ਇਟਲੀ ਦੇ ਸ਼ਹਿਰ ਫੋਰਲੀ ਵਿਖੇ ਵਰਲਡ ਵਾਰ ਦੇ ਸ਼ਹੀਦ ਫੌਜੀਆਂ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਂਟ ...
- ਅੰਤਰਰਾਸ਼ਟਰੀ
- 04 Aug, 2026 02:06 PM (Asia/Kolkata)
ਖਾਲਸਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਕੀਤੀ ਵਿਸ਼ੇਸ਼ ਤੌਰ 'ਤੇ ਸਮੂਲੀਅਤ…
ਚੰਡੀਗੜ੍ਹ/ਇਟਲੀ- ਮੰਗਤ ਸਿੰਘ ਸੈਦਪੁਰ - ਦੂਜੀ ਸੰਸਾਰ ਜੰਗ ਚ ਸ਼ਹੀਦ ਹੋਏ ਭਾਰਤੀ ਫੌਜੀਆਂ ਦਾ 20ਵਾਂ ਸ਼ਹੀਦੀ ਦਿਵਸ ਵਰਲੱਡ ਸਿੱਖ ਸ਼ਹੀਦ ਮਿਲਟਰੀ (ਰਾਜਿ) ਇਟਲੀ ਵਲੋਂ ਮਨਾਇਆ ਗਿਆ। ਪਹਿਲਾਂ ਫੋਰਲੀ ਦੀ ਸੰਗਤ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਜਾਪ ਕਰਾਏ ਅਤੇ 8.00 ਵਜੇ ਆਰੰਭ ਕਰਕੇ ਤਕਰੀਬਨ 9.40 'ਤੇ ਭੋਗ ਪਾਏ ਉਪਰੰਤ ਬੱਚਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। 10.30 ਫੋਰਲੀ ਸ਼ਹਿਰ ਦੇ ਪ੍ਰਸ਼ਾਸਨ ਨੇ ਆਪਣੀ ਸਟੇਜ ਆਰੰਭ ਕਰ ਦਿੱਤੀ। ਸਭ ਤੋਂ ਪਹਿਲਾਂ ਜਿਹੜੀ ਜਗ੍ਹਾ 'ਤੇ ਸਿੱਖ ਫੌਜੀਆਂ ਦੇ ਸਕੈਚੋ ਲੱਗੇ ਹੋਏ ਹਨ ਵਰਲੱਡ ਸਿੱਖ ਸ਼ਹੀਦ ਮਿਲਟਰੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸਤਿਨਾਮ ਸਿੰਘ, ਜਸਵੀਰ ਸਿੰਘ ਧਨੋਤਾ, ਇਕਬਾਲ ਸਿੰਘ ਅਤੇ ਕਰਮਜੀਤ ਸਿੰਘ ਪ੍ਰਧਾਨ ਗੁਰੂ ਘਰ ਲੇਨੋ, ਇੰਦਜੀਤ ਸਿੰਘ ਕਾਲਾ ਅਤੇ ਰਾਵਿੰਦਰ ਸਿੰਘ ਭਾਊ ਵਲੋਂ ਕਰੋਨਾ ਰਖਕੇ ਸ਼ਰਧਾਂਲੀ ਭੇਂਟ ਕੀਤੀ ਅਤੇ ਭਾਰਤੀ ਤੇ ਇਟਲੀ ਮਾਤਮੀ ਗਾਣਾ ਚਲਾਇਆ ਗਿਆ। ਜਿਸ ਜਗ੍ਹਾ ਸਿੱਖ ਫੌਜੀਆਂ ਦੇ ਸਸਕਾਰ ਕੀਤਾ ਹੈ ਤੇ ਹੁਣ ਉਸ ਜਗ੍ਹਾ ਇਕ ਕੰਧ ਤੇ ਸਿੱਖ ਸ਼ਹੀਦ ਫੌਜੀਆਂ ਦੇ ਅੰਗਰੇਜੀ 'ਚ ਨਾਮ ਲਿਖੇ ਹੋਏ ਹਨ ਪਹਿਲਾਂ ਫੋਰਲੀ ਸ਼ਹਿਰ ਦੇ ਪਾਦਰੀ ਨੇ ਅਰਦਾਸ ਕੀਤੀ। ਫਿਰ ਸਰਦਾਰ ਬਰਿਜੰਦਰ ਸਿੰਘ ਨੇ ਅਰਦਾਸ ਕਰਕੇ ਫੌਜੀਆਂ ਨੂਂ ਸ਼ਰਧਾਂਜਲੀ ਭੇਂਟ ਕੀਤੀ। ਫੋਰਲੀ ਸ਼ਹਿਰ ਦੇ ਮੇਅਰ ਨੇ ਪੁਲਿਸ ਵਲੋਂ ਸ਼ਰਧਾ ਦਾ ਫੁੱਲ ਭੇਂਟ ਕੀਤੇ।
ਸ਼ਹੀਦ ਫੌਜੀਆਂ ਦੇ 20ਵੇਂ ਸ਼ਰਧਾਂਜਲੀ ਸਮਾਗਮ ਵਿਚ ਇੰਡੀਆ ਤੋਂ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸ਼ਮੂਲਤ ਕੀਤੀ ਅਤੇ ਸ਼ਹੀਦ ਫੌਜੀਆਂ ਨੂੰ ਸਰਧਾਂ ਦੇ ਫੁਲ ਭੇਟ ਕੀਤੇ। ਇਸ ਸ਼ਰਧਾਂਲੀ ਸਮਾਗਮ ਵਿਚ ਸ਼ਾਮਲ ਹੋਣ ਦੇ ਲਈ ਇਟਲੀ ਦੇ ਹੋਰ ਬਹੁਤ ਗੁਰੂ ਘਰਾਂ ਤੋਂ ਬੱਸਾਂ ਰਾਹੀ ਸੰਗਤਾਂ ਆਈਆਂ ਜਿਵੇਂ ਕਿ ਰਿਜੋਮਿਲਿਆ ਨੋਵੇਲਾਰਾ ਗੁਰਦੁਆਰਾ ਸਿੰਘ ਸਭਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਬ ਜੀ ਦੀ ਅਗਵਾਈ ਵਿੱਚ ਸੰਗਤ ਨੇ ਸ਼ਾਮਲੀਅਤ ਕੀਤੀ। ਸੰਨ ਜਵਾਨੀ, ਪਾਰਮਾ, ਅਨੁਕੋਨਾ ਗੁਰੂ ਨਾਨਕ ਮਿਸ਼ਨ ਮਾਰਕੇ , ਰੋਮਾਂ ਪਨਤੀਨੀਆਂ, ਵਿਚੈਂਸਾ, ਲੇਨੋ ਤੇ ਹੋਰ ਕਈ ਗੁਰੂ ਘਰਾਂ ਦੀਆਂ ਕਮੇਟੀਆਂ ਵੀ ਸ਼ਾਮਲ ਹੋਈਆਂ। ਇਸ ਤੋਂ ਇਲਾਵਾ ਮਲਾਨ ਇੰਡੀਅਨ ਅੰਬੈਂਸੀ ਦੇ ਮੁਲਾਜਮ ਸ਼ਾਮਲ ਹੋਏ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਟਲੀ ਦੇ ਵੱਖ-ਵੱਖ ਸ਼ਹਿਰਾਂ ਦੇ ਮੇਅਰ ਜਿਵੇਂ ਕਿ ਫੋਰਲੀ, ਫੋਰਲੀ ਪੋਪਲੀ, ਫਾਈਂਸਾ, ਮੁਰਕਾਤੋ ਸਰਾਚੀਨੋ ਕੁੱਲ ਮਿਲਾ ਕੇ 20 ਸ਼ਹਿਰਾਂ ਦੇ ਮੇਅਰ ਤੇ ਵੱਖ-ਵੱਖ ਫੌਜਾਂ ਦੇ ਮੁਖੀਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਗੁਰੂ ਕਾ ਲੰਗਰ ਅਤੁੱਟ ਵਰਤਿਆ।
Leave a Reply