Nazrana Times

ਪੰਜਾਬੀ

ਚੰਗੇ ਇਨਸਾਨ ਨੂੰ ਹਰੇਕ ਯਾਦ ਕਰਦਾ ਹੈ-ਪੱਡਾ

17 Aug, 2026 10:13 PM

ਕਪੂਰਥਲਾ 17 ਅਗਸਤ ਗੌਰਵ ਮੜੀਆ 

ਸੁਲਤਾਨਪੁਰ ਦੇ ਪਿੰਡ ਤਲਵੰਡੀ ਚੌਧਰੀਆਂ ਤੋਂ ਅੱਜ ਅਜੈਬ ਸਿੰਘ ਜੋ ਲੰਮੇ ਵਕਤ ਤੋਂ ਜਰਮਨੀ ਵਿੱਚ ਕਾਰੋਬਾਰ ਕਰ ਰਹੇ ਸਨ।ਉਹਨਾਂ ਦੀ ਇਹ ਅਚਾਨਕ ਮੌਤ ਦੀ ਖਬਰ ਨੇ ਹਲਕਾ ਨਿਵਾਸੀਆਂ ਦੇ ਦਿਲਾਂ ਨੂੰ ਹਲੂਣ ਕੇ ਰੱਖ ਦਿੱਤਾ।ਇਸ ਦੁੱਖ ਦੀ ਘੜੀ ਵਿੱਚ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਦੱਸਿਆ ਕਿ ਅਜੈਬ ਸਿੰਘ ਬਹੁਤ ਹੀ ਸੱਚੇ ਸੁੱਚੇ ਅਤੇ ਆਪਣੇ ਇਲਾਕੇ ਨੂੰ ਪਿਆਰ ਕਰਨ ਵਾਲੇ ਇਨਸਾਨ ਸਨ।ਅਜੈਬ ਸਿੰਘ ਨੇ ਜਿੱਥੇ ਜਰਮਨ ਦੇ ਵਿੱਚ ਰਹਿ ਕੇ ਵੱਡਾ ਬਿਜ਼ਨਸ ਕਰਨ ਦੇ ਨਾਲ ਨਾਲ ਆਪਣੇ ਹਲਕੇ ਆਪਣੇ ਪਿੰਡ ਦੇ ਨਾਲ ਪਿਆਰ ਬਣਾ ਕੇ ਰੱਖਿਆ ਹੋਇਆ ਸੀ।ਉੱਥੇ ਹੀ ਹਰ ਸਾਲ ਜਦੋਂ ਤਲਵੰਡੀ ਚੌਧਰੀਆਂ ਦਾ ਮੇਲਾ ਜਿੱਥੇ ਟੂਰਨਾਮੈਂਟ ਵੀ ਕਰਾਏ ਜਾਂਦੇ ਸਨ ਲੋਕਾਂ ਦੀਆਂ ਅੱਖਾਂ ਜੈ ਸਿੰਘ ਹੋਰਾਂ ਵੱਲ ਲੱਗੀਆਂ ਹੁੰਦੀਆਂ ਸਨ ਉਹ ਆਣ ਕੇ ਇਹਨਾਂ ਮੇਲਿਆਂ ਦੀ ਰੌਣਕ ਵਿੱਚ ਚਾਰ ਚੰਦ ਚਨ ਲਾਉਣਗੇ ਅਤੇ ਵੱਡਾ ਸਹਿਯੋਗ ਵੀ ਕਰਨਗੇ।ਸੁਖਵੰਤ ਸਿੰਘ ਨੇ ਪੱਡਾ ਨੇ ਦੱਸਿਆ ਕਿ ਉਹਨਾਂ ਦੇ ਕਾਫੀ ਲੰਮੇ ਟਾਈਮ ਤੋਂ ਉਹਨਾਂ ਨਾਲ ਪਿਆਰ ਭਰੇ ਸਬੰਧ ਸਨ ਅਤੇ 2014 ਤੋਂ ਉਹਨਾਂ ਨਾਲ ਸਬੰਧ ਹੋਰ ਵੀ ਗੂੜੇ ਹੁੰਦੇ ਗਏ ਅੱਜ ਜਦੋਂ ਉਹਨਾਂ ਦੀ ਮੌਤ ਬਾਰੇ ਪਤਾ ਲੱਗਾ ਤੇ ਮਨ ਨੂੰ ਬਹੁਤ ਦੁੱਖ ਹੋਇਆ।ਇਸ ਮੌਕੇ ਸੁਖਵੰਤ ਸਿੰਘ ਪੱਡਾ ਆਪਣੇ ਸਾਥੀਆਂ ਸਮੇਤ ਪਿੰਡ ਤਲਵੰਡੀ ਚੌਧਰੀਆਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਅਤੇ ਉਹਨਾਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹਨਾਂ ਦੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਨਾਲ ਲਗਾਉਣ ਅਤੇ ਪਿੱਛੇ ਪਰਿਵਾਰ ਨੂੰ ਵੱਡਾ ਸਦਮਾ ਜੋ ਲੱਗਾ ਹੈ ਉਸ ਨੂੰ ਸਹਾਰਨ ਲਈ ਬਲ ਬਖਸ਼ਣ।

Posted By: Gaurav Maria

Latest News