ਦੋ ਸਕੇ ਭਰਾਵਾਂ ਦੀ ਹਫਤੇ ਭਰ ਵਿੱਚ ਹੀ ਮੌਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ CPIM ਲਿਬਰੇਸ਼ਨ ਦੇ ਕਾਰਕੁਨ
- ਸੋਗ /ਦੁੱਖ ਦਾ ਪ੍ਰਗਟਾਵਾ
- (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅੱਡਾ ਟਾਂਗਰਾ ਤੇ ਘੁੱਗ ਵਸਦਾ ਲੇਟ ਅਜੀਤ ਸਿੰਘ ਆਰੇ ਵਾਲੇ ਦੇ ਪਰਿਵਾਰ ਤੇ ਅਚਾਨਕ ਦੁੱਖਾਂ ਦਾ ਪਹਾੜ ਡਿੱਗ ਪਿਆ ਜਦ ਇੱਕ ਹਫਤੇ ਵਿੱਚ ਹੀ ਦੋ ਸਕੇ ਭਰਾਵਾਂ ਦੀ ਬੇਵਕਤੀ ਮੌਤ ਹੋ ਗਈ ਅਜੇ ਕੁਝ ਹੀ ਦਿਨ ਪਹਿਲਾਂ ਛੋਟੇ ਭਰਾ ਗੁਰਦੇਵ ਸਿੰਘ58 ਦੀ ਡੈਥ ਦਿਲ ਦਾ ਅਟੈਕ ਆ ਜਾਣ ਕਾਰਨ ਹੋਈ ਸੀ ਤੇ ਅੱਜ ਹੀ ਉਸ ਦੀ ਅੰਤਿਮ ਅਰਦਾਸ ਲਈ ਘਰ ਵਿੱਚ ਅਖੰਡ ਪਾਠ ਰੱਖਿਆ ਹੋਇਆ ਸੀ ਤਾਂ ਅੱਜ ਦਿਨੇ 12 ਕੁ ਵਜੇ ਵੱਡੇ ਭਰਾ ਤਰਸੇਮ ਸਿੰਘ65 ਨੂੰ ਵੀ ਅਚਾਨਕ ਦਿਲ ਦਾ ਦੌਰਾ ਪਿਆ ਤਾਂ ਹਸਪਤਾਲ ਲਜਾਂਦੇ ਵਕਤ ਉਹਨਾਂ ਦੀ ਵੀ ਮੌਤ ਹੋ ਗਈ ਜ਼ਿਕਰਯੋਗ ਹੈ ਕਿ ਗੁਰਦੇਵ ਸਿੰਘ ਦੀ ਪਤਨੀ ਬੀਬਾ ਰਣਜੀਤ ਕੌਰ ਅੱਡਾ ਟਾਂਗਰਾ ਦੀ ਮੌਜੂਦਾ ਸਰਪੰਚ ਹੈ ਇਸ ਪਰਿਵਾਰ ਦਾ ਇਲਾਕੇ ਵਿੱਚ ਕਾਫੀ ਅਸਰ ਰਸੂਖ ਹੈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਸੀਪੀਆਈ ਐਮਐਲ ਲਿਬਰੇਸ਼ਨ ਦੇ ਆਗੂ ਕਾਮਰੇਡ ਨਿਰਮਲ ਸਿੰਘ ਛੱਜਲਵੱਡੀ ਸਾਥੀਆਂ ਸਮੇਤ ਜਿਨਾਂ ਵਿੱਚ ਸੂਬੇਦਾਰ ਅਜੀਤ ਸਿੰਘ ਛਜਲਵੱਡੀ ਗੁਰਦੀਪ ਸਿੰਘ ਕੁਲਵੰਤ ਸਿੰਘ ਜਸਵੰਤ ਸਿੰਘ ਅਮਰਜੀਤ ਸਿੰਘ ਆਦਿ ਹਾਜਰ ਸਨ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਛੱਜਲਵੱਡੀ ਨੇ ਕਿਹਾ ਕਿ ਦੋ ਸਕੇ ਭਰਾਵਾਂ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਨੂੰ ਬਹੁਤ ਹੀ ਵੱਡਾ ਸਦਮਾ ਹੈ ਪਹੁੰਚਾ ਹੈ ਲਿਬਰੇਸ਼ਨ ਦੁੱਖ ਸੁੱਖ ਸਮੇਂ ਪਰਿਵਾਰ ਨਾਲ ਹਰ ਸਮੇਂ ਸਾਥ ਰਹੇਗੀ।
Leave a Reply