ਤਰਕਸ਼ੀਲ ਸੁਸਾਇਟੀ ਵਲੋਂ ਚੇਤਨਾ ਪਰਖ ਪ੍ਰੀਖਿਆ ਵਿੱਚ ਸ਼ਾਮਲ ਵਿਦਿਆਰਥੀਆਂ ਦਾ ਸਨਮਾਨ
- ਸਿੱਖਿਆ/ਵਿਗਿਆਨ
- 21 Dec, 2025 03:06 PM (Asia/Kolkata)
ਸਰਕਾਰੀ ਕੰਨਿਆ ਸੀਨੀ.ਸੈਕੰ.ਸਕੂਲ ਚੋਹਲਾ ਸਾਹਿਬ ਵਿਖੇ ਲਈ ਗਈ ਪ੍ਰੀਖਿਆ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,21 ਦਸੰਬਰ
ਵਹਿਮਾਂ ਭਰਮਾਂ ਤੇ ਸਮਾਜਿਕ ਬੁਰਾਈਆਂ ਵਿਰੁੱਧ ਸੰਘਰਸ਼ਸ਼ੀਲ ਤਰਕਸ਼ੀਲ਼ ਸੋਸਾਇਟੀ ਪੰਜਾਬ ਵੱਲੋਂ ਅੱਠਵੀਂ ਚੇਤਨਾ ਪਰਖ ਪ੍ਰੀਖਿਆ ਮਹਾਨ ਦੇਸ਼ ਭਗਤ ਬੀਬੀ ਗੁਲਾਬ ਕੌਰ ਦੀ ਯਾਦ ਨੂੰ ਸਮਰਪਿਤ ਪੰਜਾਬ ਭਰ ਦੇ ਚੋਣਵੇਂ ਸਕੂਲਾਂ ਵਿੱਚ ਕਰਵਾਈ ਗਈ।ਜਿਸ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੇ 33 ਵਿਦਿਆਰਥੀਆਂ ਨੇ ਭਾਗ ਲਿਆ।ਇਸ ਪ੍ਰੀਖਿਆ ਵਿੱਚ ਸੱਤਵੀਂ ਕਲਾਸ ਦੀ ਮੈਰਿਟ ਲਿਸਟ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਹਰਸਿਮਰਨ ਕੌਰ ਨੂੰ ਵਿਸ਼ੇਸ਼ ਤੌਰ 'ਤੇ ਕਿਤਾਬਾਂ ਦਾ ਸੈਟ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰੀਖਿਆ ਵਿੱਚੋਂ ਪਾਸ ਹੋਣ ਵਾਲੇ ਸਾਰੇ ਵਿਦਿਅਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਚੋਹਲਾ ਸਾਹਿਬ ਦੇ ਵੱਲੋਂ ਮਾਸਟਰ ਅਵਤਾਰ ਸਿੰਘ,ਮਾਸਟਰ ਦਲਬੀਰ ਸਿੰਘ ਚੰਬਾ,ਪ੍ਰਿੰਸੀਪਲ ਕਸ਼ਮੀਰ ਸਿੰਘ,ਬਲਬੀਰ ਸਿੰਘ,ਸੁਖਵਿੰਦਰ ਸਿੰਘ ਖਾਰਾ ਵਿਦਿਅਰਥੀਆਂ ਨੂੰ ਸਨਮਾਨਿਤ ਕਰਨ ਪੁਹੰਚੇ।ਪ੍ਰਿੰਸੀਪਲ ਕਸ਼ਮੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੰਧ ਵਿਸ਼ਵਾਸ਼ ਅਤੇ ਵਹਿਮ ਭਰਮ ਇੱਕ ਸਭਿਅਕ ਸਮਾਜ ਦੀ ਤਰੱਕੀ ਵਿੱਚ ਰੁਕਾਵਟ ਹਨ।ਅੱਜ ਦੇ ਵਿਗਿਆਨ ਦੇ ਯੁੱਗ ਵਿੱਚ ਅੰਧ ਵਿਸ਼ਵਾਸ, ਵਹਿਮਾਂ ਭਰਮਾਂ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਕੇ ਇੱਕ ਚੰਗਾ ਸਮਾਜ ਸਿਰਜਣ ਦੇ ਵਿੱਚ ਨੌਜਵਾਨ ਪੀੜੀ ਨੂੰ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਫੋਕੀਆਂ ਭੈੜੀਆਂ,ਖਰਚੀਲੀਆਂ ਤੇ ਸਮਾਂ ਵਹਾ ਚੁੱਕੀਆਂ ਰਸਮਾਂ ਰਿਵਾਜਾਂ ਨੂੰ ਛੱਡ ਦੇਣਾ ਚਾਹੀਦਾ ਹੈ।ਉਨਾਂ ਗਦਰੀ ਬੀਬੀ ਗੁਲਾਬ ਕੌਰ,ਦੇਸ਼ ਦੇ ਮਹਾਨ ਦੇਸ਼ ਭਗਤਾਂ, ਵਿਗਿਆਨੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਹਰ ਗੱਲ ਨੂੰ ਤਰਕ ਦੀ ਕਸੌਟੀ 'ਤੇ ਪਰਖਣ ਉਪਰੰਤ ਹੀ ਮੰਨਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪ੍ਰਿੰਸੀਪਲ ਸੁਖਦੀਪ ਕੌਰ,ਲੈਕਚਰਾਰ ਸੁਮਨ ਬਾਲਾ, ਲੈਕਚਰਾਰ ਹਰਦਿਆਲ ਸਿੰਘ,ਮੈਡਮ ਦਲਜੀਤ ਕੌਰ,ਅਮਨਦੀਪ ਕੌਰ,ਚੇਤਨਾ ਪਰਖ ਪ੍ਰੀਖਿਆ ਲਈ ਵਿਦਿਆਰਥੀਆ ਦੀ ਤਿਆਰੀ ਲਈ ਇੰਚਾਰਜ ਮੈਡਮ ਸ਼ਿਮਲਾ ਰਾਣੀ, ਜਤਿੰਦਰ ਸ਼ਰਮਾ,ਮਨਜਿੰਦਰ ਸਿੰਘ ਬਿਕਰਮ ਸਿੰਘ,ਜਸਲੀਨ ਸਿੰਘ,ਬਲਜਿੰਦਰ ਸਿੰਘ,ਰਾਜਬੀਰ ਕੌਰ, ਹੈਪੀ ਰਾਣੀ,ਜਯੋਤੀ ਸਿੰਗਲਾ,ਬਲਰਾਜ ਕੌਰ,ਦਿਕਸ਼ਾ, ਸੁਮੇਧਾ ਗੁਪਤਾ ਅਤੇ ਹੋਰ ਸਟਾਫ ਮੌਜੂਦ ਸੀ।ਆਖਰ ਤੇ ਸਕੂਲ ਮੁਖੀ ਸੁਖਦੀਪ ਕੌਰ ਨੇ ਤਰਕਸ਼ੀਲ਼ ਟੀਮ ਦਾ ਧੰਨਵਾਦ ਕੀਤਾ ਅਤੇ ਬੱਚਿਆ ਨੂੰ ਵਿਗਿਆਨਕ ਸੋਚ ਅਪਨਾਉਣ ਲਈ ਪ੍ਰੇਰਿਤ ਕੀਤਾ।
Leave a Reply