ਨਿਊਮੋਕੋਲ ਬੀਮਾਰੀਆਂ ਤੋਂ ਬਚਾਉਣ ਲਈ ਲਾਂਚ ਹੋਈ ਵੈਕਸੀਨ

ਨਿਊਮੋਕੋਲ ਬੀਮਾਰੀਆਂ ਤੋਂ ਬਚਾਉਣ ਲਈ ਲਾਂਚ ਹੋਈ ਵੈਕਸੀਨ
ਕਰਤਾਰਪੁਰ 25 ਅਗਸਤ (ਭੁਪਿੰਦਰ ਸਿੰਘ ਮਾਹੀ): ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਿਊਮੋਕੋਕਲ ਬੀਮਾਰੀਆਂ ਤੋਂ ਬਚਾਉਣ ਦੇ ਲਈ ਸਰਕਾਰੀ ਟੀਕਾਕਰਨ ਕਾਰਜਕ੍ਰਮ ਵਿਚ ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ) ਨੂੰ ਸ਼ਾਮਲ ਕੀਤਾ ਗਿਆ ਹੈ। ਅਜੇ ਤੱਕ ਨਿਜੀ ਖੇਤਰ 'ਚ ਮਿਲਣ ਵਾਲੀ ਇਹ ਵੈਕਸੀਨ ਅੱਜ 25 ਅਗਸਤ ਨੂੰ ਸਿਹਤ ਵਿਭਾਗ ਦੇ ਰਾਸ਼ਟਰੀ ਟੀਕਾਕਰਨ ਕਾਰਜਕ੍ਰਮ ਦਾ ਹਿੱਸਾ ਬਣ ਗਈ ਹੈ। ਇਸਦੇ ਤਹਿਤ ਬੱਚਿਆਂ ਨੂੰ ਇੱਕ ਸਾਲ ਦੇ ਅੰਦਰ ਪੀਸੀਵੀ ਦੀਆਂ ਤਿੰਨ ਡੋਜ ਦਿੱਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਨੂੰ ਨਿਮੋਨੀਆ ਵਰਗੀ ਜਾਨਲੇਵਾ ਬੀਮਾਰੀ ਤੋਂ ਬਚਾਇਆ ਜਾ ਸਕੇ।ਸੀਨੀਅਰ ਮੈਡੀਕਲ ਅਫਸਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਨਿਊਮੋਕੋਕਲ ਬੈਕਟੀਰੀਆ ਕਾਰਣ ਹੋਣ ਵਾਲੀਆਂ ਬੀਮਾਰੀਆਂ ਦਾ ਇੱਕ ਸਮੂਹ ਹੈ, ਜੋ ਬੱਚਿਆਂ ਅਤੇ ਬੁਜੁਰਗਾਂ ਨੂੰ ਪ੍ਰਭਾਵਤ ਕਰਦਾ ਹੈ। ਇਸ ਬੀਮਾਰੀ ਦੀ ਚਪੇਟ ਵਿਚ ਆਉਣ ਵਾਲੇ ਬੱਚੇ ਆਮ ਤੌਰ ਤੇ ਨਿਊਮੋਕੋਲ ਨਿਮੋਨਿਆ ਤੋਂ ਪ੍ਰਭਾਵਤ ਹੋ ਜਾਂਦੇ ਹਨ। ਉਨ੍ਹਾਂ ਦੇ ਫੇਫੜਿਆਂ 'ਚ ਜਲਣ ਹੋਣ ਲੱਗਦੀ ਹੈ ਅਤੇ ਉਨ੍ਹਾਂ 'ਚ ਪਾਣੀ ਭਰ ਜਾਂਦਾ ਹੈ। ਇਸ ਬੀਮਾਰੀ ਕਾਰਣ ਖੰਘ ਆਉਂਦੀ ਹੈ ਅਤੇ ਸਾਹ ਲੈਣ 'ਚ ਵੀ ਪਰੇਸ਼ਾਨੀ ਹੁੰਦੀ ਹੈ। ਇਹ ਲੱਛਣ ਜਾਨਲੇਵਾ ਵੀ ਸਾਬਤ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਗੰਭੀਰ ਨਿਊਮੋਕੋਲ ਬੀਮਾਰੀ ਦਾ ਸਭ ਤੋਂ ਵੱਧ ਖਤਰਾ ਉਮਰ ਦੇ ਪਹਿਲੇ ਸਾਲ 'ਚ ਹੁੰਦਾ ਹੈ, ਪਰ ਇਹ 24 ਮਹੀਨੇ ਤੱਕ ਬਣਿਆ ਰਹਿੰਦਾ ਹੈ। ਇਸ ਦੇ ਆਮ ਲੱਛਣਾਂ ਵਿਚ ਬੁਖਾਰ, ਦਰਦ ਅਤੇ ਕੰਨ ਵਿਚੋਂ ਰਿਸਾਵ, ਨੱਕ ਬੰਦ ਹੋਣਾ ਅਤੇ ਨੱਕ ਵਿਚੋਂ ਰਿਸਾਵ, ਖੰਘ, ਸਾਹ ਤੇਜ ਆਉਣਾ, ਸਾਹ ਲੈਣ 'ਚ ਪਰੇਸ਼ਾਨੀ ਅਤੇ ਛਾਤੀ ਜਾਮ ਹੋਣਾ, ਦੌਰੇ ਪੈਣਾ, ਗਰਦਨ ਅਕੜ ਜਾਣਾ, ਸਦਮਾ ਲੱਗਣਾ ਆਦਿ ਸ਼ਾਮਲ ਹਨ। ਨਵੀਂ ਲਾਂਚ ਹੋ ਰਹੀ ਵੈਕਸੀਨ ਬੱਚਿਆਂ ਨੂੰ ਨਿਊਮੋਕੋਲ ਬੀਮਾਰੀ ਦੀ ਲਾਗ ਤੋਂ ਬਚਾਏਗੀ ਅਤੇ ਇਸ ਕਾਰਣ ਹੋਣ ਵਾਲੀਆਂ ਮੌਤਾਂ ਨੂੰ ਘਟਾਏਗੀ। ਇਹ ਟੀਕਾ ਬੀਮਾਰੀ ਦੇ ਬੈਕਟੀਰੀਆ ਨੂੰ ਫੈਲਣ ਤੋਂ ਵੀ ਰੋਕੇਗਾ, ਜਿਸ ਨਾਲ ਭਵਿੱਖ ਵਿਚ ਇਸਦੇ ਘੱਟ ਮਾਮਲੇ ਸਾਹਮਣੇ ਆਉਣਗੇ।ਬੱਚਿਆਂ ਨੂੰ ਪੀਸੀਵੀ ਦੀਆਂ ਤਿੰਨ ਡੋਜ ਦਿੱਤੀਆਂ ਜਾਣਗੀਆਂ। ਡਾ. ਵਜਿੰਦਰ ਸਿੰਘ ਤੇਬੀਈਈ ਸ਼ਰਨਦੀਪ ਸਿੰਘ ਨੇ ਸਾਝੇ ਤੌਰ ਤੇ ਦੱਸਿਆ ਕਿ ਬੱਚਿਆਂ ਨੂੰ ਨਿਊਮੋਕੋਲ ਬੀਮਾਰੀਆਂ ਤੋਂ ਬਚਾਉਣ ਵਾਲੀ ਇਹ ਵੈਕਸੀਨ ਪਹਿਲਾਂ ਨਿਜੀ ਸੰਸਥਾਵਾਂ ਵਿਚ ਲਗਾਈ ਜਾਂਦੀ ਰਹੀ ਹੈ ਅਤੇ ਬਹੁਤ ਮਹਿੰਗੀ ਹੈ। ਰਾਸ਼ਟਰੀ ਟੀਕਾਕਰਨ ਕਾਰਜਕ੍ਰਮ ਤਹਿਤ ਇਹ ਮੁਫ਼ਤ ਉਪਲਬਧ ਹੋਵੇਗੀ। ਬੱਚਾ ਜਦੋਂ ਡੇਢ ਮਹੀਨੇ ਦਾ ਹੋਵੇਗਾ ਤਾਂ ਬਾਕੀ ਵੈਕਸੀਨ ਦੇ ਨਾਲ ਉਸਨੂੰ ਪੀਸੀਵੀ ਦੀ ਪਹਿਲੀ ਡੋਜ ਦਿੱਤੀ ਜਾਵੇਗੀ। ਦੂਜੀ ਡੋਜ ਸਾਢੇ ਤਿੰਨ ਮਹੀਨੇ ਦਾ ਹੋਣ 'ਤੇ ਅਤੇ ਤੀਜੀ ਬੂਸਟਰ ਡੋਜ ਨੌ ਮਹੀਨੇ ਪੂਰੇ ਹੋਣ 'ਤੇ ਖਸਰੇ ਦੇ ਟੀਕੇ ਨਾਲ ਦਿੱਤੀ ਜਾਵੇਗੀ। ਇਸ ਮੌਕੈ ਡਾ ਰਮਨ , ਇੰਦਰਾ ਦੇਵੀ, ਜਤਿੰਦਰ ਕੌਰ, ਕਮਲਜੀਤ ਕੌਰ ਸਮੇਂ ਵੱਡੀ ਗਿਣਤੀ ਚ ਹਾਜਰ ਸਨ।