ਸੁਤੰਤਰਤਾ ਦਿਵਸ ਮੌਕੇ ਸੈਕਟਰ ਅਫ਼ਸਰ ਮੁੱਖ ਅਧਿਆਪਕ ਜਸਪਾਲ ਸੰਧੂ ਰਿਟਾਇਰਡ ਨੂੰ ਕੀਤਾ ਗਿਆ ਸਨਮਾਨਿਤ
- ਰਾਸ਼ਟਰੀ
- 16 Aug, 2026 09:34 PM (Asia/Kolkata)
ਅੱਪਰਾ, 16 ਅਗਸਤ (ਤੀਰਥ ਸਿੰਘ ਮੈਂਗੜ੍ਹਾ)-ਬੀਤੇ ਦਿਨੀਂ ਤਹਿਸੀਲ ਪੱਧਰੀ ਫਿਲੌਰ ਵਿਖੇ ਕਰਵਾਏ ਗਏ ਸਰਕਾਰੀ ਸਮਾਗਮ ਦੌਰਾਨ ਪੰਜਾਬ ਵਿੱਚ ਚੱਲ ਰਹੀ ਐਸ. ਆਈ.ਆਰ ਲਈ ਨਿਯੁਕਤ ਕੀਤੇ ਗਏ ਸਰਕਾਰੀ ਹਾਈ ਸਕੂਲ ਅੱਪਰਾ ਦੇ ਮੁੱਖ ਅਧਿਆਪਕ ਸ੍ਰੀ ਜਸਪਾਲ ਸੰਧੂ ਨੂੰ ਐਸ. ਆਈ ਆਰ ਦਾ ਕੰਮ ਸੁਚੱਜੇ ਢੰਗ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜਨ ਲਈ ਉਨਾਂ ਨੂੰ ਐੱਸ ਡੀ ਐੱਮ ਫਿਲੌਰ ਅਸ਼ੋਕ ਭਾਟੀਆ, ਡੀ.ਐੱਸ.ਪੀ ਭਰਤ ਮਸੀਹ ਤੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸ੍ਰੀ ਜਸਪਾਲ ਸੰਧੂ ਨੇ ਇਸ ਖ਼ੁਸ਼ੀ ਦੇ ਮੌਕੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਤਕਨੀਕੀ ਸਹਾਇਕ ਸ ਹਰਜੀਤ ਸਿੰਘ ਅਤੇ ਸੈਕਟਰ 12 ਦੇ ਸਮੂਹ ਬੀ. ਐਲ. ਓ.ਦੇ ਸਹਿਯੋਗ ਨਾਲ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ SIR ਦਾ ਕੰਮ ਨਿਪਟਾਉਣ ਕਾਰਨ ਹੀ ਮੈਨੂੰ ਇਹ ਸਨਮਾਨ ਮਿਲਿਆ ਹੈ ਮੈਂ ਆਪਣੀ ਸਾਰੀ ਟੀਮ ਦਾ ਇਸ ਸਨਮਾਨ ਲਈ ਧੰਨਵਾਦ ਕਰਦਾ ਹਾਂ ਅਤੇ ਇਹ ਖੁਸ਼ੀ ਸਾਰੀ ਟੀਮ ਦੇ ਨਾਮ ਕਰਦਾ ਹਾਂ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਆਜ਼ਾਦੀ ਦਿਹਾੜੇ ਤੇ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ ਹੈ।
Leave a Reply