ਆਸ਼ੀਰਵਾਦ ਹੈਲਥ ਕਲੀਨਿਕ ਵੱਲੋਂ ਲਗਾਇਆ ਮੁਫ਼ਤ ਚੈਕਅੱਪ ਕੈਂਪ

ਆਸ਼ੀਰਵਾਦ ਹੈਲਥ ਕਲੀਨਿਕ ਵੱਲੋਂ ਲਗਾਇਆ ਮੁਫ਼ਤ ਚੈਕਅੱਪ ਕੈਂਪ
ਕਰਤਾਰਪੁਰ 17 ਅਗਸਤ (ਭੁਪਿੰਦਰ ਸਿੰਘ ਮਾਹੀ): ਆਸ਼ੀਰਵਾਦ ਹੈਲਥ ਕਲੀਨਿਕ, ਨਸੀਬੂ ਚੌਂਕ ਕਰਤਾਰਪੁਰ ਵਿਖੇ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਰਜਿ: ਕਰਤਾਰਪੁਰ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾਕਟਰ ਸ਼ੀਵੀਕਾ ਅਗਰਵਾਲ ਵੱਲੋਂ ਮਰੀਜਾਂ ਦਾ ਚੈਕਅੱਪ ਕਰਕੇ ਉਹਨਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੈਡੀਕਲ ਕੈਂਪ ਦੋਰਾਨ ਕਰੀਬ 50 ਮਰੀਜਾਂ ਦਾ ਚੈਕਅੱਪ ਕਰਕੇ ਉਹਨਾਂ ਨੂੰ ਮੁਫ਼ਤ ਦਵਾਈਆਂ, 20 ਦੇ ਕਰੀਬ ਮਰੀਜਾਂ ਦੇ ਖੂਨ ਦੀ ਜਾਂਚ ਅਤੇ ਕਰੀਬ 15 ਮਰੀਜਾਂ ਦੀ ਮੁਫ਼ਤ ਫਿਜੀਓਥੈਰਿਪੀ ਕੀਤੀ ਗਈ। ਇਸ ਮੌਕੇ ਡਾ. ਸ਼ੀਵੀਕਾ ਅਗਰਵਾਲ ਤੋਂ ਇਲਾਵਾ ਪੂਜਾ, ਮਨਜੀਤ ਧੀਮਾਨ, ਪ੍ਰਭਜੋਤ ਸਿੰਘ ਆਦਿ ਸਟਾਫ਼ ਮੈਂਬਰਾਂ ਤੋਂ ਇਲਾਵਾ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਦੇ ਮੈਂਬਰ ਮੌਜੂਦ ਸਨ।