ਮੱਖੂ ਵਿੱਚ ਸਕੂਲ ਖੇਡਾਂ 2025-26 ਦੀਆਂ ਕਬੱਡੀ ਮੁਕਾਬਲਿਆਂ ਨਾਲ ਸ਼ਾਨਦਾਰ ਸ਼ੁਰੂਆਤ
- ਸਿੱਖਿਆ/ਵਿਗਿਆਨ
- 29 Jul, 2025 06:49 PM (Asia/Kolkata)
ਫ਼ਿਰੋਜ਼ਪੁਰ/ਮੱਖੂ, 29 ਜੁਲਾਈ (ਜੁਗਰਾਜ ਸਿੰਘ ਸਰਹਾਲੀ) –
ਸਕੂਲ ਖੇਡਾਂ 2025-26 ਦਾ ਆਗਾਜ਼ ਅੱਜ ਸਰਕਾਰੀ ਹਾਈ ਸਕੂਲ ਸੀਹਾਂ ਪਾੜੀ ਵਿਖੇ ਜੋਨ ਮੱਖੂ ਦੇ ਮੁੰਡਿਆਂ ਤੇ ਕੁੜੀਆਂ ਦੀ ਕਬੱਡੀ ਨੈਸ਼ਨਲ ਸਟਾਈਲ ਮੁਕਾਬਲਿਆਂ ਨਾਲ ਹੋਇਆ।
ਮੁੱਖ ਅਧਿਆਪਕ ਸ. ਕੰਵਲਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਸਟਾਫ਼ ਸ. ਸਤਨਾਮ ਸਿੰਘ, ਸ. ਰਾਜਬੀਰ ਸਿੰਘ, ਅਮਿਤ ਕੁਮਾਰ, ਮੈਡਮ ਰੀਤੂ, ਮੈਡਮ ਕੁਲਦੀਪ ਕੌਰ, ਮੈਡਮ ਪ੍ਰਭਜੋਤ ਕੌਰ, ਸੇਵਾਦਾਰ ਗੁਰਜੀਤ ਸਿੰਘ, ਮਿਸ ਗੁਰਮੀਤ ਕੌਰ, ਕੁੱਕ ਗੁਰਮੀਤ ਕੌਰ ਅਤੇ ਸਰਬਜੀਤ ਕੌਰ ਨੇ ਯਤਨ ਕਰਕੇ ਇਹ ਮੁਕਾਬਲੇ ਕਰਵਾਏ।
ਕੁੱਲ 12 ਟੀਮਾਂ ਨੇ ਭਾਗ ਲਿਆ ਜਿੱਥੇ ਸ. ਸਰਬਜੀਤ ਸਿੰਘ ਨੇ ਰੈਫਰੀ ਵਜੋਂ ਆਪਣੀ ਨਿਰਪੱਖ ਸੇਵਾ ਦਿੱਤੀ। ਜੇਤੂ ਟੀਮਾਂ ਨੂੰ ਸਨਮਾਨ ਦੇ ਤੌਰ ਤੇ ਚਿੰਨ ਭੇਟ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ ਗਿਆ।
ਜੇਤੂ ਟੀਮਾਂ ਦੀ ਸੂਚੀ:
• ਅੰਡਰ 14 ਲੜਕੇ: ਸਰਕਾਰੀ ਹਾਈ ਸਕੂਲ ਸੀਹਾਂ ਪਾੜੀ
• ਅੰਡਰ 14 ਲੜਕੀਆਂ: ਸਰਕਾਰੀ ਹਾਈ ਸਕੂਲ ਸੀਹਾਂ ਪਾੜੀ
• ਅੰਡਰ 17 ਲੜਕੇ: ਸਰਕਾਰੀ ਹਾਈ ਸਕੂਲ ਸੀਹਾਂ ਪਾੜੀ
• ਅੰਡਰ 17 ਲੜਕੀਆਂ: ਸਰਕਾਰੀ ਹਾਈ ਸਕੂਲ ਸੀਹਾਂ ਪਾੜੀ
ਅਕਾਲ ਅਕੈਡਮੀ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਜਿੱਥੇ ਉਨ੍ਹਾਂ ਦੀ ਅੰਡਰ 14 ਟੀਮ ਨੇ ਦੂਜਾ ਸਥਾਨ ਅਤੇ ਅੰਡਰ 17 ਮੁੰਡਿਆਂ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਕੁੜੀਆਂ ਨੇ ਵੀ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।
Leave a Reply