ਪਾਸਟਰ ਸੇਵਕ ਸਿੱਧੂ ਸਰਬ ਸਹਿਮਤੀ ਨਾਲ ਦੂਜੀ ਵਾਰ ਬਣੇ ਦਾ ਐਵਰ ਯੰਗ ਵੈਲਫੇਅਰ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ
- ਧਾਰਮਿਕ
- 01 Aug, 2026 07:30 AM (Asia/Kolkata)
ਕਪੂਰਥਲਾ 1 ਅਗਸਤ ਗੌਰਵ ਮੜੀਆ
ਅੱਜ ਫ਼ਰੀਦਕੋਟ ਵਿਖੇ ਫ਼ਰੀਦਕੋਟ ਦੇ ਪਾਸਟਰ ਸਹਿਬਾਨਾਂ ਅਤੇ ਮਸੀਹ ਭਾਈਚਾਰੇ ਦੀ ਹੰਗਾਮੀ ਮੀਟਿੰਗ ਹੋਈ।ਜਿਸ ਵਿਚ ਫਰੀਦਕੋਟ ਜ਼ਿਲ੍ਹੇ ਦੇ ਪਾਸਟਰ ਸਹਿਬਾਨਾਂ ਨੇ ਅਤੇ ਮਸੀਹ ਭਾਈਚਾਰੇ ਨੇ ਹਿੱਸਾ ਲਿਆ।ਇਹ ਮੀਟਿੰਗ ਬਲੀਵਾਰ ਈਸਟਰਨ ਚਰਚ ਵਿਖੇ ਫਾਦਰ ਨਥਾਨੀਆਲ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਦਾ ਐਵਰ ਯੰਗ ਪਾਸਟਰ ਵੈਲਫੇਅਰ ਐਸੋਸੀਏਸ਼ਨ ਨੂੰ ਬਹਾਲ ਕੀਤਾ ਗਿਆ।ਇਸ ਮੀਟਿੰਗ ਵਿਚ ਪਾਸਟਰ ਸੇਵਕ ਸਿੱਧੂ ਨੂੰ ਦਾ ਐਵਰ ਯੰਗ ਪਾਸਟਰ ਵੈਲਫੇਅਰ ਐਸੋਸੀਏਸ਼ਨ ਦਾ ਸਰਬਸਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸਦੇ ਨਾਲ ਹੀ ਇਸ ਮੀਟਿੰਗ ਵਿੱਚ ਹੋਰ ਵੀ ਬਹੁਤ ਸਾਰੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ।ਜਿਵੇਂ ਕਿ ਪਾਸਟਰ ਸੁਨੀਲ ਸੇਠੀ ਨੂੰ ਚੇਅਰਮੈਨ,ਵਾਈਸ ਚੇਅਰਮੈਨ ਪਾਸਟਰ ਯਹੂਨਾ,ਪ੍ਰਧਾਨ ਪਾਸਟਰ ਸੇਵਕ ਸਿੱਧੂ,ਵਾਈਸ ਪ੍ਰਧਾਨ ਫਾਦਰ ਨਥਾਨੀਆਲ , ਸੈਕਟਰੀ ਪਾਸਟਰ ਹਰਜਿੰਦਰ,ਖ਼ਜਾਨਚੀ ਪਾਸਟਰ ਸੈਮੂਅਲ ਸੈਮ ,ਮੁੱਖ ਸਲਾਹਕਾਰ,ਪਾਸਟਰ ਬਰਕਤ, ਸੀਨੀਅਰ ਮੈਂਬਰ ਪਾਸਟਰ ਲਵਦੀਪ ਸੇਖੋਂ,ਮੈਂਬਰ, ਪਾਸਟਰ ਰੂਪ ਮਸੀਹ ਮੈਂਬਰ,ਪਾਸਟਰ ਮਿੰਟੂ ਭੱਟੀ, ਪਾਸਟਰ ਕਰਮ ਸਿੱਧੂ,ਪਾਸਟਰ ਹਨੂਕ ਭੱਟੀ ਪਾਸਟਰ ਦਿਮੋਥੀ,ਪਾਸਟਰ ਜਸਵੰਤ,ਪਾਸਟਰ ਬਲਵੀਰ ਆਦਿ ਪਾਸਟਰ ਸਹਿਬਾਨ ਮੌਜੂਦ ਸਨ। ਪਾਸਟਰ ਸੇਵਕ ਸਿੱਧੂ ਨੂੰ ਦੂਜੀ ਵਾਰ ਪ੍ਰਧਾਨ ਨਿਯੁਕਤ ਦੇਖ ਕੇ ਮਸੀਹ ਭਾਈਚਾਰੇ ਅਤੇ ਪਾਸਟਰ ਸਹਿਬਾਨਾਂ ਅੰਦਰ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ।ਗੱਲਬਾਤ ਕਰਦੇ ਦੌਰਾਨ ਪਾਸਟਰ ਸੇਵਕ ਨੇ ਪਾਸਟਰ ਨੂੰ ਹਰ ਦੁੱਖ ਸੁਖ ਵਿਚ ਪਾਸਟਰ ਸਹਿਬਾਨਾਂ ਅਤੇ ਮਸੀਹ ਭਾਈਚਾਰੇ ਦੇ ਹੱਕਾ ਲਈ ਨਾਲ ਖੜਨ ਦਾ ਭਰੋਸਾ ਵੀ ਦਿਵਾਇਆ।ਇਸ ਮੀਟਿੰਗ ਵਿਚ ਮੁੱਖ ਪ੍ਰਚਾਰਕ ਪਾਸਟਰ ਹਾਰੂਨ ਅਠਵਾਲ ਆਪਣੀ ਟੀਮ ਸਮੇਤ ਪਹੁੰਚੇ।ਅਤੇ ਓਹਨਾ ਵਚਨਾਂ ਦੁਆਰਾ ਪਾਸਟਰ ਸਹਿਬਾਨਾਂ ਨੂੰ ਸੇਵਕਾਈ ਪ੍ਰਤੀ ਜਾਗਰੂਕ ਕੀਤਾ। ਇਸ ਮੀਟਿੰਗ ਵਿਚ ਮੁੱਖ ਮਹਿਮਾਨ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਖੋਸਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਓਹਨਾ ਦਾ ਐਵਰ ਯੰਗ ਪਾਸਟਰ ਵੈਲਫੇਅਰ ਐਸੋਸੀਏਸ਼ਨ ਅਤੇ ਮਸੀਹ ਭਾਈਚਾਰੇ ਦਾ ਧਨਵਾਦ ਕੀਤਾ।ਪਾਸਟਰ ਸੇਵਕ ਨੇ ਦੱਸਿਆ ਕਿ ਦਾ ਐਵਰ ਯੰਗ ਪਾਸਟਰ ਵੈਲਫੇਅਰ ਐਸੋਸੀਏਸ਼ਨ ਇਕ ਮੁੱਠ ਹੈ ਅਤੇ ਹਮੇਸ਼ਾ ਮਸੀਹ ਭਾਈਚਾਰੇ ਲਈ ਅਤੇ ਭਲਾਈ ਸੇਵਾ ਦੇ ਕੰਮ ਕਰਦੀ ਰਹੇਗੀ।
Leave a Reply