦ ਭਾਈ ਮੇਜਰ ਸਿੰਘ, ਭੈਣ ਜਸਵੀਰ ਕੌਰ, ਹਰਦੀਪ ਸਿੰਘ ਮਾਨ, ਪਰਮਜੀਤ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।
Leave a Reply