ਸੀ.ਐਚ.ਸੀ. ਕਰਤਾਰਪੁਰ ਵੱਲੋਂ ਕੌਮੀ ਖੁਰਾਕ ਹਫਤੇ ਦੀ ਸ਼ੁਰੂਆਤ

ਕਰਤਾਰਪੁਰ 3 ਸਤੰਬਰ (ਭੁਪਿੰਦਰ ਸਿੰਘ ਮਾਹੀ): ਕੰਮੂੳਨਿਟੀ ਹੈਲਥ ਸੈਂਟਰ ਕਰਤਾਰਪੁਰ ਵਿਖੇਂ ਕੌਮੀ ਖੁਰਾਕ ਹਫਤੇ ਦੀ ਸ਼ੁਰੂਆਤ ਸੀਨੀਅਰ ਮੈਡੀਕਲ ਅਫਸਰ ਡਾ. ਕੁਲਦੀਪ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਉਸਦੀ ਉਮਰ ਅਤੇ ਸਰੀਰਿਕ ਸਹਿਭਾਗਿਤਾ ਦੇ ਅਨੁਸਾਰ ਸੰਤੁਲਤ ਭੋਜਨ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜਿੱਥੇ ਵੱਡੀ ਮਾਤਰਾ ਵਿੱਚ ਲੋਕ ਕੁਪੋਸ਼ਨ ਦਾ ਸ਼ਿਕਾਰ ਹਨ ਅਤੇ ਦੂਜੇ ਪਾਸੇ ਅਸੰਤੁਲਿਤ ਭੋਜਨ ਕਾਰਨ ਉਚ ਵਰਗ ਦੇ ਲੌਕ ਵੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਤਾਜ਼ੀ ਸਬਜੀਆਂ ਅਤੇ ਫਲ ਵਿਟਾਮਿਨ ਨਾਲ ਭਰਪੂਰ ਹੁੰਦੇ ਹਨ ਅਤੇ ਇਨਾ ਨੂੰ ਆਪਣੇ ਰੋਜ਼ਾਨਾ ਖੁਰਾਕ ਦਾ ਹਿਸਾ ਜ਼ਰੂਰ ਬਨਾਉਣਾ ਚਾਹੀਦਾ ਹੈ। ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਡਾ ਕੁਲਦੀਪ ਸਿੰਘ ਨੇ ਵੈਕਸੀਨ ਲਗਵਾਉਣ ਆਏ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕੀਤਾ। ਇਸ ਮੌਕੇ ਬੀਈਈ ਸ਼ਰਨਦੀਪ ਸਿੰਘ ਨੇ ਦੱਸਿਆ ਕਿ 50 ਸਾਲ ਤੋ ਉਪਰ ਵਿਅਕਤੀਆ ਨੂੰ ਚਿਕਨਾਈ ਵਾਲੇ ਪਦਾਰਥਾਂ ਦੀ ਵਰਤੋ ਘੱਟ ਕਰਨੀ ਚਾਹੀਦੀ ਹੈ ਅਤੇ ਕੈਲਸ਼ੀਅਮ ਯੁਕਤ ਭੋਜਨ ਦੀ ਵਰਤੋ ਕਰਨੀ ਚਾਹੀਦੀ ਹੈ। ਉਨਾ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਵਿਟਾਮਿਨ ਏ ਦੀ ਕਮੀ ਕਾਰਨ ਹਜਾਰਾਂ ਬੱਚੇ ਅੰਨ੍ਹੇਪੰਨ ਦਾ ਸ਼ਿਕਾਰ ਹੁੰਦੇ ਹਨ। ਇਸ ਹਫਤੇ ਦੌਰਾਨ ਫੀਲਡ ਸਟਾਫ਼ ਵੱਲੋਂ ਲੋਕਾ ਨੂੰ ਪੋਸ਼ਟਿਕ ਭੋਜਨ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਤੇ ਡਾ ਵਜਿੰਦਰ ਸਿੰਘ, ਡਾ ਪਰਮਜੀਤ ਕੌਰ, ਡਾ ਰਮਨ, ਡਾ ਮੋਨਿਕਾ, ਇੰਦਰਾ ਦੇਵੀ, ਕਮਲਜੀਤ ਕੌਰ, ਮਨਪ੍ਰੀਤ ਸਿੰਘ, ਦੀਪਕ ਸਿੰਘ ਅਤੇ ਵੱਡੀ ਗਿਣਤੀ 'ਚ ਲੋਕ ਹਾਜਰ ਸਨ।