ਰਣਜੀਤ ਸਿੰਘ ਖੋਜੇਵਾਲ ਨੂੰ ਭਾਜਪਾ ਅੰਮ੍ਰਿਤਸਰ ਦਿਹਾਤੀ ਦਾ ਜ਼ਿਲ੍ਹਾ ਇੰਚਾਰਜ ਲਗਾਏ ਜਾਣ ਤੇ ਭਾਜਪਾ ਆਗੂਆਂ ਨੇ ਕੀਤਾ ਸਨਮਾਨਿਤ

ਰਣਜੀਤ ਸਿੰਘ ਖੋਜੇਵਾਲ ਨੂੰ ਭਾਜਪਾ ਅੰਮ੍ਰਿਤਸਰ ਦਿਹਾਤੀ ਦਾ ਜ਼ਿਲ੍ਹਾ ਇੰਚਾਰਜ ਲਗਾਏ ਜਾਣ ਤੇ ਭਾਜਪਾ ਆਗੂਆਂ ਨੇ ਕੀਤਾ ਸਨਮਾਨਿਤ

ਕਪੂਰਥਲਾ 25 ਅਗਸਤ ਗੌਰਵ ਮੜੀਆ 

ਭਾਜਪਾ ਦੇ ਸੀਨੀਅਰ ਆਗੂ ਤੇ ਸਾਢੇ ਤਿੰਨ ਸਾਲ ਤੱਕ ਲਗਾਤਾਰ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਵਜੋਂ ਪੂਰੀ ਨਿਸ਼ਠਾ,ਸਮਰਪਣ ਲਗਨ ਤੇ ਇਮਾਨਦਾਰੀ ਨਾਲ ਪਾਰਟੀ ਨੂੰ ਬੁਲੰਦੀਆਂ ਤੇ ਪਹੁੰਚਣ ਵਾਲੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੂੰ ਭਾਜਪਾ ਹਾਈਕਮਾਂਡ ਦੇ ਵਲੋਂ ਅੰਮ੍ਰਿਤਸਰ ਦਿਹਾਤੀ ਦਾ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤੇ ਜਾਣ ਤੇ ਕਪੂਰਥਲਾ ਭਾਜਪਾ ਦੇ ਆਗੂਆਂ ਦੇ ਵਲੋਂ ਜ਼ੋਰਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ।ਇਸ ਮੌਕੇ ਭਾਜਪਾ ਆਗੂ ਧਰਮਪਾਲ ਮਹਾਜਨ,ਐਡਵੋਕੇਟ ਪਿਯੂਸ਼ ਮਨਚੰਦਾ,ਵਿੱਕੀ ਗੁਜਰਾਲ ਤੇ ਸਰਬਜੀਤ ਸਿੰਘ ਦਿਓਲ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਵੱਲੋਂ ਤਜਰਬੇਕਾਰ ਅਤੇ ਸਮਰਪਿਤ ਆਗੂਆਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪਣਾ ਸੰਗਠਨ ਦੀ ਕਾਰਜ-ਪ੍ਰਣਾਲੀ ਅਤੇ ਵਰਕਰਾਂ ਪ੍ਰਤੀ ਭਰੋਸੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੋਜੇਵਾਲ ਦੇ ਤਜ਼ਰਬੇ ਅਤੇ ਅਗਵਾਈ ਨਾਲ ਸੰਗਠਨ ਅੰਮ੍ਰਿਤਸਰ ਸੰਗਠਨ ਨੂੰ ਨਵੀਂ ਊਰਜਾ ਮਿਲੇਗੀ ਅਤੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ।ਇਸ ਮੌਕੇ ਤੇ ਭਾਜਪਾ ਆਗੂਆਂ ਦਾ ਧੰਨਵਾਦ ਕਰਦਿਆਂ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਮੈਂ ਭਾਜਪਾ ਲੀਡਰਸ਼ਿਪ ਅਤੇ ਆਪਣੇ ਸਾਰੇ ਸਾਥੀ ਵਰਕਰਾਂ ਦਾ ਉਨ੍ਹਾਂ ਦੇ ਨਿਰੰਤਰ ਸਮਰਥਨ ਅਤੇ ਪਿਆਰ ਲਈ ਦਿਲੋਂ ਧੰਨਵਾਦ ਕਰਦਾ ਹਾਂ।ਉਨ੍ਹਾਂਨੇ ਵਿਸ਼ਵਾਸ਼ ਦਿਵਾਇਆ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਵੀ ਪਹਿਲਾ ਦੀ ਤਰਾਂ ਨਿਭਾਉਂਦੇ ਹੋਏ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ​​ਕਰਨ ਅਤੇ ਅੰਮ੍ਰਿਤਸਰ ਦਿਹਾਤੀ ਦੇ ਲੋਕਾਂ ਦੀ ਸੇਵਾ ਕਰਨ ਲਈ ਸਮਰਪਣ,ਅਨੁਸ਼ਾਸਨ ਅਤੇ ਇਮਾਨਦਾਰੀ ਨਾਲ ਕੰਮ ਕਰਾਂਗਾ।ਉਨ੍ਹਾਂਨੇ  ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ,ਬੂਥ ਪੱਧਰ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਵਿੱਚ ਪੂਰੀ ਨਿਸ਼ਠਾ ਨਾਲ ਕੰਮ ਕਰਨ ਦੀ ਲੋੜ ਹੈ ਤਾਂ ਜੋ ਆ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਸਰਕਾਰ ਦਾ ਗਠਨ ਕਰਨ ਲਈ ਰਾਹ ਪੱਧਰਾ ਕੀਤਾ ਜਾ ਸਕੇ।ਇਸ ਮੌਕੇ ਤੇ ਕਪੂਰ ਚੰਦ ਥਾਪਰ,ਮੱਸਾ ਸਿੰਘ,ਕਮਲ ਪ੍ਰਭਾਕਰ, ਸਰਬਜੀਤ ਸਿੰਘ ਦਿਓਲ,ਤੀਰਥ ਸਿੰਘ ਲੰਬਰਦਾਰ, ਰੋਸ਼ਨ ਲਾਲ ਸੱਭਰਵਾਲ,ਬਲਵੰਤ ਸਿੰਘ ਬੂਟਾ,ਧਰਮਪਾਲ ਮਹਾਜਨ,ਪ੍ਰਦੀਪ ਸੂਦ, ਐਡਵੋਕੇਟ ਪਿਯੂਸ਼ ਮਨਚੰਦਾ,ਐਡਵੋਕੇਟ ਹੈਰੀ ਸ਼ਰਮਾ,ਵਿੱਕੀ ਗੁਜਰਾਲ, ਰਾਜਨ ਠੀਗੀ,ਅਲਕਾ,ਰਿਤੂ ਕੁਮਾਰ, ਆਭਾ ਆਨੰਦ, ਡਾ.ਪ੍ਰਦੀਪ ਕੌਸ਼ਲ,ਦਵਿੰਦਰ ਧੀਰ, ਆਸ਼ੀਸ਼ ਕੁਮਾਰ,ਸ਼ਾਰਪ ਸੱਭਰਵਾਲ,  ਗਗਨਪ੍ਰੀਤ ਸਿੰਘ,ਰਾਜ ਕੁਮਾਰ,ਸੁਨੀਤਾ ਵਾਲੀਆ, ਅਮਨ ਖੰਨਾ, ਸ਼ਾਮ ਕੁਮਾਰ ਭੂਟਾਨੀ,ਗੁਰਮੇਲ ਸਿੰਘ,ਸੁਰਿੰਦਰ ਸਿੰਘ,ਸਰਬਣ ਸਿੰਘ,ਇੰਦਰਜੀਤ,ਸਿੰਦਰ ਸਿੰਘ, ਮਨਿਹਾਰ ਸਿੰਘ,ਬਲਵਿੰਦਰ ਸਿੰਘ ਰਾਈਆਂਵਾਲ, ਲੱਕੀ ਸਰਪੰਚ,ਐਡਵੋਕੇਟ ਅਨੁਜ ਆਨੰਦ,ਰਾਜਨ ਅਨੰਦਾ, ਗੁਰਸਾਹਿਬ ਸਿੰਘ,ਬਿੱਟੂ ਧੱਮ ਆਦਿ ਹਾਜ਼ਰ ਸਨ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.