ਮਟੌਰ ਵਿਖੇ ਕੁਸ਼ਤੀ ਦੰਗਲ 'ਚ ਕਾਲੀ ਚਰਨ ਮਾਹਾਰਾਸਟਰ ਨੇ ਕਾਲੂ ਬਾਹੜੋਵਾਲ ਨੂੰ ਹਰਾ ਕੇ ਜਿੱਤਿਆ ਡੇਢ ਲੱਖ ਦਾ ਇਨਾਮ :

ਮਟੌਰ ਵਿਖੇ ਕੁਸ਼ਤੀ ਦੰਗਲ 'ਚ ਕਾਲੀ ਚਰਨ ਮਾਹਾਰਾਸਟਰ ਨੇ ਕਾਲੂ ਬਾਹੜੋਵਾਲ ਨੂੰ ਹਰਾ ਕੇ ਜਿੱਤਿਆ ਡੇਢ ਲੱਖ ਦਾ ਇਨਾਮ :

ਦੂਜੇ ਨੰਬਰ ਦੀ ਇੱਕ ਲੱਖ ਰੁਪਏ ਦੇ ਇਨਾਮ ਦੀ ਝੰਡੀ ਵਾਲੇ ਕੁਸ਼ਤੀ ਮੁਕਾਬਲੇ 'ਚ ਹਰੀ ਚੰਡੀਗੜ੍ਹ ਨੇ ਘੋੜਾ ਬਾਬਾ ਫਲਾਹੀ ਨੂੰ ਹਰਾਇਆ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 7 ਸਤੰਬਰ (ਮੰਗਤ ਸਿੰਘ ਸੈਦਪੁਰ) : ਗੁੱਗਾ ਮਾੜੀ ਮੇਲੇ ਮਟੌਰ ਵਿਖੇ ਕੁਸ਼ਤੀ ਦੰਗਲ ਵਿੱਚ ਕਾਲੀ ਚਰਨ ਮਾਹਾਰਾਸਟਰ ਨੇ ਕਾਲੂ ਬਾਹੜੋਵਾਲ ਨੂੰ ਹਰਾ ਕੇ ਡੇਢ ਲੱਖ ਦਾ ਇਨਾਮ ਜਿੱਤਿਆ ਤੇ ਹਰੀ ਚੰਡੀਗੜ੍ਹ ਨੇ ਘੋੜਾ ਬਾਬਾ ਫਲਾਹੀ ਨੂੰ ਹਰਾ ਕੇ ਇੱਕ ਲੱਖ ਦਾ ਇਨਾਮ ਜਿੱਤਿਆ। ਇਹਨਾਂ ਤੋਂ ਇਲਾਵਾ ਨੱਨੂੰ ਚੰਡੀਗੜ੍ਹ ਨੇ ਸਚਿਨ ਰਾਈਏਵਾਲ ਨੂੰ ਹਰਾ ਕੇ ਇੱਕ ਲੱਖ ਦਾ ਇਨਾਮ ਜਿੱਤਿਆ, ਆਰਿਫ ਰਾਈਏਵਾਲ ਨੇ ਸਾਹਿਲ ਚੰਡੀਗੜ੍ਹ ਨੂੰ ਹਰਾ ਕੇ ਇਕੱਤਰ ਹਜ਼ਾਰ ਦਾ ਇਨਾਮ ਜਿੱਤਿਆ ਤੇ ਦੀਪਾ ਮੁੱਲਾਂ ਨੇ ਅਭੀ ਰਾਈਏਵਾਲ ਨੂੰ ਹਰਾ ਕੇ ਇਕੱਤਰ ਹਜਾਰ ਦਾ ਇਨਾਮ ਜਿੱਤਿਆ ਤੇ ਹਰਸ਼ ਨੇ ਯੂਵੀ ਚਮਕੌਰ ਸਾਹਿਬ ਨੂੰ ਹਰਾ ਕੇ ਇਕੱਤਰ ਹਜਾਰ ਦਾ ਇਨਾਮ ਜਿੱਤਿਆ, ਮੂਨਾਂ ਰਾਈਏਵਾਲ ਨੇ ਆਸ਼ੀਸ਼ ਚੰਡੀਗੜ੍ਹ ਨੂੰ ਹਰਾ ਕੇ ਇਕੱਤਰ ਹਜਾਰ ਦਾ ਇਨਾਮ ਜਿੱਤਿਆ। ਇਹਨਾਂ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਦੇ ਵੱਖ-ਵੱਖ ਅਖਾੜਿਆਂ ਦੇ ਪਹਿਲਵਾਨਾਂ ਨੇ ਹਿੱਸਾ ਲੈ ਕੇ ਵੱਖ-ਵੱਖ ਇਨਾਮ ਜਿੱਤੇ। 

ਕੁਸ਼ਤੀ ਦੰਗਲ ਕਮੇਟੀ ਬੇਅੰਤ ਸਿੰਘ ਭਗਤ ਗੁੱਗਾ ਮਾੜੀ, ਪ੍ਰਧਾਨ ਤਰਲੋਚਨ ਸਿੰਘ ਬੈਦਵਾਣ ਵਾਈਸ ਚੇਅਰਮੈਨ ਟਰੇਡਰਜ ਕਮਿਸ਼ਨ ਮੋਹਾਲੀ, ਸ.ਦਰਸ਼ਨ ਸਿੰਘ ਐਮਸੀ ਮਟੌਰ, ਮਨਦੀਪ ਸਿੰਘ ਪ੍ਰਧਾਨ ਐਸਸੀ ਵਿੰਗ ਮੋਹਾਲੀ, ਹਰਪਾਲ ਸਿੰਘ ਚੰਨਾ ਡਿਪਟੀ ਮੇਅਰ, ਰਣਦੀਪ ਸਿੰਘ ਬੈਦਵਾਣ ਐਮਸੀ, ਮੇਵਾ ਸਿੰਘ, ਸਤਿੰਦਰ ਪਾਲ ਸਿੰਘ ਟਿਵਾਣਾ, ਕੁਲਵਿੰਦਰ ਸਿੰਘ ਬੈਦਵਾਣ, ਜੁਝਾਰ ਸਿੰਘ ਵਿੱਕੀ, ਜਗਦੀਪ ਸਿੰਘ ਬੈਦਵਾਣ, ਮਲਕੀਤ ਸਿੰਘ ਬੈਦਵਾਣ, ਸੁਰਿੰਦਰ ਪਾਲ ਸਿੰਘ ਬੱਬੂ ਲੰਬੜਦਾਰ, ਕਰਨ ਸਿੰਘ ਲੰਬੜਦਾਰ, ਨਰਿੰਦਰ ਬੱਤਸ, ਜਗਤਾਰ ਸਿੰਘ, ਸੋਨੂੰ ਸੂਦ, ਮਨਜੀਤ ਖਾਨ, ਸੁਦਾਗਰ ਖਾਨ, ਸਿਤਾਰ ਖਾਨ ਅਤੇ ਪਿੰਡ ਵਾਸੀਆਂ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਸਨਮਾਨ ਕੀਤਾ। ਮਹਿਮਾਨਾਂ ਵਿੱਚ ਸਰਬਜੀਤ ਸਿੰਘ ਸਮਾਣਾ ਮੇਅਰ, ਰਜਿੰਦਰ ਪ੍ਰਸਾਦ ਸੀਨੀਅਰ ਡਿਪਟੀ ਮੇਅਰ, ਮੈਡਮ ਪ੍ਰਭਜੋਤ ਕੌਰ ਚੇਅਰਪਰਸਨ ਪਲਾਨਿੰਗ ਬੋਰਡ, ਵਨੀਤ ਵਰਮਾ ਅਵਜਰਵਰ ਚੰਡੀਗੜ੍ਹ, ਗੋਵਿੰਦਰ ਮਿੱਤਲ ਚੇਅਰਮੈਨ ਮਾਰਕੀਟ ਕਮੇਟੀ, ਆਪ ਦੇ ਸੀਨੀਅਰ ਆਗੂ ਅਕਵਿੰਦਰ ਸਿੰਘ ਗੋਸਲ, ਅਵਤਾਰ ਸਿੰਘ ਸਰਪੰਚ ਮੌਲੀ, ਗੱਬਰ ਮੌਲੀ ਭਿੰਦਰ ਪੰਚ ਮੌਲੀ ਸਤਵਿੰਦਰ ਸਿੰਘ ਮਿੱਠੂ ਐਮਸੀ, ਗੁਰਸੇਵਕ ਸਿੰਘ ਸਰਪੰਚ ਮੌਲੀ,ਹਰਿੰਦਰ ਸਿੰਘ ਪੱਚ ਮੌਲੀ ਰਣਵੀਰ ਸਿੰਘ ਸਰਪੰਚ ਕੋਟਲਾ, ਚੇਅਰਮੈਨ ਜਗਤਾਰ ਸਿੰਘ ਇੰਸਪੈਕਟਰ, ਗੁਰਪ੍ਰੀਤ ਸਿੰਘ ਬਲੀਆਲੀ ਐਮਸੀ, ਰੂਪਾ ਸੋਹਾਣਾ ਐਮਸੀ, ਭੋਲੂ ਐਮਸੀ ਸੋਹਾਣਾ ਬਿੰਦਰਾ ਐਮਸੀ, ਗੁਰਮੁੱਖ ਸਿੰਘ ਸੋਹਲ ਐਮਸੀ, ਪਰਮਜੀਤ ਸਿੰਘ ਕਾਹਲੋ ਐਮਸੀ, ਅਮਰਜੀਤ ਸਿੰਘ ਖਾਲਸਾ ਐਮਸੀ, ਸੀਨੀਅਰ ਆਪ ਆਗੂ ਹਰਸੰਗਤ ਸਿੰਘ ਸੋਹਾਣਾ, ਨੰਬਰਦਾਰ ਦਵਿੰਦਰ ਸਿੰਘ ਬੈਦਵਾਣ, ਸ. ਸ਼ੇਰ ਸਿੰਘ ਬੈਦਵਾਣ ਤਰਸੇਮ ਸਿੰਘ ਹੈਪੀ ਸੋਹਾਣਾ, ਰਣਵੀਰ ਸਿੰਘ ਸੁਹਾੜਾ, ਹਰਪਾਲ ਸਿੰਘ ਬਰਾੜ ਐਮਸੀ, ਗਰਪ੍ਰੀਤ ਸਿੰਘ ਲਾਡਰਾ ਐਮਸੀ ,ਜਸਪ੍ਰੀਤ ਸਿੰਘ ਲਾਡਰਾ, ਜਸਪਾਲ ਸਿੰਘ ਲਾਡਰਾ, ਕੁਲਬੀਰ ਸਿੰਘ ਸਰਪੰਚ ਮਨੌਲੀ, ਸੁੱਖਾ ਪੰਚ ਮਨੌਲੀ, ਗਰਪ੍ਰੀਤ ਸਿੰਘ ਕੁਰੜਾ, ਨਵਾਬ ਸਿੰਘ ਸਿਆਉ, ਅਜੇ ਸੂਰੀ, ਗੁਰਕਿਰਪਾਲ ਸਿੰਘ ਸਿੱਧੂ, ਬਲਵਿੰਦਰ ਸਿੰਘ ਲਖਨੌਰ, ਸੁਖਵੀਰ ਸਿੰਘ ਗਿੱਲ ਐਡਵੋਕੇਟ ਐਮਸੀਨਿਰਮਲ ਸਿੰਘ ਸਰਪੰਚ ਮਾਣਕ ਮਾਜਰਾ ਹਰਗੋਬਿੰਦ ਸਿੰਘ ਸਰਪੰਚ ,ਵਿਸਾਲ ਸੰਧੂ ,ਨਰਿੰਦਰ ਸਿੰਘ ਐਮਸੀ, ਸ਼ਕਰੂਲਾਂਪੁਰ, ਗੁਰਪ੍ਰੀਤ ਸਿੰਘ ਘੜੂੰਆ, ਸੁਭਾਸ਼ ਸਰਮਾ ਸੋਹਾਣਾ, ਗੁਰਕੀਰਤ ਸਿੰਘ ਬੜਮਾਜਰਾ ਵਿਸ਼ੇਸ਼ ਤੌਰ 'ਤੇ ਪੁੱਜੇ। ਕੁਸ਼ਤੀਆ ਦੇ ਰੈਫਰੀ ਰਾਜਾ ਪਹਿਲਵਾਨ ਚੰਡੀਗੜ੍ਹ ਤੇ ਨਿੱਮਾ ਪਹਿਲਵਾਨ ਚੰਡੀਗੜ੍ਹ ਬਹੁਤ ਵਧੀਆ ਢੰਗ ਨਾਲ ਫ਼ੈਸਲੇ ਕਰਕੇ ਕੁਸ਼ਤੀ ਦੰਗਲ ਨੂੰ ਸਫ਼ਲ ਬਣਾਇਆ। ਦੰਗਲ ਕਮੇਟੀ ਨੇ ਨਗਰ ਨਿਵਾਸੀਆਂ ਦਾ ਅਤੇ ਆਏ ਹੋਏ ਮਹਿਮਾਨਾਂ ਦਰਸ਼ਕਾਂ ਦਾ ਧੰਨਵਾਦ ਕੀਤਾ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.