13 ਸਤੰਬਰ ਦੀ 'ਪੰਜਾਬ ਬਚਾਓ ਰੈਲੀ' ਲਈ ਪਿੰਡ ਕੱਲ੍ਹਾ ਵਿਖੇ ਅਕਾਲੀ ਵਰਕਰਾਂ ਨਾਲ ਮਿਲਣੀ

13 ਸਤੰਬਰ ਦੀ 'ਪੰਜਾਬ ਬਚਾਓ ਰੈਲੀ' ਲਈ ਪਿੰਡ ਕੱਲ੍ਹਾ ਵਿਖੇ ਅਕਾਲੀ ਵਰਕਰਾਂ ਨਾਲ ਮਿਲਣੀ

ਰੈਲੀ ਵਿੱਚ ਹਰ ਵਰਗ ਦੀ ਹਾਜ਼ਰੀ ਯਕੀਨੀ ਬਨਾਉਣ ਲਈ ਬੀਬਾ ਰਮਨਦੀਪ ਕੌਰ ਤੇ ਸਰਪੰਚ ਬਿੱਲਾ ਸ਼ੇਰੋਂ ਵੱਲੋਂ ਵਰਕਰਾਂ ਨੂੰ ਅਪੀਲ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,8 ਸਤੰਬਰ

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਨਗਰ ਸ੍ਰੀ ਗੋਇੰਦਵਾਲ ਸਾਹਿਬ ਦੀ ਦਾਣਾ ਮੰਡੀ ਵਿਖੇ 13 ਸਤੰਬਰ ਨੂੰ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਰੈਲੀ’ ਦੀਆਂ ਤਿਆਰੀਆਂ ਨੂੰ ਲੈ ਕੇ ਪਿੰਡ ਕੱਲ੍ਹਾ ਵਿਖੇ ਵਰਕਰ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਵਿਸ਼ੇਸ਼ ਤੌਰ ’ਤੇ ਪਹੁੰਚੇ।ਇਸ ਮੌਕੇ ਰਮਨਦੀਪ ਕੌਰ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਸਮੂਹ ਅਕਾਲੀ ਵਰਕਰਾਂ ਨੂੰ 13 ਸਤੰਬਰ ਦੀ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਹੱਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਉਠਾਉਣ ਦਾ ਮੰਚ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਖੜ੍ਹਾ ਰਿਹਾ ਹੈ।ਜੇਕਰ ਹਰ ਵਰਗ ਚੱਟਾਨ ਵਾਂਗ ਅਕਾਲੀ ਦਲ ਦੇ ਨਾਲ ਖੜ੍ਹਾ ਹੋਵੇਗਾ ਤਾਂ ਇਹ ਸਰਕਾਰਾਂ ਦੇ ਲੋਕਾਂ ਪ੍ਰਤੀ ਬੇਰੁਖੇ ਰਵੱਈਏ ਦਾ ਲੋਕਤੰਤਰਿਕ ਢੰਗ ਨਾਲ ਜਵਾਬ ਹੋਵੇਗਾ।

ਉਨ੍ਹਾਂ ਕਿਸਾਨਾਂ,ਮਜ਼ਦੂਰਾਂ,ਵਪਾਰੀਆਂ,ਨੌਜਵਾਨਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਹਿੱਤਾਂ ਲਈ 13 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਦੀ ਦਾਣਾ ਮੰਡੀ ਵਿਖੇ ਹੋਣ ਵਾਲੀ 'ਪੰਜਾਬ ਬਚਾਓ ਰੈਲੀ' ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਕਿਉਕਿ ਪੰਜਾਬ ਲਈ ਇਕੋ ਇੱਕ ਰਾਜਨੀਤਿਕ ਧਿਰ ਸ਼੍ਰੋਮਣੀ ਅਕਾਲੀ ਦਲ ਹੀ ਲੋਕਾਂ ਦੇ ਹੱਕਾਂ ਦੀ ਅਵਾਜ ਬੁਲੰਦ ਕਰ ਸਕਦੀ ਹੈ।

ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਪ੍ਰਿੰਸ, ਐਚ.ਐਸ ਕੋਹਲੀ,ਸਰਪੰਚ ਜਗਦੀਪ ਸਿੰਘ ਮਿੰਟੂ,ਮਾਸਟਰ ਬਲਦੇਵ ਸਿੰਘ ਸਰਕਲ ਪ੍ਰਧਾਨ,ਸੁਖਦੇਵ ਸਿੰਘ ਸਾਬਕਾ ਸੰਮਤੀ ਮੈਂਬਰ, ਸਰਪੰਚ ਗੁਰਸਿਮਰਤਪਾਲ ਕੌਰ,ਮੈਂਬਰ ਮੇਜਰ ਸਿੰਘ,ਸੁੱਚਾ ਸਿੰਘ ,ਸੁਖਵੰਤ ਸਿੰਘ ਬਿੱਲਾ ਪ੍ਰਧਾਨ,ਅਵਤਾਰ ਸਿੰਘ,ਸਤਨਾਮ ਸਿੰਘ, ਪਰਮਿੰਦਰ ਕੌਰ ਸਾਬਕਾ ਮੈਂਬਰ,ਦਲਬੀਰ ਸਿੰਘ,ਲਾਭ ਸਿੰਘ, ਧਰਮਿੰਦਰ ਸਿੰਘ,ਸਵਿੰਦਰ ਸਿੰਘ,ਗੁਰਦੇਵ ਸਿੰਘ,ਸੁਲੱਖਣ ਸਿੰਘ ਪ੍ਰੀਤੀ ਪ੍ਰਧਾਨ ਐਸ ਸੀ ਵਿੰਗ,ਜਗਬੀਰ ਸਿੰਘ,ਜਤਿੰਦਰ ਸਿੰਘ, ਦਿਲਪ੍ਰੀਤ ਸਿੰਘ,ਦਵਿੰਦਰ ਸਿੰਘ,ਜੱਸਾ ਸਿੰਘ ਸਾਬਕਾ ਮੈਂਬਰ ਆਦਿ ਅਕਾਲੀ ਵਰਕਰ ਅਤੇ ਆਗੂ ਹਾਜਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.