ਪਿੰਡ ਡੀਂਗਰੀਆਂ ਵਿਖੇ  ਕੋਰੋਨਾ ਵੈਕਸੀਨ ਕੈੰਪ ਲਗਾਇਆ

ਪਿੰਡ ਡੀਂਗਰੀਆਂ ਵਿਖੇ  ਕੋਰੋਨਾ ਵੈਕਸੀਨ ਕੈੰਪ ਲਗਾਇਆ
ਭੋਗਪੁਰ 15 ਅਗਸਤ (ਸੁੱਖਵਿੰਦਰ ਜੰਡੀਰ ) ਪਿੰਡ ਡੀਂਗਰੀਆਂ ਵਿਖੇ  ਕੋਰੋਨਾ ਵੈਕਸੀਨ ਕੈੰਪ ਲਗਾਇਆ ਗਿਆ ਜਿਸ ਵਿੱਚ ਪਹਿਲੀ ਅਤੇ ਦੂਜੀ ਡੋਜ ਲਗਾਈ ਗਈ। ਇਹ ਕੈਂਪ ਕਮਲ ਪਾਲ ਸਿੱਧੂ ਐਸ.ਐਮ.ਉ ਕਾਲਾ ਬੱਕਰਾ ਦੀ ਰਹਿਨੁੁਮਾਈ ਹੇਠ ਅਤੇ ਨੋਜਵਾਨ ਸਭਾ ਪ੍ਰਧਾਨ ਡਾ: ਭੀਮ ਰਾਓ ਅੰਬੇਡਕਰ ਯੂਥ ਕਲੱਬ ਵੈਲਫੇਅਰ ਸੋਸਾਇਟੀ ਡੀਂਗਰੀਆਂ (ਰਜਿ:) ਕਲੱਬ ਦੇ ਅਤੇ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਲਗਵਾਇਆ ਗਿਆ। ਇਸ ਕੈਂਪ ਵਿੱਚ 18 ਤੋਂ 45 ਸਾਲ ਦੇ ਉੱਪਰ ਦੇ ਤਕਰੀਬਨ 150 ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਤੇ ਦੂਜੀ ਡੋਜ ਲਗਾਈ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਮੈਡਮ ਗੁਰਮੇਜ਼ ਕੌਰ ਐਲ.ਐਚ.ਵੀ, ਸੁਰਿੰਦਰ ਕੌਰ ਐਲ.ਐਚ.ਵੀ, ਦਲਵਿੰਦਰ ਕੋਰ ਏ. ਐਨ. ਐਮ,ਗੁਰਬਖਸ਼ ਕੌਰ ਏ.ਏਨ ਐਮ, ਸੋਨੀਆਂ ਸੀ. ਐਚ. ਓ, ਨਰਿੰਦਰ ਕੌਰ ਆਸ਼ਾ ਵਰਕਰ , ਸੁਖਵਿੰਦਰ ਕੋਰ ਆਸ਼ਾ ਵਰਕਰ, ਅਤੇ ਹੋਰ ਵੀ ਪਿੰਡ ਦੇ ਪਤਵੰਤੇ ਹਾਜ਼ਰ ਸਨ