ਮੁਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਟਾਂਗਰਾ ਤੋਂ ਬੱਸ ਨੂੰ ਚੇਅਰਮੈਨ ਹਰਪਾਲ ਸਿੰਘ ਚੌਹਾਨ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪੰਜਾਬ ਸਰਕਾਰ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੂਰੀਆਂ ਸਹੂਲਤਾਂ ਸਮੇਤ ਤੀਰਥ ਯਾਤਰਾ ਯੋਜਨਾ ਸ਼ੁਰੂ ਕਰਕੇ ਬਹੁਤ ਸ਼ਲਾਂਘਾ ਯੋਗ ਕੰਮ ਕੀਤਾ ਹੈ।ਓਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮਾਰਕੀਟ ਕਮੇਟੀ ਜੰਡਿਆਲਾ ਗੁਰੂ ਦੇ ਚੇਅਰਮੈਨ ਸ੍ਰ ਹਰਪਾਲ ਸਿੰਘ ਚੌਹਾਨ ਅਤੇ ਸਰਪੰਚ ਲਖਵਿੰਦਰ ਕੌਰ ਚਾਹਲ ਟਾਂਗਰਾ ਨੇ ਤੀਰਥ ਯਾਤਰਾ ਬਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਸਮੇਂ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਅਤੇ ਖੁਸ਼ੀ ਮਹਿਸੂਸ ਕਰ ਰਿਹਾ ਹੈ।ਪਹਿਲੀਵਾਰ ਸਾਰੀਆਂ ਸਹੂਲਤਾਂ ਸਮੇਤ ਗੁਰਧਾੰਮਾਂ ਦੇ ਦਰਸ਼ਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਇਸ ਸਮੇਂ ਪ੍ਰਮੁਖ ਸਾਬਕਾ ਸਰਪੰਚ ਜਸਬੀਰ ਸਿੰਘ, ਮੈਂਬਰ ਪੰਚਾਇਤ ਸ੍ਰੀ ਮਤੀ ਸ਼ਸ਼ੀ,ਤਰਸੇਮ ਸਿੰਘ ਨੰਬਰਦਾਰ, ਮੈਂਬਰ ਸਾਹਿਬ ਸਿੰਘ,ਕੋ ਆਰਡੀਨੇਟਰ ਇਕਬਾਲ ਸਿੰਘ ਚਾਹਲ,ਆਦਿ ਹਾਜ਼ਰ ਸਨ।
Posted By: GURBHEJ SINGH ANANDPURI