ਈਰਾਨ ਦੇ ਵਿਦੇਸ਼ ਮੰਤਰੀ ਅਰਾਘਚੀ ਦੀ ਆਸਿਮ ਮੁਨੀਰ ਨਾਲ ਮੁਲਾਕਾਤ, ਖੇਤਰੀ ਤੇ ਕੌਮਾਂਤਰੀ ਹਾਲਾਤ ’ਤੇ ਚਰਚਾ
ਇਸਲਾਮਾਬਾਦ: ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸੋਮਵਾਰ ਨੂੰ ਇਸਲਾਮਾਬਾਦ ਵਿੱਚ ਪਾਕਿਸਤਾਨ ਦੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਨਾਲ ਮੁਲਾਕਾਤ ਕੀਤੀ। ਮੁਨੀਰ ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਵਿਚੋਲਗੀ ਦੇ ਯਤਨਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ।
ਈਰਾਨ ਦੇ ਸਰਕਾਰੀ ਮੀਡੀਆ ਮੁਤਾਬਕ ਮੁਲਾਕਾਤ ਦੌਰਾਨ ਖੇਤਰੀ ਅਤੇ ਕੌਮਾਂਤਰੀ ਘਟਨਾਕ੍ਰਮ ਬਾਰੇ ਚਰਚਾ ਹੋਈ। ਅਰਾਘਚੀ ਆਰਥਿਕ ਸਹਿਯੋਗ ਸੰਗਠਨ (ਈਸੀਓ) ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਆਏ ਸਨ।
ਮੁਨੀਰ ਨੇ ਅਮਰੀਕਾ ਅਤੇ ਈਰਾਨ ਵਿਚਾਲੇ ਪਾਕਿਸਤਾਨ ਦੇ ਵਿਚੋਲਗੀ ਯਤਨਾਂ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿੱਚ ਉਹ ਗੱਲਬਾਤ ਵੀ ਸ਼ਾਮਲ ਸੀ, ਜਿਸ ਦੇ ਨਤੀਜੇ ਵਜੋਂ ਜੂਨ ਵਿੱਚ ਅੰਤਰਿਮ ਅਮਨ ਸਮਝੌਤਾ ਹੋਇਆ ਸੀ। ਗੱਲਬਾਤ ਮੁੜ ਸ਼ੁਰੂ ਕਰਵਾਉਣ ਅਤੇ ਤਣਾਅ ਘਟਾਉਣ ਲਈ ਇਸਲਾਮਾਬਾਦ ਦੋਵਾਂ ਧਿਰਾਂ ਨਾਲ ਕੂਟਨੀਤਕ ਸੰਪਰਕ ਜਾਰੀ ਰੱਖ ਰਿਹਾ ਹੈ।
Posted By: Ali Imran Chattha