Nazrana Times

ਪੰਜਾਬੀ

ਕਵੀਸ਼ਰੀ ਜਥਾ ਭਾਈ ਗੁਰਜੀਤ ਸਿੰਘ ਭੱਠਲ ਆਸਟ੍ਰੇਲੀਆ ਪ੍ਰਚਾਰ ਦੌਰੇ ਤੋਂ , ਇਸ ਹਫ਼ਤੇ ਪੰਜਾਬ ਪਰਤਣਗੇ

01 Jul, 2026 07:51 PM

ਮੈਲਬੌਰਨ/ਆਸਟ੍ਰੇਲੀਆ: ਕਵੀਸ਼ਰੀ ਜਥਾ ਭਾਈ ਗੁਰਜੀਤ ਸਿੰਘ ਭੱਠਲ ਪਿਛਲੇ ਅਪ੍ਰੈਲ ਮਹੀਨੇ ਵਿਸਾਖੀ ਦਿਹਾੜੇ ਤੋਂ ਆਸਟ੍ਰੇਲੀਆ ਵਿਖੇ ਸਿੱਖੀ ਪ੍ਰਚਾਰ ਦੀਆਂ ਸੇਵਾਵਾਂ ਨਿਭਾ ਰਿਹਾ ਹੈ। ਆਪਣੇ ਇਸ ਪ੍ਰਚਾਰਕ ਦੌਰੇ ਦੌਰਾਨ ਜਥੇ ਵੱਲੋਂ ਮੈਲਬੌਰਨ, ਬ੍ਰਿਸਬੇਨ, ਸਿਡਨੀ ਅਤੇ ਐਡੀਲੇਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਹਾਜ਼ਰੀ ਭਰਦਿਆਂ ਸੰਗਤਾਂ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਕਵੀਸ਼ਰੀ ਰਾਹੀਂ ਸਿੱਖੀ ਨਾਲ ਜੋੜਨ ਦਾ ਯਤਨ ਕੀਤਾ ਗਿਆ।
ਮੈਲਬੌਰਨ ਵਿਖੇ ਜਥੇ ਨੇ ਗੁਰਦੁਆਰਾ ਦਸਮੇਸ਼ ਦਰਬਾਰ, ਟਾਰਨੇਇਟ (Tarneit), ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ, ਕੀਜ਼ਬਰੋ (Keysborough), ਖਾਲਸਾ ਛਾਉਣੀ, ਪਲੰਪਟਨ (Plumpton) ਅਤੇ ਗੁਰਦੁਆਰਾ ਕਰੇਗੀਬਰਨ (Craigieburn) ਸਮੇਤ ਕਈ ਗੁਰਦੁਆਰਾ ਸਾਹਿਬਾਨਾਂ ਵਿੱਚ ਸੇਵਾਵਾਂ ਨਿਭਾਈਆਂ।
ਇਸੇ ਤਰ੍ਹਾਂ ਬ੍ਰਿਸਬੇਨ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਵੀ ਸਿੱਖੀ ਪ੍ਰਚਾਰ ਕੀਤਾ ਗਿਆ। ਸਿਡਨੀ ਵਿਖੇ ਗੁਰਦੁਆਰਾ ਗਲੇਨਵੁੱਡ (Glenwood) ਅਤੇ ਐਡੀਲੇਡ ਨੇੜੇ ਟੂ ਵੈਲ (Two Wells) ਸਥਿਤ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਵਿਖੇ ਵੀ ਜਥੇ ਨੇ ਕਵੀਸ਼ਰੀ ਅਤੇ ਧਾਰਮਿਕ ਦੀਵਾਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਜਥੇ ਵੱਲੋਂ ਦੱਸਿਆ ਗਿਆ ਕਿ ਆਸਟ੍ਰੇਲੀਆ ਵਿੱਚ ਚੱਲ ਰਹੀਆਂ ਪ੍ਰਚਾਰਕ ਸੇਵਾਵਾਂ ਉਪਰੰਤ ਉਹ ਜੁਲਾਈ ਦੇ ਪਹਿਲੇ ਹਫ਼ਤੇ ਪੰਜਾਬ ਪਰਤ ਰਹੇ ਹਨ। ਜਿਹੜੀਆਂ ਧਾਰਮਿਕ, ਸਮਾਜਿਕ ਜਾਂ ਹੋਰ ਸੰਸਥਾਵਾਂ ਆਪਣੇ ਸਮਾਗਮਾਂ ਵਿੱਚ ਕਵੀਸ਼ਰੀ ਜਥਾ ਭਾਈ ਗੁਰਜੀਤ ਸਿੰਘ ਭੱਠਲ ਦੀਆਂ ਸੇਵਾਵਾਂ ਲੈਣਾ ਚਾਹੁੰਦੀਆਂ ਹਨ, ਉਹ ਪਹਿਲਾਂ ਤੋਂ ਸੰਪਰਕ ਕਰ ਸਕਦੀਆਂ ਹਨ।

Posted By: GURBHEJ SINGH ANANDPURI

Latest News