Nazrana Times

ਪੰਜਾਬੀ

ਪ੍ਰਦੀਪ ਠਾਕੁਰ ਨੇ ਭਾਜਪਾ ਮੰਡਲ 1 ਦੀ ਨਵੀਂ ਟੀਮ ਦਾ ਕੀਤਾ ਐਲਾਨ

16 Nov, 2026 01:27 PM

ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਤੇ ਰਹੇਗਾ ਜ਼ੋਰ-ਪ੍ਰਦੀਪ ਠਾਕੁਰ

ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਸਹਿਮਤੀ ਨਾਲ ਨਵੀਂ ਟੀਮ ਦਾ ਗਠਨ

ਵੱਖ-ਵੱਖ ਮੋਰਚਿਆਂ,ਸੈੱਲਾਂ ਅਤੇ ਅਹੁਦੇਦਾਰਾਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ

ਕਪੂਰਥਲਾ 16 ਨਵੰਬਰ ਗੌਰਵ ਮੜੀਆ 

ਭਾਰਤੀ ਜਨਤਾ ਪਾਰਟੀ ਮੰਡਲ 1 ਦੇ ਪ੍ਰਧਾਨ ਪ੍ਰਦੀਪ ਠਾਕੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਸਹਿਮਤੀ ਨਾਲ ਮੰਡਲ 1ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਹੈ।ਐਲਾਨੀ ਗਈ ਨਵੀਂ ਟੀਮ ਵਿੱਚ ਵੱਖ-ਵੱਖ ਅਹੁਦੇਦਾਰਾਂ,ਜਨਰਲ ਸਕੱਤਰਾਂ,ਸਕੱਤਰਾਂ,ਖ਼ਜ਼ਾਨਚੀ,ਵੱਖ-ਵੱਖ ਮੋਰਚਿਆਂ ਦੇ ਪ੍ਰਧਾਨ ਦੇ ਅਹੁਦਿਆਂ ਲਈ ਜ਼ਿੰਮੇਵਾਰੀਆਂ ਨਿਰਧਾਰਤ ਕੀਤੀਆਂ ਗਈਆਂ ਹਨ।ਇਸ ਨਵੇਂ ਜਥੇਬੰਦਕ ਢਾਂਚੇ ਦਾ ਮੁੱਖ ਉਦੇਸ਼ ਮੰਡਲ ਪੱਧਰ ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣਾ ਹੈ।ਐਲਾਨੀ ਗਈ ਟੀਮ ਅਨੁਸਾਰ ਅਨੀਸ਼ ਅਗਰਵਾਲ,ਨਰੇਸ਼ ਸੇਠੀ,ਪੁਸ਼ਪ ਪਾਸੀ, ਸਰਵਣ ਸਿੰਘ,ਸੁਨੀਲ ਅਰੋੜਾ ਨੂੰ ਭਾਜਪਾ ਮੰਡਲ 1 ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਡਾ.ਧਰਮਵੀਰ ਕੰਡਾ,ਰਾਜੇਸ਼ ਭਾਰਗਵ ਨੂੰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ।ਰਾਜੀਵ ਸ਼ਰਮਾ,ਐਡਵੋਕੇਟ ਗੁਰਮੀਤ ਕੁਮਾਰ,ਸ਼ਾਮ ਭੂਟਾਨੀ, ਹਰਦਿਆਲ ਸਿੰਘ,ਰਜਤ ਪੂਰੀ,ਕਰਨ ਸਿੰਘ ਮਾਨ, ਰਵਿੰਦਰ ਕਾਲੜਾ,ਆਸ਼ੀਸ਼ ਗਗ੍ਰੇਜਾ ਨੂੰ ਸਕੱਤਰ ਨਿਯੁਕਤ ਕੀਤਾ ਗਿਆ।ਇਸਦੇ ਇਲਾਵਾ ਕੇਸ਼ਵ ਸੂਦ ਨੂੰ ਭਾਜਪਾ ਯੁਵਾ ਮੋਰਚਾ ਦਾ ਮੰਡਲ ਪ੍ਰਧਾਨ, ਨਿਤਿਨ ਸ਼ਰਮਾ ਨੂੰ ਮੀਡਿਆ ਇੰਚਾਰਜ,ਸੋਸ਼ਲ ਮੀਡੀਆ ਇੰਚਾਰਜ ਸੁਨੀਲ ਕੁਮਾਰ,ਕੌਂਸ਼ਲਰ ਰੇਖਾ ਰਾਣੀ ਨੂੰ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ,ਗੌਰਵ ਨਾਹਰ ਨੂੰ ਐੱਸਸੀ ਮੋਰਚਾ ਦਾ ਮੰਡਲ ਪ੍ਰਧਾਨ,ਰਵੀ ਬਮੋਤਰਾ ਨੂੰ ਓਬੀਸੀ ਮੋਰਚਾ ਦਾ ਪ੍ਰਧਾਨ,ਸੁਨੀਲ ਘਈ ਨੂੰ ਮੰਡਲ ਟਰੇਡ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ।ਪਾਰਟੀ ਵਲੋਂ ਨਿਯੁਕਤ ਕੀਤੇ ਗਏ ਆਗੂਆਂ ਨੂੰ ਰਾਜਨੀਤੀ ਅਤੇ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਦਾ ਲੰਮਾ ਤਜਰਬਾ ਹੈ।ਪਾਰਟੀ ਨਾਲ ਜੁੜੇ ਕੰਮਾਂ ਅਤੇ ਵਰਕਰਾਂ ਨਾਲ ਤਾਲਮੇਲ ਦੇ ਤਜਰਬੇ ਦੇ ਆਧਾਰ ਤੇ ਇਨ੍ਹਾਂ ਆਗੂਆਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਨਵੀਂ ਟੀਮ ਦੇ ਸਹਿਯੋਗ ਨਾਲ ਮੰਡਲ ਪੱਧਰ ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਅੱਗੇ ਵਧਾਉਣਗੇ।ਹੁਣ ਨਵੀਂ ਟੀਮ ਦੇ ਸਾਹਮਣੇ ਆਉਣ ਵਾਲੇ ਵਿਧਾਨ ਸਭਾ ਚੌਣਾਂ ਵਿੱਚ ਆਪਣੇ-ਆਪਣੇ ਖੇਤਰਾਂ ਵਿੱਚ ਵਰਕਰਾਂ ਨਾਲ ਤਾਲਮੇਲ ਕਾਇਮ ਕਰਨਾ,ਪਾਰਟੀ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਨਾ ਅਤੇ ਕਪੂਰਥਲਾ ਵਿੱਚ ਸੰਗਠਨਾਤਮਕ ਗਤੀਵਿਧੀਆਂ ਨੂੰ ਹੋਰ ਸਰਗਰਮ ਬਣਾਉਣਾ ਮੁੱਖ ਜ਼ਿੰਮੇਵਾਰੀਆਂ ਹੋਣਗੀਆਂ।ਮੰਡਲ ਪੱਧਰ ਤੇ ਵੱਖ-ਵੱਖ ਅਹੁਦਿਆਂ ਲਈ ਜ਼ਿੰਮੇਵਾਰੀਆਂ ਦੀ ਵੰਡ ਨਾਲ ਪਾਰਟੀ ਦੇ ਕੰਮਕਾਜ ਨੂੰ ਵਿਵਸਥਿਤ ਢੰਗ ਨਾਲ ਚਲਾਉਣ ਅਤੇ ਵਰਕਰਾਂ ਦੀ ਭਾਗੀਦਾਰੀ ਨੂੰ ਵਧਾਉਣ ਤੇ ਜ਼ੋਰ ਰਹੇਗਾ।ਪ੍ਰਦੀਪ ਠਾਕੁਰ ਨੇ ਨਵਨਿਯੁਕਤ ਆਗੂਆਂ ਨੂੰ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਆਉਣ ਵਾਲੀਆਂ ਸੰਗਠਨਾਤਮਿਕ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਕਿਹਾ।ਉਨ੍ਹਾਂਨੇ ਮੰਡਲ ਪੱਧਰ ਤੇ ਸੰਗਠਨ ਦੀਆਂ ਗਤੀਵਿਧੀਆਂ,ਕਾਰਕੁਨਾਂ ਦੀ ਸਰਗਰਮ ਭਾਗੀਦਾਰੀ ਅਤੇ ਆਉਣ ਵਾਲੇ ਪ੍ਰੋਗਰਾਮਾਂ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦਿਆਂ ਸੰਗਠਨ ਨੂੰ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਕਰਨ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਤੇ ਜ਼ੋਰ ਦਿੱਤਾ।ਇਸ ਦੌਰਾਨ ਸੰਗਠਨਾਤਮਿਕ ਕੰਮਾਂ ਨੂੰ ਹੋਰ ਗਤੀ ਦੇਣ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਬੂਥ ਪੱਧਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।ਪ੍ਰਦੀਪ ਠਾਕੁਰ ਨੇ ਸਾਰੇ ਅਹੁਦੇਦਾਰਾਂ ਅਤੇ ਕਾਰਕੁਨਾਂ ਨੂੰ ਸੰਗਠਨ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਸਰਗਰਮੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ।

Posted By: Gaurav Maria

Latest News