ਕੇਂਦਰੀ ਮੰਤਰੀ ਦੇ ਕਾਫ਼ਲੇ ਨੇ ਕਿਸਾਨਾਂ ‘ਤੇ ਚੜ੍ਹਾਈ ਗੱਡੀ, 5 ਕਿਸਾਨਾਂ ਦੀ ਮੌਤ, ਗੱਡੀਆਂ ਨੂੰ ਲਗਾਈ ਅੱਗ, ਟਿਕੈਤ ਨੇ ਦਿੱਤਾ ਵੱਡਾ ਬਿਆਨ
- ਅਪਰਾਧ
- (Asia/Kolkata)
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਕੇਂਦਰੀ ਗ੍ਰਹਿ ਮੰਤਰੀ ਅਤੇ ਯੂ. ਪੀ. ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਸੜਕ ਕੰਢੇ ਖੜ੍ਹੇ ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਦੀ ਖ਼ਬਰ ਸਾਹਮਣੇ ਆਈਆ ਹੈ। ਇਸ ਹਾਦਸੇ ‘ਚ ਘੱਟੋਂ-ਘੱਟ 5 ਕਿਸਾਨਾਂ ਦੀ ਮੌਤ ਦੀ ਖ਼ਬਰ ਹੈ। ਸੰਯੁਕਤ ਕਿਸਾਨ ਮੋਰਚੇ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਇਸ ਮੁਤਾਬਕ ਮੰਤਰੀ ਦੇ ਕਾਫ਼ਲੇ ਦੀਆਂ ਗੱਡੀਆਂ ਵਲੋਂ ਕੁਚਲੇ ਜਾਣ ‘ਤੇ 3 ਕਿਸਾਨਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹਨ। ਸਥਾਨਕ ਚਸ਼ਮਦੀਦਾਂ ਮੁਤਾਬਕ ਇਸ ਗੱਡੀ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਟੇਨੀ ਦਾ ਪੁੱਤਰ ਅਤੇ ਹੋਰ ਨਜ਼ਦੀਕੀ ਸਵਾਰ ਸਨ। ਓਧਰ ਕਿਸਾਨ ਮੋਰਚੇ ਨੇ ਕਿਹਾ ਕਿ ਇਸ ਦੇਸ਼ ਦੇ ਅੰਨਦਾਤਾ ਨਾਲ ਅਜਿਹਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਹ ਹਾਦਸਾ ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ਵਿਚ ਵਾਪਰਿਆ। ਕਾਰ ਡਰਾਈਵਰ ਨੇ ਕਿਸਾਨਾਂ ‘ਤੇ ਪਿੱਛੋਂ ਗੱਡੀ ਚੜ੍ਹਾਈ, ਜਿਸ ‘ਚ 3 ਕਿਸਾਨਾਂ ਦੀ ਮੌਤ ਹੋ ਗਈ। ਹਾਦਸੇ ਵਿਚ ਕਈ ਕਿਸਾਨਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਇਕ ਰਿਪੋਰਟ ਮੁਤਾਬਕ ਯੂ. ਪੀ. ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰਨ ਜਾ ਰਹੇ ਸਨਦਰਅਸਲ ਐਤਵਾਰ ਨੂੰ ਯੂ. ਪੀ. ਦੇ ਲਖੀਮਪੁਰ ਖੀਰੀ ਦੇ ਬਨਬੀਰਪੁਰ ‘ਚ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ ਪਹੁੰਚਣ ਵਾਲੇ ਸਨ ਪਰ ਉਸ ਤੋਂ ਪਹਿਲਾਂ ਤਿਕੁਨੀਆ ਵਿਚ ਵਿਵਾਦ ਹੋ ਗਿਆ। ਤਿਕੁਨੀਆ ‘ਚ ਕਿਸਾਨ ਉੱਪ ਮੁੱਖ ਮੰਤਰੀ ਨੂੰ ਕਾਲੇ ਝੰਡੇ ਵਿਖਾਉਣ ਲਈ ਖੜ੍ਹੇ ਹੋਏ ਸਨ। ਰਿਪੋਰਟ ਮੁਤਾਬਕ ਉੱਪ ਮੁੱਖ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਕੁਝ ਭਾਜਪਾਈਆਂ ਅਤੇ ਕਿਸਾਨਾਂ ਵਿਚਾਲੇ ਵਿਵਾਦ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾਈਆਂ ਨੇ ਕਿਸਾਨਾਂ ‘ਤੇ ਗੱਡੀ ਚੜ੍ਹਾ ਦਿੱਤੀ। ਇਸ ਤੋਂ ਗੁੱਸੇ ਵਿਚ ਆਏ ਕਿਸਾਨਾਂ ਨੇ ਕਈ ਗੱਡੀਆਂ ‘ਚ ਅੱਗ ਲਾ ਦਿੱਤੀ।ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਵਾਪਸ ਮੁੜ ਰਹੇ ਲੋਕਾਂ ਉੱਪਰ ਗੱਡੀਆਂ ਨਾਲ ਹਮਲਾ ਕੀਤਾ ਗਿਆ ਅਤੇ ਹੁਣ ਤੱਕ ਜੋ ਜਾਣਕਾਰੀ ਹੈ ਉਸ ਵਿੱਚ ਕਈ ਲੋਕਾਂ ਦੀ ਜਾਨ ਗਈ ਹੈ।https://twitter.com/RakeshTikaitBKU/status/1444628543065899010?s=20ਟਿਕੈਤ ਨੇ ਕਿਹਾ ਕਿ ਉਹ ਲਖੀਮਪੁਰ ਖੀਰੀ ਲਈ ਰਵਾਨਾ ਹੋ ਰਹੇ ਹਨ ਅਤੇ ਉੱਥੇ ਜਾ ਕੇ ਕਿਸਾਨਾਂ ਵਿੱਚ ਸ਼ਾਮਲ ਹੋਣਗੇ।ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਕਿ ਵਾਪਸ ਮੁੜਦੇ ਲੋਕਾਂ ਉੱਪਰ ਹਮਲਾ ਕੀਤਾ ਗਿਆ, ਗੋਲੀਆਂ ਚਲਾਈਆਂ ਗਈਆਂ। ਮੁੱਖ ਮੰਤਰੀ ਚੰਨੀ ਵੱਲੋਂ ਯੂਪੀ ਦੇ ਲਖੀਮਪੁਰ ਖੇੜੀ ਹਾਦਸੇ ਦੀ ਸਖਤ ਨਿਖੇਧੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਵਾਪਰੀ ਉਸ ਮੰਦਭਾਗੀ ਘਟਨਾ ਦੀ ਕਰੜੀ ਆਲੋਚਨਾ ਕੀਤੀ ਹੈ ਜਿਸ ਵਿਚ ਕਥਿਤ ਤੌਰ ‘ਤੇ ਇੱਕ ਕੇਂਦਰੀ ਮੰਤਰੀ ਦੇ ਪੁੱਤਰ ਨੇ ਉਨ੍ਹਾਂ ਕਿਸਾਨਾਂ ਉੱਤੇ ਆਪਣੀ ਗੱਡੀ ਚੜ੍ਹਾ ਦਿੱਤੀ ਜੋ ਕਿ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਖਿਲਾਫ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸਨ। ਇਸ ਹਾਦਸੇ ਵਿਚ ਦੋ ਕਿਸਾਨਾਂ ਦੀ ਮੌਤ ਹੋ ਗਈ ਅਤੇ 8 ਜ਼ਖਮੀ ਹੋ ਗਏ।ਚੰਨੀ ਨੇ ਅੱਗੇ ਕਿਹਾ ਕਿ ਇਸ ਦਰਦਨਾਕ ਅਤੇ ਅਣਮਨੁੱਖੀ ਕਾਰੇ ਦੀ ਸਖਤ ਸ਼ਬਦਾਂ ਵਿੱਚ ਸਭਣਾ ਦੁਆਰਾ ਨਿੰਦਾ ਕੀਤੀ ਜਾਣੀ ਚਾਹੀਦੀ ਹੈ।