ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਦਲਜੀਤ ਸਿੰਘ ਖਾਲਸਾ ਜੀ ਦੇ ਮਾਤਾ ਜੀ ਸ੍ਵ: ਸੁਰਜੀਤ ਕੌਰ ਜੀ ਦੀ ਅੰਤਿਮ ਅਰਦਾਸ ਮੌਕੇ ਵੱਖ - ਵੱਖ ਕਿਸਾਨ ਜੱਥੇਬੰਦਿਆਂ ਦੇ ਆਗੂਆਂ ਪਹੁੰਚ ਸ਼ਰਦਾ ਦੇ ਫੁੱਲ ਭੇਟ ਕੀਤੇ
- ਸੋਗ /ਦੁੱਖ ਦਾ ਪ੍ਰਗਟਾਵਾ
- 22 Nov,2025
ਟਾਂਗਰਾ, ਸੁਰਜੀਤ ਸਿੰਘ ਖ਼ਾਲਸਾ
ਬੀ ਕੇ ਯੂ ਏਕਤਾ ਸਿੱਧੂਪੁਰ ਦੇ ਜਿਲ੍ਹਾ ਅੰਮ੍ਰਿਤਸਰ ਦੇ ਬਲਾਕ ਜੰਡਿਆਲਾ ਗੁਰੂ ਦੇ ਬਲਾਕ ਪ੍ਰਧਾਨ ਦਲਜੀਤ ਸਿੰਘ ਖਾਲਸਾ ਜੀ ਦੇ ਮਾਤਾ ਜੀ ਸ੍ਵ: ਸੁਰਜੀਤ ਕੌਰ ਜੀ ਪਿਛਲੇ ਦਿਨੀਂ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਦੇ ਹੋਏ, ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ। ਓਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਓਹਨਾਂ ਦੇ ਗ੍ਰਹਿ ਵਿਖੇ ਪਾਉਣ ਉਪਰੰਤ, ਰਸਮਈ ਕੀਰਤਨ ਅਤੇ ਅੰਤਿਮ ਅਰਦਾਸ ਜਗਦੀਸ਼ ਹਾਲ ਜੰਡਿਆਲਾ ਗੁਰੂ ਵਿਖੇ ਕੀਤੀ ਗਈ। ਇਸ ਮੌਕੇ ਜਿੱਥੇ ਵੱਖ ਵੱਖ ਕਿਸਾਨ ਜੱਥੇਬੰਦਿਆਂ ਦੇ ਆਗੂ ਪਹੁੰਚੇ, ਓਥੇ ਨਾਲ ਹੀ ਜੰਡਿਆਲਾ ਗੁਰੂ ਦੇ ਨਗਰ ਨਿਵਾਸੀ, ਰਿਸ਼ਤੇਦਾਰ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ਸਖਸ਼ੀਅਤਾਂ ਪਹੁੰਚੀਆਂ।
ਮਾਤਾ ਸ੍ਵ: ਸੁਰਜੀਤ ਕੌਰ ਜੀ ਦੀ ਅੰਤਿਮ ਅਰਦਾਸ ਉਪਰੰਤ ਬੀ ਕੇ ਯੂ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਤਰਨ ਤਾਰਨ ਸਾਹਿਬ ਦੇ ਮੀਤ ਪ੍ਰਧਾਨ ਦਿਆਲ ਸਿੰਘ ਮਿਆਵਿੰਡ, ਸਿਆਸੀ ਪਾਰਟੀਆਂ ਦੇ ਲੀਡਰ , ਪ੍ਰੈਸ ਕਲੱਬ ਆਦਿ ਵੱਲੋਂ ਮਾਤਾ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਬੀ ਕੇ ਯੂ ਏਕਤਾ ਸਿੱਧੂਪੁਰ ਦੇ ਸੂਬਾ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਕਿਹਾ ਕਿ ਮਾਤਾ ਜੀ ਦੇ ਦਿਹਾਂਤ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ, ਓਥੇ ਜੱਥੇਬੰਦੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ। ਓਹਨਾਂ ਕਿਹਾ ਕਿ ਮਾਤਾ ਸੁਰਜੀਤ ਕੌਰ ਜੀ ਵਰਗੀ ਨੇਕ, ਨਿਡਰ ਅਤੇ ਵਾਹਿਗੁਰੂ ਜੀ ਦੇ ਫਲ ਸਫ਼ੇ ਤੇ ਚਲਣ ਵਾਲੀ ਰੂਹ, ਬਹੁਤ ਚੰਗੇ ਕਰਮਾਂ ਨਾਲ ਦੁਨੀਆ ਤੇ ਆਉਂਦੀ ਹੈ, ਜੋ ਆਪਣੇ ਪਰਿਵਾਰ ਨੂੰ ਧੱਕੇ ਸ਼ਾਹੀ ਵਿਰੁੱਧ ਅਵਾਜ਼ ਉਠਾਉਣ ਲਈ ਪ੍ਰੇਰਿਤ ਕਰਦੀ ਹੈ। ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਸਾਰੀਆਂ ਮਾਤਾਵਾਂ, ਭੈਣਾ ਅਤੇ ਵੀਰਾਂ ਨੂੰ ਜੱਥੇਬੰਦ ਹੋਕੇ ਪੰਜਾਬ ਦੇ ਹੱਕਾਂ ਅਤੇ ਕਾਰਪੋਰੇਟ ਘਰਾਣਿਆਂ ਮਾੜੀਆਂ ਨੀਤੀਆਂ ਖਿਲਾਫ ਸੰਘਰਸ਼ ਕਰਨ ਦੀ ਬੇਨਤੀ ਕੀਤੀ।
ਇਸ ਮੌਕੇ ਕਿਸਾਨ ਆਗੂ ਕਾਕਾ ਬੋਹੜ ਸਿੰਘ, ਬਾਬਾ ਕਰਮਜੀਤ ਸਿੰਘ ਨੰਗਲੀ, ਸਤਨਾਮ ਸਿੰਘ ਧਾਰੜ, ਬਲਰਾਮ ਸਿੰਘ ਝੰਜੋਟੀ, ਮਗਵਿੰਦਰ ਸਿੰਘ, ਹਰਮੀਤ ਸਿੰਘ ਧੀਰੇਕੋਟ, ਰਣਬੀਰ ਸਿੰਘ ਭੈਣੀ, ਬਲਵਿੰਦਰ ਸਿੰਘ ਕੰਗ, ਬਲਬੀਰ ਸਿੰਘ ਗੁਨੋਵਾਲ, ਅਮੋਲਕਜੀਤ ਸਿੰਘ, ਜਤਿੰਦਰ ਦੇਵ, ਅਮਰਿੰਦਰ ਸਿੰਘ ਰੋਮੀ, ਬਲਜਿੰਦਰਜੀਤ ਸਿੰਘ, ਸੁਖਰੂਪ ਸਿੰਘ, ਸੁਖਪਾਲ ਸਿੰਘ ਖੇਲਾ, ਲਵਪ੍ਰੀਤ ਸਿੰਘ, ਜੋਬਨਜੀਤ ਸਿੰਘ, ਬਾਪੂ ਅਜੀਤ ਸਿੰਘ, ਸੁਖਬੀਰ ਸਿੰਘ, ਮਲਕੀਤ ਸਿੰਘ, ਬਲਜਿੰਦਰ ਸਿੰਘ ਸਭਰਾ ਆਦਿ ਅਤੇ ਪ੍ਰੈਸ ਕਲੱਬ ਵਾਲੇ ਵੀਰ ਅਤੇ ਸਿਆਸੀ ਪਾਰਟੀਆਂ ਦੀਆਂ ਸਖਸ਼ੀਅਤਾਂ, ਸੇਵਾ ਸੁਸਾਇਟੀ ਵਾਲੇ ਵੀਰ ਆਦਿ ਵੱਲੋਂ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ।
Posted By:
GURBHEJ SINGH ANANDPURI
Leave a Reply