Nazrana Times

ਪੰਜਾਬੀ

ਤਿਲਕ ਨਗਰ ਦਿੱਲੀ ਦੇ ਸਾਈ ਸੋਸਾਇਟੀ 12 ਬਲਾਕ ਦੇ ਡੀ ਡੀ ਏ ਫਲੈਟਾਂ ਦੇ ਵਾਸੀ ਪ੍ਰਸਾਸ਼ਨਿਕ ਅਣਗਿਹਲੀ ਕਰਕੇ ਖਾਸੇ ਪ੍ਰੇਸ਼ਾਨ

13 Jul, 2026 12:39 PM

ਸਰਕਾਰੀ ਪਾਰਕ ਚ ਫੁੱਲ ਬੂਟਿਆਂ ਦੀ ਥਾਂ ਜੰਗਲੀ ਰੁੱਖਾਂ ਨੇ ਧਾਰਿਆ ਵਿਕਰਾਲ ਰੂਪ

ਹਨੇਰੀ ਤੂਫ਼ਾਨ ਚ ਰੁੱਖਾਂ ਦੇ ਡਿੱਗਣ ਕਾਰਨ ਲੋਕਾਂ ਦਾ ਹੋ ਰਿਹਾ ਜਾਨ ਮਾਲ ਦਾ ਨੁਕਸਾਨ

ਨਵੀਂ ਦਿੱਲੀ 13 ਜੁਲਾਈ ਗੌਰਵ ਮੜੀਆ 
ਦੇਸ਼ ਦੀ ਰਾਜਧਾਨੀ ਨਵੀਂ ਦਿੱਲ੍ਹੀ ਦੇ ਪੰਜਾਬੀ ਇਲਾਕੇ ਤਿਲਕ ਨਗਰ ਦੇ ਸਾਈ ਸੋਸਾਇਟੀ 12 ਬਲਾਕ ਦੇ ਡੀ ਡੀ ਏ ਫਲੈਟਾਂ ਦੇ ਵਾਸੀ ਪ੍ਰਸਾਸ਼ਨਿਕ ਅਣਗਿਹਲੀ ਕਰਕੇ ਖਾਸੇ ਪ੍ਰੇਸ਼ਾਨੀ ਵਾਲਾ ਜੀਵਨ ਬਤੀਤ ਕਰ ਰਹੇ ਹਨ ਸੋਮਵਾਰ ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋਕੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੁਹੱਲੇ ਚ ਸਰਕਾਰੀ ਪਾਰਕ ਹੈ ਜਿਸ ਵਿੱਚ ਫੁੱਲ ਬੂਟੇ ਅਤੇ ਝੂਲੇ ਨਾ ਹੋਕੇ ਜੰਗਲੀ ਰੁੱਖਾਂ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ ਹਨੇਰੀ ਤੂਫ਼ਾਨ ਚ ਇਹਨਾਂ ਰੁੱਖਾਂ ਦੇ ਸੁੱਕੇ ਟਹਿਣੇ ਜੋਕਿ ਭਾਰੀ ਭਰਕਮ ਹੁੰਦੇ ਹਨ ਲੋਕਾਂ ਦੇ ਘਰਾਂ,ਗੱਡੀਆਂ ਅਤੇ ਲੋਕਾਂ ਦੇ ਉਪਰ ਡਿੱਗਣ ਨਾਲ ਕਈ ਵਾਰ ਵਾਸੀਆਂ ਦਾ ਜਾਨ ਮਾਲ ਦਾ ਨੁਕਸਾਨ ਹੋਇਆ ਹੈ ਜਿਸਦੀ ਭਰਪਾਈ ਲੋਕਾਂ ਨੂੰ ਆਪਣੀ ਜੇਬ ਚੋ ਹੀ ਕਰਨੀ ਪੈ ਰਹੀ ਹੈ ਇਹਨਾਂ ਜੰਗਲੀ ਰੁੱਖਾਂ ਕਰਕੇ ਆਏ ਦਿਨ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਪ੍ਰੇਸ਼ਾਨੀ ਸੰਬੰਧੀ ਕਈ ਵਾਰ ਇਲਾਕੇ ਦੇ ਕੌਂਸਲਰ,ਵਿਧਾਇਕ ਅਤੇ ਸੰਬੰਧਿਤ ਮਹਿਕਮਿਆਂ ਨੂੰ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ ਹਨ ਪ੍ਰੰਤੂ ਪ੍ਰੇਸ਼ਾਨੀ ਦਾ ਕੋਈ ਹਲ ਨਹੀ ਨਿਕਲਿਆ ਇਸ ਬਾਰੇ ਮੁਹੱਲਾ ਨਿਵਾਸੀ ਊਸ਼ਾ ਪੂਰੀ,ਮਾਧਵੀ ਦੇਵੀ,ਨੇਹਾ ਸੇਠੀ ਮੜੀਆ, ਅਨੁਪਮਾ ,ਹਰਪ੍ਰੀਤ ਕੌਰ,ਹਰਬੰਸ ਕੌਰ,ਬਲਜੀਤ ਕੌਰ,ਮਨਜਿੰਦਰ ਕੌਰ,ਰਾਜਵਿੰਦਰ ਕੌਰ,ਸੁਰਿੰਦਰ ਨੇਗੀ ਨੇ ਦਿੱਲ੍ਹੀ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਮੁਹੱਲੇ ਦੇ ਪਾਰਕ ਦਾ ਸੁਧਾਰ ਕੀਤਾ ਜਾਵੇ ਪਾਰਕ ਚ ਲੱਗੇ ਹੋਏ ਜੰਗਲੀ ਰੁੱਖਾਂ ਦਾ ਕੋਈ ਹਲ ਨਿਕਾਲਿਆ ਜਾਵੇ ਜਿਸ ਨਾਲ ਲੋਕਾਂ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਅਤੇ ਪਾਰਕ ਚ ਬੱਚਿਆਂ ਲਈ ਝੂਲੇ, ਕਸਰਤ ਲਈ ਜਿੰਮ ਮਸ਼ੀਨਾਂ,ਬੈਠਣ ਲਈ ਨਵੀਆਂ ਸੀਟਾਂ, ਅਤੇ ਫੁੱਲ ਬੂਟੇ ਨਵੀਂ ਘਾਹ ਆਦਿ ਲਗਾਕੇ ਸੋਹਣਾ ਪਾਰਕ ਬਣਾਇਆ ਜਾਵੇ

Posted By: GURBHEJ SINGH ANANDPURI

Latest News