ਅੱਜ-ਕੱਲ੍ਹ ਕਿੱਥੇ ਨੇ ਬਾਬਾ ਧੁੰਮਾਂ ਜੀ ?
- ਅੰਤਰਰਾਸ਼ਟਰੀ
- (Asia/Kolkata)
ਕਸ਼ਮੀਰ ਦੇ ਸੇਬ, ਨਾਗਪੁਰ ਦੇ ਸੰਤਰੇ ਅਤੇ ਹੁਸ਼ਿਆਰਪੁਰ ਦੇ ਅੰਬ ਜਿਵੇਂ ਬਹੁਤ ਮਸ਼ਹੂਰ ਹਨ, ਏਸੇ ਤਰ੍ਹਾਂ ਹੀ ਸਾਡੇ ਨਾਗਪੁਰੀ ਸੰਤ ਬਾਬਾ ਹਰਨਾਮ ਸਿੰਘ ਜੀ ਧੁੰਮਾਂ ਜੀ ਪਿੱਛੇ ਜਿਹੇ ਕਾਫੀ ਚਰਚਾ ਵਿੱਚ ਰਹੇ ਹਨ , ਸਿੱਖੀ ਵਿਰੋਧੀ ਅਤੇ ਪੰਥ ਵਿਰੋਧੀ ਕਾਰਨਾਮੇ ਕਰਨ ਕਰਕੇ ।
ਜਰੂਰੀ ਨਹੀਂ ਹੁੰਦਾ ਕਿ ਹਰ ਸਮੇਂ ਸੱਜਣਾਂ ਮਿੱਤਰਾਂ ਦੀ ਹੀ ਯਾਦ ਆਵੇ ਕਦੇ ਕਦੇ ਵਿਰੋਧੀਆਂ ਦੀ ਯਾਦ ਆ ਜਾਂਦੀ ਹੈ । ਏਸੇ ਤਰਾਂ ਹੀ ਅੱਜ ਬਾਬਾ ਹਰਨਾਮ ਸਿੰਘ ਧੁੰਮਾਂ ਅਤੇ ਉੱਹਨਾਂ ਦੇ ਸਾਥੀਆਂ ਬੁਲਾਰਾ ਜਤਿੰਦਰ ਸਿੰਘ ਫਰਿਜ਼ਨੋ ਅਮਰੀਕਾ ਅਤੇ ਪਰਮਜੀਤ ਸਿੰਘ ਟਕਸਾਲੀ ਰਾਜਾਸਾਂਸੀ ਜਿਹੜੇ ਹਰ ਸਮੇਂ ਦਾਸ ਨੂੰ ਅਤੇ ਦਲ ਖਾਲਸਾ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ, ਸਿੱਖ ਵਿਦਵਾਨ ਭਾਈ ਅਜਮੇਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਈਮਾਨ ਸਿੰਘ ਮਾਨ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ, ਬਾਬਾ ਲਹਿਣਾ ਸਿੰਘ ਨੂੰ, ਭਾਈ ਬਲਵੰਤ ਸਿੰਘ ਗੋਪਾਲਾ ਨੂੰ, ਭਾਈ ਬਲਜੀਤ ਸਿੰਘ ਘੋਲੀਆ ਨੂੰ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੁਰਾਣੇ ਦਮਦਮੀ ਟਕਸਾਲ ਦੇ ਸਿੰਘਾਂ ਨੂੰ ਗਾਹਲਾਂ ਕੱਢਦੇ ਰਹਿੰਦੇ ਸਨ ਤੇ ਇਹ ਮਹਿਕਮਾ ਪਿਛਲੇ ਕਾਫੀ ਸਮੇਂ ਤੋਂ ਅੰਡਰਵਰਲਡ ਵਿੱਚ ਗਿਆ ਹੋਇਆ ਹੈ ।
ਆਸਟਰੀਆ ਵਿੱਚ ਆਪਣੀ ਦੁਕਾਨ ਤੇ ਬੈਠਿਆਂ ਪੰਜਾਬ ਦੇ ਅੱਜ ਦੇ ਬਣੇ ਹਾਲਾਤਾਂ ਦੇ ਮੱਦੇਨਜ਼ਰ ਮੈਨੂੰ ਯਾਦ ਇਹਨਾਂ ਨਾਗਪੁਰੀਆਂ ਦੀ ਵੀ ਅੱਜ ਆਈ , ਤਾਂ ਮੈਂ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਨੂੰ ਫੋਨ ਲਗਾਇਆ ਤੇ ਇਹਨਾਂ ਵਾਰੇ ਪੁੱਛਿਆ ਕਿ ਸਾਰਾ ਪੰਜਾਬ 13 ਅਕਤੂਬਰ 2026 ਦਾ ਹੀ ਜਿਸ ਦਿਨ ਦਾ ਬਾਈ ਪਰਮਿੰਦਰ ਸਿੰਘ ਝੋਟਾ ਦਾ ਕਤਲ ਹੋਇਆ ਹੈ ਸੜਕਾਂ ਉੱਤੇ ਹੈ ਪਰ ਇਹ ਦਮਦਮੀ ਟਕਸਾਲ ਦੇ ਅਖੌਤੀ ਮੁੱਖੀ ਸਾਹਿਬ ਬਾਬਾ ਧੁੰਮਾਂ ਜੀ ਕਿਹੜੇ ਭੋਰੇ ਵਿੱਚ ਵੜ ਗਏ ਹਨ । ਤਾਂ ਭਾਈ ਰਣਜੀਤ ਸਿੰਘ ਜੀ ਕਹਿੰਦੇ ਕਿ ਵਾਕਿਆ ਹੀ ਪਿੱਛਲੇ ਕਾਫ਼ੀ ਸਮੇਂ ਤੋਂ ਇਹ ਨਾਗਪੁਰੀ ਬ੍ਰਿਗੇਡ ਰੜਕੀ ਨਹੀਂ ਹੈ, ਉਹ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣਾਉਣ ਲਈ ਅੰਦਰੋਂ ਅੰਦਰੀ ਕੰਮ ਕਰ ਰਹੇ ਹਨ ਤੇ ਸਿੱਖ ਕੌਮ ਨੂੰ ਹਿੰਦੂਤਵ ਦੇ ਖਾਰੇ ਸਮੁੰਦਰ ਵਿੱਚ ਸੁੱਟ ਰਹੇ ਹਨ, ਉਹਨਾਂ ਦਾ ਪੂਰਾ ਜ਼ੋਰ ਲੱਗਿਆ ਪਿਆ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਸੰਘਰਸ਼ ਅਤੇ ਨਿਸ਼ਾਨੇ ਤੋਂ ਸਿੱਖ ਕੌਮ ਨੂੰ ਪਿੱਛੇ ਧੱਕਿਆ ਜਾਵੇ।
ਬਾਬਾ ਧੁੰਮਾ ਜੀ ਕਹਿੰਦੇ ਹਨ ਕਿ ਅਸੀਂ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵਾਰਿਸ ਹਾਂ ਅਤੇ ਦਮਦਮੀ ਟਕਸਾਲ ਦੇ ਮੁੱਖੀ ਹਾਂ , ਏਹਨਾਂ ਦੀ ਜਗ੍ਹਾ ਜੇਕਰ ਅੱਜ ਸੰਤ ਜਰਨੈਲ ਸਿੰਘ ਜੀ ਜਿਊਂਦੇ ਹੁੰਦੇ ਤਾਂ ਹੁਣ ਤੱਕ ਤਾਂ ਪਰਮਿੰਦਰ ਸਿੰਘ ਝੋਟਾ ਦੇ ਕਾਤਲ ਯਮਰਾਜ ਕੋਲ ਹੋਣੇ ਸਨ । ਬਾਦਲ ਪਰਿਵਾਰ ਨੂੰ ਕੁੱਝ ਹੋ ਜਾਵੇ , ਆਰ ਐਸ ਐਸ ਨੂੰ ਕੁੱਝ ਹੋ ਜਾਵੇ ਅਤੇ ਬੀਜੇਪੀ ਨੂੰ ਕੁੱਝ ਹੋ ਜਾਵੇ ਫੇਰ ਤਾਂ ਬਾਬੇ ਧੁੰਮੇ ਦਾ ਬਿਆਨ ਬਹੁਤ ਜਲਦੀ ਆ ਜਾਂਦਾ ਹੈ ।
ਪਰ ਪੂਰੇ ਪੰਜਾਬ ਤੇ ਭਾਰਤ ਅਤੇ ਸਮੇਤ ਹੀ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਅਤੇ ਖਾਸ ਕਰਕੇ ਸਿੱਖ ਭਾਈਚਾਰਾ ਲਹੂ ਦੇ ਹੰਝੂ ਕੇਰ ਰਹੇ ਹਨ , ਪਰ ਏਹ ਨਾਗਪੁਰੀ ਸੰਤ ਜੀ ਨੂੰ ਪਰਮਿੰਦਰ ਸਿੰਘ ਝੋਟਾ ਦੇ ਮਰਨ ਕੋਈ ਵੀ ਦੁੱਖ ਨਹੀਂ ਹੋਇਆ? ਜਦੋਂ ਇਹਨਾਂ ਨੂੰ ਸਵਾਲ ਕਰੀਏ ਤਾਂ ਫਿਰ ਇਹ ਨਗ ਪੂਰਾ ਕਰਨ ਲਈ ਆਪਣਾ ਕੋਈ ਛੋਟਾ ਜਿਹਾ ਪਿਆਦਾ ਉੱਥੇ ਹਾਜ਼ਰੀ ਭਰਨ ਭੇਜ ਦਿੰਦੇ ਹਨ ਪਰ ਇਹ ਪੰਥ ਅਤੇ ਪੰਜਾਬ ਪ੍ਰਤੀ ਆਪਣੀ ਕੋਈ ਜਿੰਮੇਵਾਰੀ ਨਹੀਂ ਨਿਭਾਉਂਦੇ।
ਲਾਹਣਤ ਹੈ ਬਾਬੇ ਧੁੰਮੇ ਉੱਤੇ। ਪਰ ਦਮਦਮੀ ਟਕਸਾਲ ਨੂੰ ਸਾਡਾ ਪ੍ਰਣਾਮ ਹੈ ਜਿਸ ਦਮਦਮੀ ਟਕਸਾਲ ਦਾ ਸਾਰਾ ਇਤਿਹਾਸ ਹੀ ਕੁਰਬਾਨੀਆਂ ਨਾਲ ਭਰਿਆ ਪਿਆ ਹੈ । ਅੱਜ ਬਾਬੇ ਧੁੰਮੇ ਨੇ ਬੜੇ ਬੜੇ ਡੇਰੇ ਬਣਾ ਲਏ , ਮਾਇਆ ਦੇ ਗੱਫੇ ਖੁੱਲ੍ਹੇ ਆ ਰਹੇ ਹਨ , ਕਿਸੇ ਵੀ ਸ਼ਹੀਦ ਖਾੜਕੂ ਸਿੰਘ ਦੇ ਕਿਸੇ ਵੀ ਪਰਿਵਾਰ ਦੀ ਕੋਈ ਵੀ ਸਾਰ ਨਹੀਂ ਲਈ ਜਾ ਰਹੀ, ਫੇਰ ਰੋਜ਼ਾਨਾ ਨੇ ਦੇ ਏਨੇ ਚੜ੍ਹਾਵੇ ਦਾ ਹੋ ਕੀ ਰਿਹਾ ਹੈ?
ਏਧਰੋਂ ਵੇਹਲੇ ਹੋ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਏਸ ਨਾਗਪੁਰੀ ਬ੍ਰਿਗੇਡ ਦੇ ਦੁਆਲੇ ਹੋਇਆ ਜਾਵੇਗਾ । ਏਹ ਐਡੀ ਵੱਡੀ ਸੰਸਥਾ ਨੂੰ ਚਲਾਉਣ ਵਾਲੇ, ਸ਼ਹੀਦਾਂ ਦੇ ਪਰਿਵਾਰਾਂ ਲਈ ਕੀ ਕਰ ਰਹੇ ਹਨ ? ਇੱਕ ਪਾਸੇ ਸੰਤ ਕਰਤਾਰ ਸਿੰਘ ਜੀ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਸਨ ਜਿਨਾਂ ਨੇ ਸਿੱਖੀ ਪ੍ਰਚਾਰ ਦੀ ਲਹਿਰ ਚਲਾਈ ਅਤੇ ਸਰਕਾਰਾਂ ਵਿਰੁੱਧ ਸੰਘਰਸ਼ ਕੀਤਾ, ਬਾਬਾ ਠਾਕੁਰ ਸਿੰਘ ਜੀ ਨੇ ਵੀ ਇਸੇ ਉੱਤੇ ਪਹਿਰਾ ਦਿੱਤਾ ਪਰ ਦੂਜੇ ਪਾਸੇ ਬਾਬਾ ਧੁੰਮਾ ਹੈ ਜੋ ਕਦੇ ਬਾਦਲ ਦੀ, ਕਦੇ ਕੈਪਟਨ ਦੀ, ਕਦੇ ਭਗਵੰਤ ਮਾਨ ਦੀ ਅਤੇ ਕਦੇ ਮੋਦੀ ਦੀ ਅਤੇ ਕਦੇ ਅਮਿਤ ਸ਼ਾਹ ਦੀ ਚਾਕਰੀ ਕਰਦਾ ਹੈ। ਪਰ ਧੰਨਤਾ ਦੇ ਯੋਗ ਹਨ ਦਮਦਮੀ ਟਕਸਾਲ ਦੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੇ ਉਹ ਸਿੱਖ ਜੋ ਧੁੰਮੇ ਨੂੰ ਨਕਾਰ ਕੇ ਅੱਜ ਵੀ ਸੰਤ ਜਰਨੈਲ ਸਿੰਘ ਜੀ ਦੀ ਸੋਚ ਉੱਤੇ ਪਹਿਰਾ ਦੇ ਰਹੇ ਹਨ। ਬਾਬਾ ਧੁੰਮਾ ਜੀ ਅਮਿਤ ਸ਼ਾਹ ਦੀ ਭਗਤੀ ਵਿੱਚੋਂ ਨਿਕਲ ਅਤੇ ਪੰਥ ਤੇ ਪੰਜਾਬ ਲਈ ਕੁਝ ਕਰੋ ਜੋ ਤੁਹਾਡੇ ਫਰਜ਼ ਹਨ। ਤੁਹਾਨੂੰ ਮਾੜਾ ਕਹਿਣ ਨੂੰ ਦਿਲ ਨਹੀਂ ਕਰਦਾ ਪਰ ਤੁਸੀਂ ਆਪਣੇ ਮਾੜੇ ਕੰਮਾਂ ਕਰਕੇ ਖਾਲਸਾ ਪੰਥ ਤੋਂ ਲਾਹਣਤਾਂ ਖੱਟਦੇ ਹੋ। ਬੇਅਦਬੀਆਂ ਸਮੇਂ ਵੀ ਜਦੋਂ ਪੂਰਾ ਪੰਜਾਬ ਸੜਕਾਂ ਉੱਤੇ ਸੀ ਤਾਂ ਬਾਬਾ ਧੁੰਮਾ ਜੀ ਆਪਣੇ ਡੇਰੇ ਵਿੱਚ ਲੁਕੇ ਬੈਠੇ ਸਨ ਤੇ ਹੁਣ ਵੀ ਉਹੀ ਹਾਲ ਹੈ।
ਹਰਪ੍ਰੀਤ ਸਿੰਘ ਪੰਮਾ ਆਸਟਰੀਆ
Leave a Reply