ਰਿਜ਼ਰਵ ਹਲਕਿਆਂ ਵਿਚ ਅਕਾਲੀ ਦਲ ਦੀ ਲੀਡਰਸ਼ਿਪ ਦੀ ਸਿਧੀ ਦਖਲ ਅੰਦਾਜੀ ਕਾਰਣ ਅਕਾਲੀ ਦਲ ਪਛੜਿਆ,
- ਰਾਜਨੀਤੀ
- (Asia/Kolkata)
ਹਲਕਾ ਜੰਡਿਆਲਾ ਗੁਰੂ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚ ਸਿਧਾ ਮੁਕਾਬਲਾ ਹੋਣ ਦੇ ਅਸਾਰ।
ਵਾਰ ਵਾਰ ਹਲਕਾ ਇੰਚਾਰਜ ਬਦਲੇ ਗਏ,ਹਲਕੇ ਦੀ ਲੀਡਰਸ਼ਿਪ ਹਲਕਾ ਇੰਨਚਾਰਜ ਨੂੰ ਟਿਚ ਜਾਣਦੇ ਹਨ।ਸਿਧਾ ਸੀਨੀਅਰ ਆਗੂਆਂ ਨਾਲ ਸਬੰਧ ਰੱਖਣ ਨੂੰ ਤਰਜੀਹ ਦਿੰਦੇ ਹਨ।
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਲਈ ਸਾਰੀਆਂ ਪਾਰਟੀਆਂ ਵੱਲੋਂ ਕਮਰਕਸੇ ਕਰ ਲਏ ਗਏ ਹਨ।ਪਰ ਰਿਜ਼ਰਵ ਹਲਕਿਆਂ ਵਿਚ ਅਕਾਲੀ ਦਲ ਕਾਫੀ ਪਛੜਿਆ ਹੋਇਆ ਹੈ ਇਸ ਦਾ ਮੁਖ ਕਾਰਣ ਵਾਰ ਵਾਰ ਹਲਕਾ ਇੰਚਾਰਜ ਬਦਲਣੇ ਕਿਸੇ ਵੀ ਚੁਣੇ ਗਏ ਵਿਧਾਇਕ ਨੂੰ ਪਕਾ ਭਰੋਸਾ ਨਹੀਂ ਹੈ ਕਿ ਅਗਲੀਵਾਰ ਪਤਾ ਨਹੀਂ ਹਲਕਾ ਇੰਨਚਾਰਜ ਕੌਣ ਹੋਵੇਗਾ।ਜੰਡਿਆਲਾ ਗੁਰੂ ਵਿਚ ੧੯੯੭ ਵਿਚ ਅਜੈਪਾਲ ਸਿੰਘ ਮੀਰਾਂਕੋਟ ਨੂੰ ਉਮੀਦਵਾਰ ਬਣਾਇਆ ਗਿਆ ਜੋ ਕਿ ਆਦੇਸ਼ ਪ੍ਰਤਾਪ ਸਿੰਘ ਕੈਂਰੋਂ ਦੇ ਨਜਦੀਕੀ ਤੌਰ ਤੇ ਜਾਣੇ ਜਾਂਦੇ ਸਨ।ਪਰ ਉਸ ਨੂੰ ਪਾਸੇ ਕਰਕੇ ਮਲਕੀਤ ਸਿੰਘ ਏ ਆਰ ਨੂੰ ਉਮੀਦਵਾਰ ਬਣਾਇਆ ਗਿਆ।ਹਲਕਾ ਵੇਰਕਾ ਖਤਮ ਕਰਕੇ ਨਵੀਂ ਹਲਕਾਬੰਦੀ ਹੋਣ ਕਾਰਣ ਇਕ ਹਲਕੇ ਵਿਚ ਦੋ ਵਿਧਾਇਕ ਆ ਗਏ ਸਨ ਹਲਕਾ ਵੇਰਕਾ ਤੋਂ ਅਕਾਲੀ ਦਲ ਦੇ ਵਿਧਾਇਕ ਡਾਕਟਰ ਦਲਬੀਰ ਸਿੰਘ ਕੋਟਲਾ ਦੇ ਹਲਕੇ ਦੇ ਬਹੁਤੇ ਨਵੇਂ ਬਣੇ ਜੰਡਿਆਲਾ ਗੁਰੂ ਹਲਕੇ ਵਿਚ ਆ ਗਏ ਸਨ।ਇਕ ਹਲਕੇ ਵਿਚ ਦੋ ਉਮੀਦਵਾਰ ਟਿਕਟ ਦੇ ਚਾਹਵਾਨ ਬਣ ਗਏ। ਇਸੇ ਤਰਾਂ ਹਲਕਾ ਖਡੂਰ ਸਾਹਿਬ ਦੀ ਨਵੀਂ ਹਲਕਾ ਬੰਦੀ ਹੋਣ ਕਾਰਣ ਬਹੁਤੇ ਪਿੰਡ ਨਵੀਂ ਹਲਕਾਬੰਦੀ ਵਿਚ ਬਾਬਾ ਬਕਾਲਾ ਰਿਜ਼ਰਵ ਹਲਕੇ ਵਿਚ ਆ ਗਏ ਇਥੇ ਵੀ ਅਕਾਲੀ ਦਲ ਦੇ ਦੋ ਉਮੀਦਵਾਰ ਟਿਕਟ ਦੇ ਚਾਹਵਾਨ ਬਣ ਗਏ।ਸੰਨ ੨੦੧੨ ਵਿਚ ਹਲਕਾ ਜੰਡਿਆਲਾ ਗੁਰੂ ਦੇ ਦੋਵੇਂ ਟਿਕਟ ਦੇ ਚਾਹਵਾਨ ਦੋਵਾਂ ਉਮੀਦਵਾਰਾਂ ਨੂੰ ਛੱਡ ਕੇ ਬਲਜੀਤ ਸਿੰਘ ਜਲਾਲਉਸਮਾਂ ਨੂੰ ਜੰਡਿਆਲਾ ਗੁਰੂ ਤੋਂ ਉਮੀਦਵਾਰ ਬਣਾ ਕੇ ੧੩ ਦਿਨਾਂ ਵਿਚ ਅਕਾਲੀ ਦਲ ਨੇ ਬਾਬਾ ਬਕਾਲਾ ਅਤੇ ਜੰਡਿਆਲਾ ਗੁਰੂ ਤੋਂ ਚੋਣ ਜਿਤ ਲਈ ਅਤੇ ਡਾਕਟਰ ਦਲਬੀਰ ਸਿੰਘ ਕੋਟਲਾ ਨੂੰ ਪਬਲਿਕ ਸੇਵਾਵਾਂ ਦਾ ਕਮਿਸ਼ਨਰ ਬਣਾ ਦਿਤਾ ਗਿਆ।ਜਿਸ ਕਾਰਣ ਉਹਨਾਂ ਦਾ ਹਲਕੇ ਦੇ ਵਰਕਰਾਂ ਨਾਲੋਂ ਸਬੰਧ ਟੁਟ ਗਿਆ।ਬਲਜੀਤ ਸਿੰਘ ਜਲਾਲਉਸਮਾਂ ਦੀ ਅੰਦਰੂਨੀ ਖਿਚ ਬਾਬਾ ਬਕਾਲਾ ਹਲਕੇ ਵੱਲ ਹੀ ਰਹੀ।ਸੰਨ ੨੨੦੧੭ ਵਿਚ ਬਾਬਾ ਬਕਾਲਾ ਤੋਂ ਮਨਜੀਤ ਸਿੰਘ ਮੰਨਾਂ ਨੂੰ ਪਾਸੇ ਕਰਕੇ ਹਲਕਾ ਹਰਿਗੋਬਿੰਦਪੁਰਾ ਤੋਂ ਉਮੀਦਵਾਰ ਬਣਾ ਦਿਤਾ ਅਤੇ ਬਾਬਾ ਬਕਾਲਾ ਤੋਂ ਬਲਜੀਤ ਸਿੰਘ ਜਲਾਲਉਸਮਾਂ ਨੂੰ ਉਮੀਦਵਾਰ ਬਣਾ ਦਿਤਾ।ਜੰਡਿਆਲਾ ਗੁਰੂ ਤੋਂ ਡਾਕਟਰ ਦਲਬੀਰ ਸਿੰਘ ਕੋਟਲਾ ਨੂੰ ਉਮੀਦਵਾਰ ਬਣਾ ਦਿਤਾ।ਪਰ ਉਹਨਾਂ ਦਾ ਹਲਕੇ ਦੇ ਵਰਕਰਾਂ ਨਾਲੋਂ ਸਬੰਧ ਟੁਟਿਆ ਹੋਇਆ ਸੀ।ਪਰ ਇਸ ਵਾਰ ਅਕਾਲੀ ਦਲ ਦੀ ਬਾਜੀ ਪੁਠੀ ਪੈ ਗਈ।ਸਾਰਿਆਂ ਹਲਕਿਆਂ ਵਿਚੋਂ ਅਕਾਲੀ ਦੱਲ੍ਹ ਨੂੰ ਹਾਰ ਹੋਈ ਕਾਂਗਰਸ ਪਾਰਟੀ ਜੇਤੂ ਰਹੀ।ਸੰਨ ੨੦੨੨ ਵਿਚ ਆਮ ਆਦਮੀ ਪਾਰਟੀ ਦੀ ਹਨੇਰੀ ਅਗੇ ਦੋਵੇਂ ਪਾਰਟੀਆਂ ਅਟਕ ਨਹੀਂ ਸਕੀਆਂ।ਬਿਲਕੁਲ ਚੋਣ ਸਮੇਂ ਹੀ ਜੰਡਿਆਲਾ ਗੁਰੂ ਤੋਂ ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਦੇ ਲੜਕੇ ਸਤਿੰਦਰਜੀਤ ਸਿੰਘ ਛੱਜਲਵੱਡੀ ਨੂੰ ਅਕਾਲੀ ਦਲ ਸ਼ਾਮਲ ਕਰਕੇ ਉਮੀਦਵਾਰ ਬਣਾਇਆ।ਰਣਜੀਤ ਸਿੰਘ ਛੱਜਲਵੱਡੀ ਇਕ ਵਾਰ ਜੰਡਿਆਲਾ ਗੁਰੂ ਅਤੇ ਦੋ ਵਾਰ ਹਲਕਾ ਖਡੂਰ ਸਾਹਿਬ ਰਿਜ਼ਰਵ ਤੋਂ ਵਿਧਾਇਕ ਰਹੇ ਸਨ।ਪਰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਰਵਈਏ ਤੰਗ ਆ ਚੁਕੇ ਸਨ।੨੦੧੨ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਕੇ ਹਲਕਾ ਬਾਬਾ ਬਕਾਲਾ ਸਾਹਬਿ ਤੋਂ ਕੈਪਟਿਨ ਅੰਮਰਿੰਦਰ ਸਿੰਘ ਨਾਲ ਨੇੜਤਾ ਹੋਣ ਕਾਰਣ ਟਿਕਟ ਲੈਣ ਵਿਚ ਸਫਲ ਹੋ ਗਏ ਸਨ ਪਰ ਕਾਂਗਰਸ ਪਾਰਟੀ ਦੀ ਆਪਸੀ ਧੜੇਬੰਦੀ ਫੁਟ ਕਾਰਣ ਹਾਰ ਗਏ ਸਨ।ਪਰ ੨੦੨੨ ਵਿਚ ਆਪਣੇ ਲੜਕੇ ਸਤਿੰਦਰਜੀਤ ਸਿੰਘ ਛੱਜਲਵੱਡੀ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਵਾ ਕੇ ਚੋਣ ਲੜੀ ਪਰ ਆਮ ਆਦਮੀ ਪਾਰਟੀ ਲਹਿਰ ਕਾਰਣ ਹਾਰ ਗਏ ਸਨ।ਕਿਉਂ ਕਿ ਵਾਰ ਹਲਕਾ ਇੰਨਚਾਰਜਾਂ ਦੇ ਬਦਲਣ ਕਾਰਣ ਹਲਕੇ ਦੀ ਲੀਡਰਸ਼ਿਪ ਹਲਕਾ ਇਨਚਾਰਜ ਨੂੰ ਛੱਡ ਕੇ ਸਿਧੇ ਲੀਡਰਸ਼ਿਪ ਦਾ ਨਾਲ ਚਲਦਿਆਂ ਹਲਕਾ ਇੰਨਚਾਰਜਾਂ ਦੀ ਪ੍ਰਵਾਹ ਕਰਨੀ ਛੱਡ ਚੁਕੇ ਹਨ।ਸਤਿੰਦਰਜੀਤ ਸਿੰਘ ਛੱਜਲਵੱਡੀ ਦੇ ਚੋਣ ਹਾਰਨ ਤੋਂ ਬਾਅਦ ਬਹੁਤ ਜਲਦੀ ਹਲਕਾ ਇੰਨਚਾਰਜ ਸਾਬਕਾ ਵਿਧਾਇਕ ਮਲਕੀਤ ਸਿੰਘ ਏ ਆਰ ਦੇ ਲੜਕੇ ਸੰਦੀਪ ਸਿੰਘ ਨੂੰ ਜੰਡਿਆਲਾ ਗੁਰੂ ਹਲਕੇ ਦਾ ਇੰਨਚਾਰਜ ਬਣਾ ਦਿਤਾ ਗਿਆ। ਬਹੁਤੇ ਅਕਾਲੀ ਵਰਕਰ ਤੇ ਪਾਰਟੀ ਦੇ ਅਹੁਦੇਦਾਰ ਸੀਨੀਅਰ ਲੀਡਰਸ਼ਿਪ ਦੇ ਫੈਸਲੇ ਤੋਂ ਨਰਾਜ ਦਿਖਾਈ ਦਿਤੇ।ਜਿਸ ਕਾਰਣ ਨਿਰਾਸ ਹੋ ਕੇ ਸਤਿੰਦਰਜੀਤ ਸਿੰਘ ਛੱਜਲਵੱਡੀ ਅਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਪਹਿਲਾਂ ਸੁਰਜੀਤ ਅਕਾਲੀ ਦਲ ਵਿਚ ਚਲੇ ਗਏ ਸਨ।ਪਰ ਲੀਡਰਸ਼ਿਪ ਤੋਂ ਨਰਾਜ ਹੋ ਕੇ ਕੁਝ ਸਮਾਂ ਹੀ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਚੁਕੇ ਹਨ।ਜੰਡਿਆਲਾ ਗੁਰੂ ਤੋਂ ਮਨਜੀਤ ਸਿੰਘ ਨੇ ਵੀ ਆਪਣੀਆਂ ਸਰਗਰਮੀਆਂ ਤੇਜ ਕਰ ਦਿਤੀਆਂ ਹਨ ਸ੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਚਾਹਵਾਨ ਹਨ।ਪਰ ਅਕਾਲੀ ਦੱਲ੍ਹ ਨੇ ਹਾਲੇ ਤੱਕ ਹਲਕਾ ਇੰਨਚਾਰਜ ਸੰਦੀਪ ਸਿੰਘ ਏ ਆਰ ਨੂੰ ਹੀ ਬਣਾਇਆ ਹੈ।ਹਲਕੇ ਦੀ ਅਕਾਲੀ ਲੀਡਰਸ਼ਿਪ ਵੀ ਦੁਚਿਤੀ ਵਿਚ ਹੀ ਪਈ ਹੋਈ ਹੈ ਕੋਈ ਆਪਣੀਆਂ ਸਰਗਰਮੀਆਂ ਪੂਰੀ ਤਰਾਂ ਖੁਲ ਕੇ ਨਹੀਂ ਕਰ ਰਿਹਾ।ਅਕਾਲੀ ਦਲ ਦੇ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾਂ ਵੀ ਬੀ ਜੇ ਪੀ ਵਿਚ ਸ਼ਾਮਲ ਹੋ ਚੁਕੇ ਹਨ ਅਤੇ ਸਮਝੌਤਾ ਹੋਣ ਤੇ ਬੀ ਜੇ ਪੀ ਦੇ ਉਮੀਦਵਾਰ ਹੋਣ ਦਾ ਦਾਅਵਾ ਕਰਨਗੇ।ਸਾਬਕਾ ਵਿਧਾਇਕ ਦਲਬੀਰ ਸਿੰਘ ਕੋਟਲਾ ਸੀਨੀਅਰ ਲੀਡਰਸ਼ਿਪ ਦੀ ਹਲਕੇ ਵਿਚ ਸਿਧੀ ਦਖਲ ਅੰਦਾਜੀ ਕਾਰਣ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ ਪਰ ਪੰਥਕ ਸੋਚ ਵਿਚਾਰਧਾਰਾ ਨਾਲ ਜੁੜੇ ਹੋਣ ਕਰਕੇ ਕਾਂਗਰਸ ਨੂੰ ਛੱਡ ਕੇ ਵਾਰਿਸ ਪੰਜਾਬ ਦੇ ਪਾਰਟੀ ਵਿਚ ਸ਼ਾਮਲ ਹੋ ਗਏ ਹਨ।ਪਰ ਪਾਰਟੀ ਨੇ ਹਾਲੇ ਤੱਕ ਕਿਸੇ ਵੀ ਹਲਕੇ ਤੋਂ ਕੋਈ ਜਿੰਮੇਵਾਰੀ ਨਹੀਂ ਦਿਤੀ ।ਜੇਕਰ ਚੋਣ ਮੈਦਾਨ ਵਿਚ ਉਤਰਦੇ ਹਨ ਤਾਂ ਵਡੀ ਟੱਕਰ ਦੇ ਸਕਦੇ ਹਨ।ਬੀ ਜੇ ਦੇ ਜੰਡਿਆਲਾ ਗੁਰੂ ਤੋਂ ਡਾਕਟਰ ਨਿਰਮਲ ਸਿੰਘ ਵੀ ਸਰਗਰਮੀਆਂ ਕਰਦਿਆਂ ਲੋਕਾਂ ਨਾਲ ਸੰਪਰਕ ਕਰ ਰਹੇ ਹਨ।ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਹਾਲੇ ਥੋੜੀਆਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ।ਇਸ ਵਾਰ ਪੰਥਕ ਵੋਟ ਬਹੁਤੇ ਥਾਵਾਂ ਤੇ ਵੰਡੇ ਜਾਣਗੇ।iਜਿਸ ਦਾ ਫਾਇਦਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਲੈਣ ਦੀ ਕੋਸ਼ਿਸ਼ ਕਰੇਗੀ।ਕਾਂਗਰਸ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਦੇ ਲੜਕੇ ਸੁਖਵਿੰਦਰ ਸਿੰਘ ਡੈਨੀ ਦੀ ਜਾਣ ਪਛਾਣ ਆਪਣੇ ਪਿਤਾ ਦੇ ਕਾਰਣ ਪਹਿਲਾਂ ਹੀ ਬਣ ਚੁਕੀ ਸੀ।ਸੰਨ ੨੦੧੭ ਤੋਂ ਲੈ ਕੇ ੨੦੨੨ ਤੱਕ ਵਿਧਾਇਕ ਬਣੇ ਸਨ।ਕਾਂਗਰਸ ਪਾਰਟੀ ਇਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁਧ ਨਸ਼ਿਆਂ ਭਰਿਸ਼ਟਾਚਾਰ ਰਿਸ਼ਵਤਖੋਰੀ ਲੁਟਾਂ ਖੋਹਾਂ ਡਕੈਤੀਆਂ ਫਿਰੋਤੀਆਂ ਸ਼ਰੇਆਮ ਮੌਗੀਆਂ ਜਾਣ ਕਾਰਣ ਰੋਜਾਨਾ ਹੋ ਰਹੇ ਕਤਲਾਂ ਨੂੰ ਪ੍ਰਚਾਰ ਦਾ ਮੁਖ ਅਧਾਰ ਬਣਾ ਰਹੀ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਕਾਸ ਦੇ ਦਾਅਵਿਆਂ ਨੂੰ ਝੂਠ ਦਾ ਪੁਲੰਦਾ ਦੱਸ ਰਹੇ ਹਨ।ਜੰਡਿਆਲਾ ਗੁਰੂ ਤੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵਿਕਾਸ ਦੇ ਕੰਮਾਂ ਦੇ ਅਧਾਰ ਤੇ ਵੋਟ ਮੰਗਣ ਦਾ ਮਜਬੂਤ ਦਾਅਵਾ ਕਰ ਰਹੇ ਹਨ।ਮੁਖ ਮੁਕਾਬਲਾ ਕਾਂਗਰਸ ਪਾਰਟੀ ਦੇ ਸੁਖਵਿੰਦਰ ਸਿੰਘ ਡੈਨੀ ਅਤੇ ਆਮ ਆਦਮੀ ਪਾਰਟੀ ਦੇ ਹਰਭਜਨ ਸਿੰਘ ਈ ਟੀ ਓ ਵਿਚ ਹੀ ਹੋਣ ਦੀ ਸੰਭਾਵਨਾਂ ਹੈ।
Leave a Reply