ਕਾਂਗਰਸੀ ਆਗੂ ਚੇਅਰਮੈਨ ਕੁਲਵੰਤ ਸਿੰਘ ਚੋਹਲਾ ਨੂੰ ਸਦਮਾ,ਅਮਰੀਕਾ ਰਹਿ ਰਹੀ ਬੇਟੀ ਦਾ ਦੇਹਾਂਤ
- ਸੋਗ /ਦੁੱਖ ਦਾ ਪ੍ਰਗਟਾਵਾ
- 17 Nov,2025
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,17 ਨਵੰਬਰ
ਹਲਕਾ ਖਡੂਰ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਕੁਲਵੰਤ ਸਿੰਘ ਚੋਹਲਾ ਸਾਹਿਬ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਅਮਰੀਕਾ ਵਿੱਚ ਰਹਿ ਰਹੀ ਉਨ੍ਹਾਂ ਦੀ ਹੋਣਹਾਰ ਬੇਟੀ ਰਮਨਦੀਪ ਕੌਰ (42 ਸਾਲ) ਦਾ ਅਚਾਨਕ ਦੇਹਾਂਤ ਹੋ ਗਿਆ।ਇਸ ਦੁੱਖ ਦੀ ਘੜੀ ਵਿੱਚ ਚੇਅਰਮੈਨ ਕੁਲਵੰਤ ਸਿੰਘ ਚੋਹਲਾ ਅਤੇ ਪਰਿਵਾਰ ਨਾਲ ਨਾਲ ਵੱਖ-ਵੱਖ ਰਾਜਸੀ,ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿੱਚ ਬਾਬਾ ਜਗਤਾਰ ਸਿੰਘ ਜੀ ਗੁਰਦੁਆਰਾ ਬਾਬੇ ਸ਼ਹੀਦਾਂ ਵਾਲੇ ਚੋਹਲਾ ਸਾਹਿਬ,ਸਾਬਕਾ ਕੈਬਨਿਟ ਮੰਤਰੀ ਪੰਜਾਬ ਜਥੇਦਾਰ ਹੀਰਾ ਸਿੰਘ ਗਾਬੜੀਆ,ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ,ਜਥੇ.ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਐਸਜੀਪੀਸੀ, ਅਲਵਿੰਦਰਪਾਲ ਸਿੰਘ ਪੱਖੋਕੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ ਸੰਪਾਦਕ 'ਦੇਸ ਪ੍ਰਦੇਸ ਟਾਈਮਜ਼' ਕੈਨੇਡਾ,ਸੀਨੀਅਰ 'ਆਪ' ਆਗੂ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖਡੂਰ ਸਾਹਿਬ,ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਚੋਹਲਾ ਸਾਹਿਬ,ਚੇਅਰਮੈਨ ਅਮਰੀਕ ਸਿੰਘ ਪੱਖੋਕੇ,ਗੁਰਿੰਦਰ ਸਿੰਘ ਟੋਨੀ ਭੱਠੇ ਵਾਲੇ,ਰਾਏ ਦਵਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ ਚੋਹਲਾ ਸਾਹਿਬ,
ਬਾਬਾ ਸਾਹਿਬ ਸਿੰਘ ਗੁੱਜਰਪੁਰਾ ਸਾਬਕਾ ਚੇਅਰਮੈਨ ਪੀਏਡੀ ਬੈਂਕ,ਰਣਜੀਤ ਸਿੰਘ ਰਾਣਾ ਪਵਾਰ ਸਿਆਸੀ ਸਕੱਤਰ ਸਾਬਕਾ ਵਿਧਾਇਕ ਸਿੱਕੀ,ਸੀਨੀਅਰ ਕਾਂਗਰਸੀ ਆਗੂ ਪ੍ਰਦੀਪ ਕੁਮਾਰ ਬਿੱਟੂ ਚੋਪੜਾ ਫਤਹਿਆਬਾਦ, ਗੁਰਬਖਸ਼ ਸਿੰਘ ਸ਼ਾਹ ਕੈਨੇਡਾ,ਇੰਦਰਜੀਤ ਸਿੰਘ ਸਾਬਕਾ ਸਰਪੰਚ ਕਰਮੂੰਵਾਲਾ, ਗੁਰਪ੍ਰੀਤ ਸਿੰਘ ਸਰਪੰਚ ਕਾਹਲਵਾਂ, ਪ੍ਰਿੰਸੀਪਲ ਮਦਨ ਪਠਾਨੀਆਂ,ਰਣਜੀਤ ਸਿੰਘ ਰਾਣਾ ਆੜ੍ਹਤੀ,ਮਨਦੀਪ ਸਿੰਘ ਸਾਬਕਾ ਸਰਪੰਚ ਘੜਕਾ,ਸੀਨੀਅਰ ਕਾਂਗਰਸੀ ਆਗੂ ਖਜਾਨ ਸਿੰਘ ਚੰਬਾ,ਬਲਬੀਰ ਸਿੰਘ ਸ਼ਾਹ ਸਾਬਕਾ ਸਰਪੰਚ ਕਰਮੂੰਵਾਲਾ,ਸੁਖਵੰਤ ਸਿੰਘ ਸਰਪੰਚ ਰੱਤੋਕੇ, ਥਾਣੇਦਾਰ ਮਨਮੋਹਨ ਸਿੰਘ,ਬਲਵਿੰਦਰ ਸਿੰਘ ਸ਼ਿਮਲਾ ਮੈਂਬਰ ਪੰਚਾਇਤ,ਪਰਮਜੀਤ ਜੋਸ਼ੀ,ਰਮਨ ਕੁਮਾਰ ਧੀਰ ਜਿਊਲਰਜ਼,ਕੁਲਵੰਤ ਸਿੰਘ ਗਾਬੜੀਆ,ਮੇਜਰ ਸਿੰਘ ਫਰਨੀਚਰ ਹਾਊਸ ਵਾਲੇ, ਕੁਲਵੰਤ ਸਿੰਘ ਲਹਿਰ,ਰਕੇਸ਼ ਕੁਮਾਰ ਬਿੱਲਾ ਆੜ੍ਹਤੀ,ਡਾ.ਸੁਨੀਲ ਜੋਸ਼ੀ(ਜੋਸ਼ੀ ਹਸਪਤਾਲ ਵਾਲੇ) ਅਤੇ ਪ੍ਰੈਸ ਕਲੱਬ ਚੋਹਲਾ ਸਾਹਿਬ ਦੇ ਸਮੂਹ ਪੱਤਰਕਾਰਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵਾਹਿਗੁਰੂ ਅੱਗੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਦੀ ਅਰਦਾਸ ਕੀਤੀ ਗਈ।
Posted By:
GURBHEJ SINGH ANANDPURI
Leave a Reply