ਸੁਰਜੀਤ ਸਿੰਘ ਰੱਖੜਾ AAP 'ਚ ਸ਼ਾਮਲ, CM ਮਾਨ ਨੇ ਖੁਦ ਕਰਵਾਈ ਜੁਆਈਨਿੰਗ

ਸੁਰਜੀਤ ਸਿੰਘ ਰੱਖੜਾ AAP 'ਚ ਸ਼ਾਮਲ, CM ਮਾਨ ਨੇ ਖੁਦ ਕਰਵਾਈ ਜੁਆਈਨਿੰਗ

ਸਮਾਣਾ , ਨਜ਼ਰਾਨਾ ਟਾਈਮਜ ਬਿਊਰੋ- ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ । ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ , ਪੁਨਰ ਸੁਰਜੀਤ ਦੇ ਲਈ ਇਹ ਇੱਕ ਵੱਡਾ ਝਟਕਾ ਹੈ।
ਦੱਸਿਆ ਕਿਉਂ ਚੁਣੀ ਆਪ ?
ਇਸ ਤੋਂ ਪਹਿਲਾਂ ਸੁਰਜੀਤ ਸਿੰਘ ਰੱਖੜਾ ਨੇ AAP ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਨਿਊਜ਼18 'ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸੀ ਕਿ ਬੇਅਦਬੀ ਕਾਨੂੰਨ ਬਣਨ ਦੀ ਸ਼ਰਤ 'ਤੇ ਉਹ ਆਮ ਆਦਮੀ ਪਾਰਟੀ ਨਾਲ ਆਪਣੀ ਕਮਿਟਮੈਂਟ ਨਿਭਾ ਰਹੇ ਹਨ ਅਤੇ ਸਰਕਾਰ ਵੱਲੋਂ ਬਿੱਲ ਪਾਸ ਹੋਣ 'ਤੇ ਗਵਰਨਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਉਹ AAP ਵਿੱਚ ਸ਼ਾਮਲ ਹੋ ਰਹੇ ਹਨ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵਿੱਚ ਜੁਆਈਨਿੰਗ ਤੋਂ ਪਹਿਲਾਂ ਹੀ ਸੁਰਜੀਤ ਸਿੰਘ ਰੱਖੜਾ ਨੇ ਸਮਾਣਾ ਤੋਂ ਚੋਣ ਲੜਨ ਦਾ ਦਾਅਵਾ ਠੋਕਿਆ ਸੀ। ਉਨ੍ਹਾਂ ਨੇ ਨਿਊਜ ਚੈਨਲਾਂ 'ਤੇ ਬਿਆਨ ਦਿੱਤਾ ਕਿ ਮੈਂ ਸਮਾਣਾ ਤੋਂ ਹੀ ਲੜਦਾ ਆਇਆਂ ਹਾਂ, ਸਮਾਣਾ ਤੋਂ ਹੀ ਚੋਣ ਲੜਾਂਗਾ। ਫਿਲਹਾਲ ਪਾਰਟੀ ਨਾਲ ਕੋਈ ਕਮਿਟਮੈਂਟ ਨਹੀਂ ਹੋਈ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.