ਗੁਰੂ ਗਰੰਥ ਸਾਹਿਬ ਸਤਿਕਾਰ ਐਕਟ ਬਣਨ ਦੇ ਬਾਵਯੂਦ ਬੇਅਦਬੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ

ਗੁਰੂ ਗਰੰਥ ਸਾਹਿਬ ਸਤਿਕਾਰ ਐਕਟ ਬਣਨ ਦੇ ਬਾਵਯੂਦ ਬੇਅਦਬੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ

ਥਾਣਾ ਖਿਲਚੀਆਂ ਅਧੀਨ ਪਿੰਡ ਭੋਰਛੀ ਰਾਜਪੂਤਾਂ ਦੇ ਨਜਦੀਕ ਨਾਨਕਪੁਰਾ ਦੇ ਗੁਰਦੁਆਰੇ ਅੰਦਰ ਬੇਅਦਬੀ ਦੀ ਘਟਨਾਂ ਵਾਪਰੀ।

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਇਥੋਂ ਨਜਦੀਕੀ ਪਿੰਡ ਭੋਰਛੀ ਰਾਜਪੂਤਾਂ ਦੇ ਨਜਦੀਕ ਛੋਟੇ ਜਿਹੇ ਪਿੰਡ ਦੇ ਗੁਰਦੁਆਰੇ ਅੰਦਰ ਬੇਅਦਬੀ ਦੀ ਘਟਨਾਂ ਵਾਪਰੀ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖ ਸੇਵਾਦਾਰ ਬਲਬੀਰ ਸਿੰਘ ਮੁਛੱਲ,ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਅਮਰੀਕ ਸਿੰਘ ਬਿਟਾ,ਸਰਬਜੀਤ ਸਿੰਘ ਖਾਨਪੁਰ,ਯੂਥ ਪ੍ਰਧਾਨ ਜੁਗਰਾਜ ਸਿੰਘ ਧੂਲਕਾ,ਬਾਬਾ ਬਿਬੇਕ ਸਿੰਘ ਜੰਡਿਆਲਾ ਗੁਰੂ,ਭਾਈ ਸਤਨਾਮ ਸਿੰਘ,ਭਾਈ ਨਿਸ਼ਾਨ ਸਿੰਘ,ਮੇਜਰ ਸਿੰਘ ਭਾਈ ਸੁਰਜੀਤ ਸਿੰਘ,ਭਾਈ ਰਛਪਾਲ ਸਿੰਘ ਕਾਬਲ ਸਿੰਘ,ਰਵਿੰਦਰ ਸ਼ਿੰਘ ਨੇ ਦੱਸਿਆ ਕਿ ਇਕ ਵਿਅਕਤੀ ਗੁਰਦੁਆਰੇ ਅੰਦਰ ਦਾਖਲ ਹੋ ਕੇ ਗੁਰੂ ਗਰੰਥ ਸਾਹਿਬ ਜੀ ਦੇ ਸੁਖਆਸਨ ਵਾਲੇ ਪਲੰਘ ਤੋਂ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਪਾਸੇ ਰੱਖਕੇ ਉਪਰ ਸੌਂ ਗਿਆ।ਲੋਕਾਂ ਨੇ ਮੌਕੇ ਤੇ ਵਿਅਕਤੀ ਨੂੰ ਕਾਬੂ ਕਰਕੇ ਥਾਣਾ ਖਿਲਚੀਆਂ ਦੀ ਪੁਲੀਸ ਦੇ ਹਵਾਲੇ ਕਰ ਦਿਤਾ।ਐਸ ਐਚ ਓ ਥਾਣਾ ਖਿਲਚੀਆਂ ਨੇ ਦੱਸਿਆ ਕਿ ਦੋਸ਼ੀ ਵਿਰੁਧ ਮੁਕਦਮਾ ਦਰਜ ਕਰਕੇ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।ਪਤਾ ਲਗਣ ਤੇ ਸਿਖ ਜਥੇਬੰਦੀਆਂ ਦੇ ਆਗੂ ਤੁਰੰਤ ਮੌਕੇ ਤੇ ਪਹੁੰਚ ਗਏ ਅਤੇ ਦੋਸ਼ੀ ਵਿਰੁਧ ਸਖਤ ਕਾਰਵਾਈ ਕਰਨ ਦੀ ਪੁਲੀਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ।ਸ਼ਖਤ ਕਨੂੰਨ ਸਜਾਵਾਂ ਵਧਾਉਣ ਦੇ ਬਾਵਯੂਦ ਬੇਅਦਬੀ ਦੀਆਂ ਘਟਨਾਵਾਂ ਵਾਪਰਨਾਂ ਬਹੁਤ ਚਿੰਤਾ ਦਾ ਵਿਸ਼ਾ ਹੈ।ਪਿੰਡਾਂ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਸਿਖ ਸੰਗਤ ਨੂੰ ਸੁਚੇਤ ਹੋਣਾ ਪਵੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.