ਬਜਾਰ ਦੇ ਮੁਲ ਖਰੀਦੇ ਗਏ ਅਚਾਰ ਵਿਚੋਂ ਨਿਕਲੀ ਮਰੀ ਹੋਈ ਕੋਹੜ ਕਿਰਲੀ
ਧਿਆਨ ਨਾ ਦਿਤਾ ਜਾਂਦਾ ਤਾਂ ਸਾਰੇ ਪ੍ਰਵਾਰ ਦਾ ਨੁਕਸਾਨ ਹੋ ਸਕਦਾ ਸੀ।
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪੰਜਾਬ ਦੇ ਲੋਕ ਮਰਦ ਔਰਤਾਂ ਹੱਥਾਂ ਨਾਲ ਕਿਰਤ ਕਰਨੀ ਤਿਆਗ ਚੁਕੇ ਹਨ।ਘਰਾਂ ਵਿਚ ਤਿਆਰ ਕੀਤੀਆਂ ਜਾਣ ਵਾਲੀਆਂ ਘਰੇਲੂ ਵਸਤਾਂ ਬਜਾਰ ਵਿਚੋਂ ਖਰੀਦਣਾਂ ਜਿਆਦਾ ਪਸੰਦ ਕਰਦੇ ਹਨ।ਬਜਾਰੀ ਵਸਤਾਂ ਜਿਥੇ ਮਿਲਾਵਟੀ ਜਿਆਦਾ ਹਨ ਅਤੇ ਅਣਗਹਿਲੀ ਨਾਲ ਤਿਆਰ ਕੀਤੀਆਂ ਜਾਨ ਲਈ ਖਤਰਾ ਵੀ ਬਣ ਸਕਦੀਆਂ ਹਨ।ਖਿਲਚੀਆਂ ਦੇ ਰਹਿਣ ਵਾਲੇ ਕਾਮਰੇਡ ਚਰਨ ਸਿੰਘ ਪੁਤਰ ਮੰਗਲ ਸਿੰਘ ਅਤੇ ਜਸਬੀਰ ਸਿੰਘ ਖਿਲਚੀਆਂ ਤਰਕਸ਼ੀਲ ਸੁਸਾਇਟੀ ਦੇ ਆਗੂ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਚਰਨ ਸਿੰਘ ਨੇ ਅੰਮ੍ਰਿਤਸਰ ਦੀ ਇਕ ਦੁਕਾਨ ਅਚਾਰ ਖਰੀਦਿਆ ਸੀ ਸ਼ਾਮ ਨੂੰ ਵਰਤੋਂ ਲਈ ਜਦੋਂ ਉਸ ਨੂੰ ਡਬੇ ਵਿਚ ਪਾਉਣ ਲੱਗੇ ਤਾਂ ਵੇਖਿਆ ਕਿ ਵਿਚ ਮਰੀ ਹੋਈ ਕੋਹੜ ਕਿਰਲੀ (ਚਿਪਕਲੀ ) ਪਈ ਹੋਈ ਸੀ ਜੇਕਰ ਧਿਆਨ ਨਾਂ ਦਿਤਾ ਜਾਂਦਾ ਤਾਂ ਸਾਰੇ ਪ੍ਰਵਾਰ ਦਾ ਨੁਕਸਾਨ ਹੋ ਸਕਦਾ ਸੀ।ਵਿਭਾਗ ਨੂੰ ਵੀ ਬਜਾਰਾਂ ਵਿਚ ਵਿਕਣ ਵਾਲੀਆਂ ਵਸਤੂਆਂ ਦੀ ਕੁਆਲਟੀ ਵੱਲ ਧਿਆਨ ਦੇਣਾਂ ਚਾਹੀਦਾ ਹੈ।