ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦੇ ਦਫਤਰ ਦਾ ਕੰਮਕਾਰ ਰਬ ਆਸਰੇ ਚਲ ਰਿਹਾ
- ਜੀਵਨ ਸ਼ੈਲੀ
- 04 May, 2025 02:13 PM (Asia/Kolkata)
30 ਫੀਡਰਾਂ ਤੇ 28 ਟੈਕਨੀਕਲ ਮੁਲਾਜਮ ਕੰਮ ਕਰ ਰਹੇ ਹਨ
ਇਹਨਾਂ ਵਿਚੋਂ ਵੀ ਕੁਝ ਟੈਕਨੀਕਲ ਮੁਲਾਜਮਾਂ ਨੂੰ ਕਲਰਕਾਂ ਦੀ ਜਗਾ ਤੇ ਲਗਾ ਕੇ ਕੰਮ ਚਲਾਇਆ ਜਾ ਰਿਹਾ,ਦਫਤਰ ਦੀ ਬਿਲਡਿੰਗ ਘਾਤਕ ਹਾਦਸੇ ਨੂੰ ਸਦਾ ਦੇ ਰਹੀ ਹੈ।
ਟਾਂਗਰਾ - ਸੁਰਜੀਤ ਸਿੰਘ ਖਾਲਸਾ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦਾ ਕੰਮਕਾਰ ਰਬ ਆਸਰੇ ਹੀ ਚਲ ਰਿਹਾ ਹੈ।ਬਿਜਲੀ ਮੁਲਾਜ਼ਮਾਂ ਦੇ ਵੱਡੀ ਪੱਧਰ ਤੇ ਸੇਵਾ ਮੁਕਤ ਹੋਣ ਤੇ ਕੋਈ ਨਵੀਂ ਰੈਗੂਲਰ ਭਰਤੀ ਨਾ ਹੋਣ ਕਾਰਣ ਬਿਜਲੀ ਮੁਲਾਜ਼ਮਾਂ ਨੂੰ ਸਖਤ ਮੁਸ਼ਕਲਾਂ ਦਾ ਸਾਹਮਣਾਂ ਕਰਨਾਂ ਪੈ ਰਿਹਾ ਹੈ।ਪੱਤਰਕਾਰ ਵੱਲੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਿਕ ਟਾਂਗਰਾ ਉਪ ਮੰਡਲ ਵਿਚ 33 ਲਾਈਨਮੈਨਾਂ ਦੀਆਂ ਪੋਸਟਾਂ ਵਿਚੋਂ 16 ਕੰਮ ਕਰ ਰਹੇ ,54 ਸਹਾਇਕ ਲਾਈਨਮੈਨਾਂ ਵਿਚੌਂ 9,ਜੇ ਈ 7 ਵਿਚੋਂ 3,ਕਲਰਕ 7 ਵਿਚੋਂ 2 ਕੁਲ 101 ਪੋਸਟੋਂ ਤੇ 30 ਮੁਲਾਜਮ ਕੰਮ ਚਲਾ ਰਹੇ ਹਨ।ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਇਸ ਵਕਤ ਬਿਜਲੀ ਮੁਲਾਜਮ ਮਾਨਸਿਕ ਤੌਰ ਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।ਸਿਆਸੀ ਦਖਲ ਅੰਦਾਜੀ ਅਤੇ ਉਚ ਅਧਿਕਾਰੀ ਦੇ ਦਬਾਅ ਕਾਰਣ ਬਿਜਲੀ ਮੁਲਾਜਮਾਂ ਨੂੰ ਆਪਣੇ ਕੋਲੋਂ ਪੈਸੇ ਦੇ ਕੇ ਪ੍ਰਾਈਵੇਟ ਲੋਕਾਂ ਤੋਂ ਕੰਮ ਕਰਵਾਉਣਾ ਪੈ ਰਿਹਾ ਹੈ।ਬਿਜਲੀ ਕੁਨੈਕਸ਼ਨ ਦਿਨੋਂ ਦਿਨ ਵਧ ਰਹੇ ਹਨ ਮੁਲਾਜ਼ਮਾਂ ਦੀ ਗਿਣਤੀ ਘਟ ਰਹੀ ਹੈ।ਜੇ ਕਿਧਰੇ ਪ੍ਰਾਈਵੇਟ ਵਿਅਕਤੀ ਨਾਲ ਕੋਈ ਹਾਦਸਾ ਵਾਪਰ ਜਾਂਦਾ ਤਾਂ ਉਹ ਵੀ ਬਿਜਲੀ ਮੁਲਾਜ਼ਮਾਂ ਨੂੰ ਆਪਣੇ ਕੋਲੋਂ ਭੁਗਤਣਾਂ ਪੈਂਦਾ ਹੈ।ਸ਼ਿਕਾਇਤਾਂ ਆਨ ਲਾਈਨ ਦਰਜ ਹੋ ਜਾਂਦੀਆਂ ਹਨ ਮੁਲਾਜ਼ਮਾਂ ਦੀ ਮੁਸ਼ਕਲ ਵੱਲ ਕੋਈ ਧਿਆਨ ਨਹੀਂ ਦਿਤਾ ਜਾਂਦਾ।ਉਪ ਮੰਡਲ ਟਾਂਗਰਾ ਅਧੀਨ ਚਾਰ ਸਬ ਸਟੇਸ਼ਨਾਂ ਤੋਂ ਫੀਡਰ ਚਲਦੇ ਹਨ ਟਾਂਗਰਾ ਸਬਸਟੇਸ਼ਨ ਤੋਂ 6 ਅਰਬਨ ਫੀਡਰ ਅਤੇ 12 ਰੂਰਲ ਫੀਡਰ,ਜੰਡਿਆਲਾ ਗੁਰੂ ਤੋਂ 2 ਰੂਰਲ ਫੀਡਰ,ਤਰਸਿਕਾ ਸਬ ਸਟੇਸ਼ਨ ਤੋਂ 1 ਅਰਬਨ 4 ਰੂਰਲ ਫੀਡਰ,ਏਕਲਗਡਾ ਸਬ ਸਟੇਸ਼ਨ ਤੋਂ 1 ਅਰਬਨ ਫੀਡਰ 4 ਰੂਰਲ ਫੀਡਰ ਉਪ ਮੰਡਲ ਟਾਂਗਰਾ ਅਧੀਨ ਚਲਦੇ ਹਨ।ਟੈਕਨੀਕਲ ਮੁਲਾਜਮਾਂ ਵਿਚੋਂ ਵੀ ਦਫਤਰ ਦਾ ਕੰਮ ਚਲਾਉਣ ਲਈ ਲਗਾਇਆ ਗਿਆ ਹੈ।ਚਾਰ ਸਬ ਸਟੇਸ਼ਨਾਂ ਤੇ 30 ਫੀਡਰਾਂ ਤੇ ਕੇਵਲ ਤਿੰਨ ਜੇ ਈ ਵਿਚੋਂ ਵੀ ਇਕ ਮੈਡੀਕਲ ਛੁਟੀ ਤੇ ਚਲ ਰਿਹਾ ਹੈ 2 ਰਹਿ ਗਏ ਹਨ,16 ਲਾਈਨਮੈਨ 9 ਸਹਾਇਕ ਲਾਈਨਮੈਨ ਬਹੁਤ ਮੁਸ਼ਕਲ ਨਾਲ ਕੰਮ ਚਲਾ ਰਹੇ ਹਨ।ਉਲਟਾ ਲੋਕਾਂ ਕੋਲੋਂ ਤਾਹਨੇ ਮਿਹਣੇ ਦਬਕੇ ਝਲਣੇ ਪੈਂਦੇ ਹਨ।ਉਪ ਮੰਡਲ ਟਾਂਗਰਾ ਦਫਤਰ ਦੀ ਬਿਲਡਿੰਗ ਦੀ ਹਾਲਤ ਇੰਨੀ ਮਾੜੀ ਹੈ ਕਿ ਕਿਸੇ ਸਮੇਂ ਹਾਦਸਾ ਵਾਪਰ ਸਕਦਾ ਹੈ।ਟੁਟੀਆਂ ਹੋਈਆਂ ਪੌੜੀਆਂ ਕਿਸੇ ਵੀ ਸਮੇਂ ਡਿਗ ਸਕਦੀਆਂ ਹਨ।ਦਫਤਰ ਵਿਚ ਲੋਕਾਂ ਦੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈ।ਰਬ ਆਸਰੇ ਚਲ ਰਿਹਾ ਹੈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦੇ ਦਫਤਰ ਦਾਕੰਮਕਾਰ।
Leave a Reply