Nazrana Times

ਪੰਜਾਬੀ

ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ’ਚ ਅੰਗਦ ਦੀਪ ਸਿੰਘ ਬਾਜਵਾ ਨੇ ਜਿੱਤਿਆ ਗੋਲਡ ਮੈਡਲ

21 Sep, 2026 09:47 PM

ਦਸੂਹਾ, 21 ਸਤੰਬਰ ( ਕੰਵਰ ਪ੍ਰਤਾਪ ਸਿੰਘ ) — ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ 2026-27 ਵਿੱਚ ਦਸੂਹਾ ਦੇ ਹੋਣਹਾਰ ਪਹਿਲਵਾਨ ਅੰਗਦ ਦੀਪ ਸਿੰਘ ਬਾਜਵਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

ਅੰਗਦ ਦੀਪ ਸਿੰਘ ਬਾਜਵਾ, ਪੁੱਤਰ ਸਿਮਰਨਦੀਪ ਸਿੰਘ ਬਾਜਵਾ, ਨੇ ਅੰਡਰ-14 ਕੁਸ਼ਤੀ ਮੁਕਾਬਲੇ ਵਿੱਚ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ।

ਇਸ ਸ਼ਾਨਦਾਰ ਪ੍ਰਾਪਤੀ ਨਾਲ ਅੰਗਦ ਦੀ ਚੋਣ ਨੈਸ਼ਨਲ ਸਕੂਲ ਖੇਡਾਂ ਲਈ ਵੀ ਹੋ ਗਈ ਹੈ। ਉਸਦੀ ਇਸ ਕਾਮਯਾਬੀ ’ਤੇ ਪਰਿਵਾਰ ਅਤੇ ਇਲਾਕਾ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ।

ਇਸ ਮੌਕੇ ਵਿਕਟਰ ਕਲੱਬ ਅਖਾੜਾ ਦਸੂਹਾ ਅਤੇ ਕੋਚ ਸਾਹਿਬਾਨਾਂ ਨੇ ਅੰਗਦ ਦੀਪ ਸਿੰਘ ਬਾਜਵਾ ਨੂੰ ਵਧਾਈ ਦਿੰਦਿਆਂ ਉਸਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Posted By: GURBHEJ SINGH ANANDPURI

Latest News