ਜਿਲੇ੍ ਵਿਚ ਖੇਤੀਬਾੜੀ ਅਧਿਕਾਰੀਆਂ ਵੱਲੋ ਰੋਸ ਸ਼ੁਰੂ। ਕਾਲੇ ਬਿਲੇ ਟੈਗ ਲਗਾ ਕੇ ਡਿਊਟੀ ਤੇ ਹਾਜ਼ਰੀ
- ਰਾਜਨੀਤੀ
- 15 May, 2026 08:56 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅੱਜ ਜਿਲਾ੍ਹ ਅੰਮ੍ਰਿਤਸਰ ਦੇ ਖੇਤੀਬਾੜੀ ਵਿਭਾਗ ਦੇ ਸਾਰੇ ਖੇਤੀਬਾੜੀ ਵਿਕਾਸ ਅਫਸਰ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾ ਨਾ ਮੰਨੇ ਜਾਣ ਕਾਰਣ ਰੋਸ ਕਰਦੇ ਨਜ਼ਰ ਆਏ ।ਪਲਾਂਟ ਡਾਕਟਰ ਸਰਵਿਸਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ ਸਤਵਿੰਦਰਬੀਰ ਸਿੰਘ ,ਡਾ.ਮਨਦੀਪ ਸਿੰਘ ਬੁਟਰ ,ਡਾ ਲਵਪ੍ਰੀਤ ਸਿੰਘ.ਡਾ ਹਮਨਦੀਪ ਸਿੰਘ ਬਾਠ ,ਡਾ ਅਮਨਪ੍ਰੀਤ ਸਿੰਘ,ਡਾ ਪ੍ਰਭਜੋਤ ਕੌਰ ਨੇ ਅੱਜ ਜਾਰੀ ਬਿਆਨ ਰਾਹੀ ਦੱਸਿਆ ਕਿ ਸਾਰੇ ਸਾਥੀ ਅੱਜ ਕਾਲੇ ਬਿੱਲੇ ਅਤੇ ਟੈਗ ਲਗਾ ਕੇ ਆਪਣੇ ਦਫਤਰਾਂ ,ਫੀਲਡ ਜਾਂ ਡਿਊਟੀ ਸਥਾਨਾ ਤੇ ਜਾਂ ਕੇ ਦਫਤਰੀ ਕੰਮਕਾਜ਼ ਕਰਦੇ ਰਹੇ। ।ਇਸ ਰੋਸ ਦੌਰਾਨ ਆਉਣ ਵਾਲੇ ਕਿਸਾਨਾਂ ਨੂੰ ਰੋਸ ਦੇ ਕਾਰਨਾ ਬਾਰੇ ਦੱਸਿਆ ਗਿਆ ਅਤੇ ਹਰ ਅਧਿਕਾਰੀ ਫੀਲਡ ਵਰਕ ਦੌਰਾਨ ਜਾਂ ਲਗਾਏ ਜਾਂ ਰਹੇ ਕੈਂਪਾਂ ਵਿਚ, ਕਿਸਾਨਾਂ ਨੂੰ ਮਿਲਣੀ ਦੌਰਾਨ ਕਾਲੇ ਬਿੱਲੇ ਲਗਾ ਕੇ ਜਾਣਕਾਰੀ ਦਿੰਦੇ ਨਜ਼ਰ ਆਏ। ਆਗੂਆਂ ਦਾ ਕਹਿਣਾ ਹੈ ਕਿ ਵਿਭਾਗ ਵਿਚ ਕੰਮ ਕਰ ਰਹੇ ਖੇਤੀਬਾੜੀ ਵਿਕਾਸ ਅਫਸਰ 14 ਸਾਲ ਤੋ ਤਰੱਕੀ ਦੀ ਉਡੀਕ ਕਰ ਰਹੇ ਹਨ। ਇਸ ਸਭ ਕਾਰੇ ਵਿਚ ਮੁੱਖ ਦੋਸ਼ੀ ਸੋਸ਼ਲ ਵੈਲਫੇਅਰ ਵਿਭਾਗ ਬਣਿਆਂ ਹੈ ਜੋ ਕਿ ਇਕ ਮਹੀਨੇ ਤੋ ਫਾਈਲ ਦੱਬੀ ਬੈਠਾ ਹੈ । ਇਥੇ ਇਹ ਦੱਸਣਾ ਬਣਦਾ ਹੈ ਹੈ ਕਿ ਕਿਸੇ ਵੀ ਪਰਮੋਸ਼ਨ ਲਈ ਰੋਸਟਰ ਭਾਵ ਕਿ ਅਨੂਸੂਚਿਤ ਜਾਤੀ ਦੇ ਵਰਗ ਨੂੰ ਪਰਮੋਸ਼ਨ ਵਿਚ ਬਣਦਾ ਹਿੱਸਾ ਦੇਣ ਲਈ ਰੋਸਟਰ ਰਜਿਸਟਰ ਸੋਸ਼ਲ ਵੈਲਫੇਅਰ ਵੱਲੋ ਚੈਕ ਕੀਤਾ ਜਾਂਦਾ ਹੈ ਪਰ ਖੇਤੀਬਾੜੀ ਵਿਕਾਸ ਅਫਸਰਾਂ ਦੀ ਪਦਉੱਨਤੀ ਲਈ ਸੋਸ਼ਲ ਵੈਲਫੇਅਰ ਵਿਭਾਗ ਕੋਲ ਗਈ ਰੋਸਟਰ ਫਾਈਲ ਪਿਛਲੇ ਇਕ ਸਾਲ ਤੋ ਪੈਂਡਿੰਗ ਪਈ ਹੈ ਜਿਸ ਕਾਰਨ ਪਰਮੋਸ਼ਨ ਲਟਕ ਰਹੀ ਹੈ।ਸਰਕਾਰ ਸਾਡੀਆਂ ਮੰਗਾਂ ਜਲਦ ਹੱਲ੍ਹ ਕਰੇ ।
Leave a Reply