ਪੰਜਾਬੀਆਂ ਦੀ ਜ਼ਿੰਦਗੀ ਸੰਘਰਸ਼ ਦਾ ਨਾਂ ਹੈ
- ਜੀਵਨ ਸ਼ੈਲੀ
- 09 Sep,2025

ਪੰਜਾਬੀਆਂ ਦੀ ਜ਼ਿੰਦਗੀ ਸੰਘਰਸ਼ ਦਾ ਨਾਂ ਹੈ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਿਰਸਾ ਨਦੀ ਦੇ ਵਹਿਣ ਨੂੰ ਆਪਣੀ ਅਡੋਲਤਾ ਨਾਲ ਪਾਰ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦਰਿਆ ਦੀਆਂ ਧਾਰਾਵਾਂ ਨੂੰ ਆਪਣੀ ਤਾਕਤ ਨਾਲ ਮੋੜਿਆ । ਅੱਜ ਵੀ, ਹੜ੍ਹਾਂ ਨੇ ਸਾਡੇ ਘਰ, ਫਸਲਾਂ, ਅਤੇ ਸੁਪਨੇ ਭਾਵੇਂ ਡੋਬ ਦਿੱਤੇ, ਪਰ ਸਾਡੀ ਹਿੰਮਤ ਨੂੰ ਨਹੀਂ। ਪਿੰਡਾਂ ਦੇ ਲੋਕ ਇਕੱਠੇ ਹੋਕੇ, ਗੁਰਦੁਆਰਿਆਂ ਦੇ ਲੰਗਰ, ਸੰਗਤਾਂ ਦੀ ਸੇਵਾ, ਅਤੇ ਖਾਲਸਾ ਜੀ ਦੀ ਦਲੇਰੀ ਨੇ ਸਾਬਤ ਕਰ ਦਿੱਤਾ ਕਿ ਪੰਜਾਬੀ ਰੂਹ ਅਜੇ ਵੀ ਜਿਉਂਦੀ ਹੈ।ਸਾਂਝੀਵਾਲਤਾ, ਸੰਘਰਸ਼ ਸਾਡਾ ਮਾਰਗ ਹੈ।ਔਖੀ ਘੜੀ ਵਿਚ ਅਸੀਂ ਡਾਵਾਂਡੋਲ ਨਹੀਂ ਹੁੰਦੇ।
ਸਰਕਾਰ ਨੂੰ ਹੁਣ ਜਾਗਣ ਦੀ ਲੋੜ ਹੈ। ਬੰਨਾਂ ਦੀ ਮਜਬੂਤੀ, ਨਦੀਆਂ ਦੀ ਸਫਾਈ, ਅਤੇ ਵਾਤਾਵਰਣ ਸੁਰੱਖਿਆ ਲਈ ਠੋਸ ਕਦਮ ਚੁੱਕਣੇ ਪੈਣਗੇ। ਸਾਨੂੰ ਸਮਾਜ ਵਜੋਂ ਵੀ ਸੋਚਣਾ ਪਵੇਗਾ ਕਿ ਅਸੀਂ ਆਪਣੀ ਧਰਤੀ ਨਾਲ ਕੀ ਕਰ ਰਹੇ ਹਾਂ ? ਦਰਿਆ ਸਾਡਾ ਜੀਵਨ ਹਨ, ਸਾਨੂੰ ਇਹਨਾਂ ਦਾ ਸਤਿਕਾਰ ਸਿੱਖਣਾ ਪਵੇਗਾ।ਵਾਤਾਵਰਨ ਵਲ ਧਿਆਨ ਦੇਣਾ ਪਵੇਗਾ।
ਪੰਜਾਬ ਦੀ ਰੂਹ ਦਰਿਆਵਾਂ ਵਿੱਚ ਵਸਦੀ ਹੈ। ਹੜ੍ਹਾਂ ਦੀ ਇਹ ਤਬਾਹੀ ਸਾਨੂੰ ਸਿਰਫ ਸਬਕ ਦਿੰਦੀ ਹੈ | ਸੰਘਰਸ਼ ਕਰੋ, ਸਿੱਖੋ, ਅਤੇ ਅੱਗੇ ਵਧੋ। ਜਿਵੇਂ ਸਾਡੇ ਪੁਰਖਿਆਂ ਨੇ ਅਟਕ ਤੇ ਸਿਰਸਾ ਨੂੰ ਜਿੱਤਿਆ, ਅਸੀਂ ਵੀ ਇਸ ਸੰਕਟ ’ਚੋਂ ਮਜਬੂਤ ਹੋਕੇ ਨਿਕਲਾਂਗੇ।ਇਹ ਸਾਡਾ ਵਿਸ਼ਵਾਸ ਹੈ।ਯਾਦ ਰਖੋ ਕਿ ਹੜਾਂ ਵਿਚ ਸ਼ਿਕਾਰ ਗਰੀਬ ਗੁਰਬਾ ਕਿਰਤੀ ਭੁਖਾ ਨਾ ਸੌਵੇ।ਕਿਉਂਕਿ ਇਹ ਸਤਿਗੁਰੂ ਨਾਨਕ ਜੀ ਦੀ ਧਰਤੀ ਹੈ।
ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
Posted By:

Leave a Reply