Nazrana Times

ਪੰਜਾਬੀ

ਲੋਕਾਂ ਦੀ ਲਹਿਰ ਦਾ ਹੜ੍ਹ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਰੋੜ੍ਹ ਕੇ ਲੈ ਜਾਵੇਗਾ -ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ

07 Aug, 2026 02:03 PM

ਟਾਂਗਰਾ, ਸੁਰਜੀਤ ਸਿੰਘ ਖ਼ਾਲਸਾ 

ਸ੍ਰੀ ਅੰਮ੍ਰਿਤਸਰ ਅੱਜ ਮਿਤੀ 7/8/2026 ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਮਹਾਸੰਘ ਵਲੋਂ ਮੋਹਾਲੀ ਦੇ ਸੈਕਟਰ 39 ਦਾਣਾ ਮੰਡੀ ਵਿਖੇ ਵੱਡੇ ਇਕੱਠ ਵਿੱਚ ਸ਼ਾਮਲ ਹੋਣ ਲਈ ਜੋਗਿੰਦਰ ਸਿੰਘ ਜਰਨਲ ਸਕੱਤਰ ਪੰਜਾਬ ਪੈਨਸ਼ਨਰਜ਼ ਮਹਾਸੰਘ, ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਅਤੇ ਇੰਜ ਜਤਿੰਦਰ ਲਖਨਪਾਲ ਦੀ ਅਗਵਾਈ ਹੇਠ ਬੱਸਾਂ ਦਾ ਵੱਡਾ ਕਾਫ਼ਲਾ ਰਵਾਨਾ ਹੋਇਆ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਬਣਦਾ ਡੀ ਏ ਅਤੇ ਤਨਖਾਹਾਂ ਦਾ ਬਕਾਇਆ ਦੇਣ ਤੋਂ ਆਨਾ ਕਾਨੀ ਕਰ ਰਹੀ ਹੈ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਦੀ ਥਾਂ ਤਨਖਾਹਾਂ ਵੱਧ ਹੋਣ ਦੇ ਬਹਾਨੇ ਦਾ ਰਹੀ ਹੈ । ਪੰਜਾਬ ਦਾ ਹਰ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੈ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਲਈ ਬਹੁਤ ਕਾਹਲ਼ੇ ਹਨ।ਇੰਜ ਲਖਨਪਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮ ਮਾਰੂ ਨੀਤੀ ਜਾਰੀ ਰੱਖੀ ਤਾਂ ਮਜਬੂਰਨ ਸਾਨੂੰ ਵੱਡੇ ਐਕਸ਼ਨ ਲਈ ਸੜਕਾਂ ਤੇ ਉਤਰਨਾਂ ਪਵੇਗਾ।
ਕਾਫ਼ਲੇ ਦੀ ਅਗਵਾਈ ਇੰਜ ਸੋਹਨਜੀਤ ਸਿੰਘ, ਇੰਜ ਰਾਮ ਸਿੰਘ, ਰਣਬੀਰ ਸਿੰਘ,ਰਤਨ ਸਿੰਘ ਅਤੇ ਹੋਰ ਮੈਂਬਰਾਂ ਨੇ ਸ਼ਮੂਲੀਅਤ ਕੀਤੀ ।

Posted By: GURBHEJ SINGH ANANDPURI

Latest News