Nazrana Times

ਪੰਜਾਬੀ

ਪਠਾਨਕੋਟ ’ਚ ਅਸਮਾਨੀ ਬਿਜਲੀ ਦਾ ਕਹਿਰ: 21 ਸਾਲਾ ਨੌਜਵਾਨ ਦੀ ਮੌਤ, ਦੋ ਜ਼ਖ਼ਮੀ

12 Oct, 2026 02:02 PM

ਮਾਧੋਪੁਰ/ਪਠਾਨਕੋਟ (ਨਜ਼ਰਾਨਾ ਟਾਈਮਜ਼): ਪਠਾਨਕੋਟ ਜ਼ਿਲ੍ਹੇ ਦੇ ਮਾਧੋਪੁਰ-ਸ਼ਾਹਪੁਰਕੰਡੀ ਮਾਰਗ ’ਤੇ ਸਥਿਤ ਪਾਵਰ ਹਾਊਸ ਦੀ ਉਸਾਰੀ ਵਾਲੀ ਥਾਂ ਨੇੜੇ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਜ਼ਖ਼ਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਵੱਖ-ਵੱਖ ਸੂਬਿਆਂ ਤੋਂ ਆਏ ਮਜ਼ਦੂਰ ਪਾਵਰ ਹਾਊਸ ਦੀ ਉਸਾਰੀ ਵਾਲੀ ਥਾਂ ਨੇੜੇ ਕੰਮ ਕਰ ਰਹੇ ਸਨ। ਇਸੇ ਦੌਰਾਨ ਦੇਰ ਸ਼ਾਮ ਅਚਾਨਕ ਮੌਸਮ ਖ਼ਰਾਬ ਹੋਣ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਨੌਜਵਾਨ ਇਸ ਦੀ ਲਪੇਟ ਵਿੱਚ ਆ ਗਏ।

ਹਾਦਸੇ ਵਿੱਚ 21 ਸਾਲਾ ਵਿਸ਼ਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਉਰਈ ਦੇ ਪਿੰਡ ਅਵਧਾਨਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਜ਼ਖ਼ਮੀਆਂ ਦੀ ਪਛਾਣ ਜਿਤੇਂਦਰ ਉਰਫ਼ ਜਿਤਨ (19), ਵਾਸੀ ਸ਼ਾਹਪੁਰਕੰਡੀ ਅਤੇ ਗਗਨ (17), ਵਾਸੀ ਜੁਗਿਆਲ ਕਾਲੋਨੀ ਵਜੋਂ ਹੋਈ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਸਬੰਧਤ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪੁਲਿਸ ਵੱਲੋਂ ਹਾਦਸੇ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਗਈ।

ਇਸ ਦੁਖਦਾਈ ਘਟਨਾ ਕਾਰਨ ਉਸਾਰੀ ਵਾਲੀ ਥਾਂ ’ਤੇ ਕੰਮ ਕਰਦੇ ਮਜ਼ਦੂਰਾਂ ਅਤੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

Posted By: GURBHEJ SINGH ANANDPURI

Latest News