ਪੁਲਿਸ ਚੌਂਕੀ ਅੱਪਰਾ ਦੇ ਬਾਹਰ ਵੱਖ ਵੱਖ ਦਰਜ ਮੁਕੱਦਮਿਆਂ ਵਿੱਚ ਫੜੀਆਂ ਗੱਡੀਆਂ ਨੂੰ ਲੱਗੀ ਅੱਗ

ਪੁਲਿਸ ਚੌਂਕੀ ਅੱਪਰਾ ਦੇ ਬਾਹਰ ਵੱਖ ਵੱਖ ਦਰਜ ਮੁਕੱਦਮਿਆਂ ਵਿੱਚ ਫੜੀਆਂ ਗੱਡੀਆਂ ਨੂੰ ਲੱਗੀ ਅੱਗ

ਅੱਗ ਲੱਗਣ ਦੇ ਕਾਰਣਾਂ ਦਾ ਨਹੀਂ ਲੱਗ ਸਕਿਆ ਪਤਾ
 

ਅੱਪਰਾ, 26 ਮਈ (ਤੀਰਥ ਸਿੰਘ ਮੈਂਗੜ੍ਹਾ)-ਸਥਾਨਕ ਪੁਲਿਸ ਚੌਕੀ ਅੱਪਰਾ ਦੇ ਬਾਹਰ ਖੜੀਆਂ ਗੱਡੀਆਂ ਜੋ ਕਿ ਵੱਖ ਵੱਖ ਦਰਜ ਮੁਕੱਦਮਿਆਂ ' ਚ ਸ਼ਾਮਲ ਸਨ, ਨੂੰ ਅਚਾਨਕ ਅੱਗ ਲੱਗ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਦੁਪਹਿਰ 1 ਵਜੇ ਉਕਤ ਚਾਰ ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ। ਵੱਖ ਵੱਖ ਦਰਜ ਮੁਕੱਦਮਿਆਂ ਵਿੱਚ ਸ਼ਾਮਲ ਇਹ ਗੱਡੀਆਂ ਪਹਿਲਾਂ ਹੀ ਖਸਤਾ ਹਾਲਤ 'ਚ ਸਨ ਤੇ ਕਬਾੜ ਬਣ ਚੁੱਕੀਆਂ ਸਨ। ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਗੱਡੀਆਂ ਨੂੰ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ।